ਆਕਸੀਜਨ ਦੀ ਕਮੀ ਕਰਕੇ ਮੋਹਾਲੀ ਦੀ ਇਕ ਕੰਪਨੀ ਆਈ ਅੱਗੇ, ਲੋੜਵੰਦਾਂ ਲਈ ਮੁਫ਼ਤ ਭਰਵਾ ਰਹੀ ਸਿਲੰਡਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਇਹ ਕੰਪਨੀ ਪੰਜਾਬ ਵਿਚ ਵੱਖ-ਵੱਖ ਹਸਪਤਾਲਾਂ ਨੂੰ ਮੈਡੀਕਲ ਆਕਸੀਜਨ ਸਪਲਾਈ ਕਰ ਰਹੀ ਹੈ।

oxygen cylinder

ਮੁਹਾਲੀ: ਦੇਸ਼ ਵਿਚ ਕੋਰੋਨਾ ਦੀ ਦੂਜੀ ਲਹਿਰ ਸ਼ੁਰੂ ਹੋਣ 'ਤੇ ਹਾਲਤ ਬੇਕਾਬੂ ਹੋ ਹਏ ਹਨ। ਇਸ ਵਿਚਾਲੇ ਵੈਕਸੀਨ ਤੇ ਆਕਸੀਜਨ ਦੀ ਘਾਟ ਦੀਆਂ ਖ਼ਬਰਾਂ ਲਗਾਤਾਰ ਵੇਖਣ ਨੂੰ ਮਿਲਣ ਰਹੀ ਹਨ। ਇਸ ਵਿਚਕਾਰ ਪੰਜਾਬ ਦੇ ਮੋਹਾਲੀ ਵਿੱਚ ਸਨਅਤੀ ਗੈਸਾਂ ਬਣਾਉਣ ਵਾਲੀ ਇਕ ਕੰਪਨੀ ਅੱਗੇ ਆਈ ਹੈ। ਉਹ ਕੰਪਨੀ ਮੁਫ਼ਤ ਮੈਡੀਕਲ ਆਕਸੀਜਨ ਮੁਹੱਈਆ ਕਰਵਾ ਰਹੀ ਹੈ। ਇਹ ਕੰਪਨੀ ਪੰਜਾਬ ਵਿਚ ਵੱਖ-ਵੱਖ ਹਸਪਤਾਲਾਂ ਨੂੰ ਮੈਡੀਕਲ ਆਕਸੀਜਨ ਸਪਲਾਈ ਕਰ ਰਹੀ ਹੈ।

ਕੰਪਨੀ ਦੇ ਡਾਇਰੈਕਟਰ ਆਰ ਐਸ ਸਚਦੇਵ ਨੇ ਦੱਸਿਆ ਕਿ ਉਹ ਕਈ ਸਾਲਾਂ ਤੋਂ ਲੋੜਵੰਦਾਂ ਨੂੰ ਘਰਾਂ ਵਿਚ ਮੁਫ਼ਤ ਆਕਸੀਜਨ ਦੇ ਰਹੇ ਹਨ।  ਉਨ੍ਹਾਂ ਦੱਸਿਆ ਪਹਿਲਾਂ ਉਹ ਆਪਣੇ ਹੀ ਸਿਲੰਡਰ ਵਿਚ ਆਕਸੀਜਨ ਦਿੰਦੇ ਸਨ ਪਰ ਕਈ ਵਾਰ ਲੋਕਾਂ ਨੇ ਸਿਲੰਡਰ ਹੀ ਵਾਪਿਸ ਨਹੀਂ ਕੀਤੇ।

ਇਸ ਕਰਕੇ ਹੁਣ ਜ਼ਿਆਦਾਤਰ ਲੋੜਵੰਦ ਆਪਣਾ ਸਿਲੰਡਰ ਭਰਵਾ ਕੇ ਲੈ ਜਾਂਦੇ ਹਨ। ਰੋਜ਼ਾਨਾ ਤਕਰੀਬਨ 80 ਸਿਲੰਡਰ ਲੋੜਵੰਦਾਂ ਲਈ ਭਰੇ ਜਾ ਰਹੇ ਹਨ। ਆਕਸੀਜਨ ਮੁਹੱਈਆ ਕਰਵਾਉਣ ਲਈ ਮੋਬਾਈਲ ਨੰਬਰ ਸੋਸ਼ਲ ਮੀਡਿਆ ਉੱਤੇ ਸਾਂਝਾ ਕੀਤਾ ਗਿਆ ਹੈ।