ਦਿੱਲੀ ਗੁਰਦਵਾਰਾ ਕਮੇਟੀ ਵਲੋਂ ਲੋੜਵੰਦਾਂ ਲਈ ਮੁੜ ਲੰਗਰ ਸੇਵਾ ਸ਼ੁਰੂ ਕਰਨ ਦਾ ਐਲਾਨ
ਦਿੱਲੀ ਗੁਰਦਵਾਰਾ ਕਮੇਟੀ ਵਲੋਂ ਲੋੜਵੰਦਾਂ ਲਈ ਮੁੜ ਲੰਗਰ ਸੇਵਾ ਸ਼ੁਰੂ ਕਰਨ ਦਾ ਐਲਾਨ
ਨਵੀਂ ਦਿੱਲੀ, 20 ਅਪ੍ਰੈਲ (ਸੁਖਰਾਜ ਸਿੰਘ): ਦਿੱਲੀ ਗੁਰਦਵਾਰਾ ਕਮੇਟੀ ਨੇ ਕੋਰੋਨਾ ਤਾਲਾਬੰਦੀ ਨੂੰ ਵੇਖਦਿਆਂ ਲੋੜਵੰਦਾਂ ਲਈ ਮੁੜ ਤੋਂ ਲੰਗਰ ਸੇਵਾ ਸ਼ੁਰੂ ਕਰਨ, ਕੋਰੋਨਾ ਪੀੜਤਾਂ ਦੇ ਪ੍ਰਵਾਰਾਂ ਨੁੂੰ ਤਿੰਨ ਵੇਲੇ ਦਾ ਲੰਗਰ ਭੇਜਣ ਅਤੇ ਬਾਲਾ ਸਾਹਿਬ ਹਸਪਤਾਲ ਦੇ ਇਕ ਹਿੱਸੇ ਸਮੇਤ ਗੁਰਦਵਾਰਾ ਸਾਹਿਬਾਨ ਦੀਆਂ ਸਰਾਵਾਂ ਤੇ ਲੰਗਰ ਹਾਲਾਂ ਸਮੇਤ ਵੱਡੇ ਹਾਲ ਕੋਰੋਨਾ ਲਈ ਕੋਵਿਡ ਕੇਅਰ ਸੈਂਟਰ ਤੇ ਇਕਾਂਤਵਾਸ ਘਰ ਵਜੋਂ ਵਰਤਣ ਦੀ ਪੇਸ਼ਕਸ਼ ਕੀਤੀ ਹੈ।
ਅੱਜ ਇਥੇ ਸੱਦੀ ਇਕ ਪ੍ਰੈਸ ਕਾਨਫ਼ਰੰਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਪ੍ਰਦੇਸ਼ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਦਸਿਆ ਕਿ ਜਿਹੜੇ ਪਰਵਾਰਾਂ ਦੇ ਸਾਰੇ ਜੀਅ ਕੋਰੋਨਾ ਦੀ ਲਪੇਟ ਵਿਚ ਆਏ ਹਨ ਤੇ ਉਹ ਰੋਟੀ ਤੋਂ ਵੀ ਮੁਥਾਜ਼ ਹਨ, ਉਹ ਦਿੱਲੀ ਕਮੇਟੀ ਦੀ ਹੈਲਪਲਾਈਨ ’ਤੇ ਸੰਪਰਕ ਕਰਨ ਤਾਂ ਕਮੇਟੀ ਦੀ ਟੀਮ ਅਜਿਹੇ ਪਰਵਾਰਾਂ ਨੁੂੰ ਤਿੰਨ ਵੇਲੇ ਦੀ ਰੋਟੀ ਪਹੁੰਚਾਏਗੀ। ਇਸ ਤੋਂ ਇਲਾਵਾ ਜੋ ਵੀ ਹੋਰ ਲੋੜ ਪਈ, ਉਸ ਲਈ ਵੀ ਸਹਾਇਤਾ ਕਰੇਗੀ।