ਟਰੈਕਟਰ ਤੋਂ ਡਿੱਗਣ ਨਾਲ ਪ੍ਰਵਾਸੀ ਮਜ਼ਦੂਰ ਦੀ ਮੌਤ
ਕਸਬਾ ਸ਼ਹਿਣਾ ’ਚ ਲੰਘੀ ਰਾਤ ਇਕ ਟਰੈਕਟਰ ਤੋਂ ਡਿੱਗਣ ਨਾਲ ਪ੍ਰਵਾਸੀ ਮਜ਼ਦੂਰ ਦੀ ਮੌਤ ਹੋ ਗਈ ਹੈ। ਸ਼ਹਿਣਾ ਪੁਲਿਸ ਨੇ ਟਰੈਕਟਰ ਚਾਲਕ ਗੁਰਚਰਨ ਸਿੰਘ
File Photo
ਸ਼ਹਿਣਾ, 20 ਅਪ੍ਰੈਲ (ਨਰਿੰਦਰ ਸਿੰਗਲਾ): ਕਸਬਾ ਸ਼ਹਿਣਾ ’ਚ ਲੰਘੀ ਰਾਤ ਇਕ ਟਰੈਕਟਰ ਤੋਂ ਡਿੱਗਣ ਨਾਲ ਪ੍ਰਵਾਸੀ ਮਜ਼ਦੂਰ ਦੀ ਮੌਤ ਹੋ ਗਈ ਹੈ। ਸ਼ਹਿਣਾ ਪੁਲਿਸ ਨੇ ਟਰੈਕਟਰ ਚਾਲਕ ਗੁਰਚਰਨ ਸਿੰਘ ਵਿਰੁਧ ਧਾਰਾ 304ਏ ਤਹਿਤ ਕੇਸ ਦਰਜ ਕਰ ਲਿਆ ਹੈ। ਐਸ.ਐਚ.ਓ. ਤਰਸੇਮ ਸਿੰਘ ਨੇ ਦਸਿਆ ਕਿ ਪ੍ਰਵਾਸੀ ਮਜ਼ਦੂਰ ਅਮਿਤ ਕੁਮਾਰ ਯਾਦਵ 26 ਸਾਲ (ਬਿਹਾਰ) ਆੜ੍ਹਤੀ ਅਸ਼ੋਕ ਕੁਮਾਰ ਦੀ ਦੁਕਾਨ ’ਤੇ ਕੰਮ ਕਰਦਾ ਸੀ
ਅਤੇ ਕਲ ਸ਼ਾਮ ਨੂੰ ਉਹ ਗੁਰਚਰਨ ਸਿੰਘ ਦੇ ਖੇਤਾਂ ’ਚੋਂ ਕਣਕ ਲਿਆ ਰਹੇ ਸਨ। ਟਰੈਕਟਰ ਤੋਂ ਡਿੱਗਣ ਨਾਲ ਅਮਿਤ ਕੁਮਾਰ ਯਾਦਵ ਟਰੈਕਟਰ ਟਰਾਲੀ ਥੱਲੇ ਆ ਗਿਆ। ਉਸ ਨੂੰ ਹਸਪਤਾਲ ਲਿਜਾਇਆ ਗਿਆ ਜਿਥੇ ਉਸ ਦੀ ਮੌਤ ਹੋ ਗਈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਉਪਰੰਤ ਵਾਰਸਾਂ ਨੂੰ ਸੌਂਪ ਦਿਤੀ।