ਚੰਡੀਗੜ੍ਹ ਤੇ ਮੋਹਾਲੀ ’ਚ ਅੱਜ ਲੱਗਾ ਲਾਕਡਾਊਨ, ਪੰਚਕੂਲਾ ਰਹੇਗਾ ਖੁਲ੍ਹਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ਼ਹਿਰ ’ਚ ਕੋਰੋਨਾ ਦੇ 602 ਨਵੇਂ ਮਾਮਲੇ, ਚਾਰ ਦੀ ਮੌਤ

lockdown 

ਚੰਡੀਗੜ੍ਹ (ਤਰੁਣ ਭਜਨੀ): ਸ਼ਹਿਰ ਵਿਚ ਪ੍ਰਸ਼ਾਸਨ ਵੱਲੋਂ ਬੁਧਵਾਰ ਲਾਕਡਾਊਨ ਲਗਾਇਆ ਜਾ ਰਿਹਾ ਹੈ। ਪ੍ਰਸ਼ਾਸਕ ਅਤੇ ਅਧਿਕਾਰੀਆਂ ਦੀ ਵਾਰ ਰੂਮ ਮੀਟਿੰਗ ਵਿਚ ਕੋਰੋਨਾ ਸੰਕਰਮਣ ਦੀ ਚੇਨ ਤੋੜਨ ਲਈ ਲਾਕਡਾਊਨ ਲਗਾਉਣ ਦੇ ਨਿਰਦੇਸ਼ ਦੇ ਦਿਤੇ ਗਏ ਹਨ। ਇਸ ਤੋਂ ਪਹਿਲਾਂ ਪੰਜਾਬ ਦੇ ਮੋਹਾਲੀ ਜ਼ਿਲ੍ਹੇ ਵਿਚ ਬੁਧਵਾਰ ਨੂੰ ਰਾਮ ਨੌਵੀਂ ਮੌਕੇ ਲਾਕਡਾਊਨ ਲਗਾਉਣ ਦੇ ਨਿਰਦੇਸ਼ ਦਿਤੇ ਗਏ ਸਨ ਜਦਕਿ ਪੰਚਕੂਲਾ ਵਿਚ ਬੁਧਵਾਰ ਨੂੰ ਲਾਕਡਾਊਨ ਨਹੀਂ ਲਗਾਇਆ ਜਾ ਰਿਹਾ ਹੈ।

ਲਾਕਡਾਊਨ ਦਾ ਮਕਸਦ ਰਾਮ ਨੌਵੀਂ ’ਤੇ ਹੋਣ ਵਾਲੀ ਭੀੜ ਨੂੰ ਰੋਕਣਾ ਹੈ। ਇਸ ਦੇ ਨਾਲ ਹੀ ਰਾਮ ਨੌਮੀ ਨੂੰ ਚੰਡੀਗੜ੍ਹ ਪ੍ਰਸ਼ਾਸਨ ਨੇ ਜਨਤਕ ਛੁੱਟੀ ਦਾ ਐਲਾਨ ਕਰ ਦਿਤਾ ਹੈ। ਚੰਡੀਗੜ੍ਹ ਵਿਚ ਸੰਕਰਮਣ ਵਧਿਆ : ਚੰਡੀਗੜ੍ਹ ਵਿਚ ਕੋਰੋਨਾ ਸੰਕਰਮਣ ਹੁਣ ਪੂਰੀ ਤਰ੍ਹਾਂ ਨਾਲ ਅਪਣਾ ਪ੍ਰਭਾਵ ਪਾ ਚੁਕਾ ਹੈ, ਹੁਣ ਰੋਜ਼ਾਨਾ 600 ਤੋਂ ਵੱਧ ਨਵੇਂ ਮਰੀਜ ਸਾਹਮਣੇ ਆ ਰਹੇ ਹਨ। ਸ਼ਹਿਰ ਵਿਚ  602 ਨਵੇਂ ਪਾਜੇਟਿਵ ਮਰੀਜ਼ ਆਏ ਹਨ ਅਤੇ ਚਾਰ ਮਰੀਜ਼ਾਂ ਦੀ ਮੌਤ ਹੋਈ ਹੈ।

ਸੋਮਵਾਰ ਨੂੰ ਵੀ ਸ਼ਹਿਰ ਵਿਚ 612 ਨਵੇਂ ਮਰੀਜ਼ ਸਾਹਮਣੇ ਆਏ ਸਨ ਅਤੇ 4 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਸੰਕਰਮਣ ਦਾ ਖ਼ਤਰਾ ਕੇਵਲ ਇਕ ਤੋਂ ਨਹੀਂ ਹੈ ਹੁਣ ਖ਼ਤਰਾ ਚੰਡੀਗੜ ਸ਼ਹਿਰ ਦੇ ਆਸ-ਪਾਸ ਵਸੇ ਪੰਜਾਬ ਦੇ ਮੋਹਾਲੀ ਅਤੇ ਹਰਿਆਣਾ ਦੇ ਪੰਚਕੂਲਾ ਵਿਚ ਵੀ ਤੇਜ਼ੀ ਨਾਲ ਵੱਧ ਰਿਹਾ ਹੈ, ਜਿਸ ਦਾ ਅਸਰ ਸ਼ਹਿਰ ’ਤੇ ਵੀ ਪੈ ਰਿਹਾ ਹੈ।

ਚੰਡੀਗੜ੍ਹ ਵਿਚ ਵਧੇ ਐਕਟਿਵ ਮਰੀਜ਼ : ਚੰਡੀਗੜ੍ਹ ਵਿਚ ਹੁਣ ਕੋਵਿਡ ਐਕਟਿਵ ਮਰੀਜ਼ਾਂ ਦੀ ਗਿਣਤੀ 3959 ਹੋ ਗਈ ਹੈ। ਇੱਥੇ ਅੱਜ 3026 ਸੈਂਪਲਾਂ ਦੀ ਜਾਂਚ ਕੀਤੀ ਗਈ, ਜਿਸ ਵਿਚੋਂ 602 ਮਰੀਜ਼ ਪਾਜੇਟਿਵ ਆਏ ਹਨ। ਸ਼ਹਿਰ ਵਿਚ ਹੁਣ ਤਕ 35 ਹਜ਼ਾਰ 148 ਪਾਜੇਟਿਵ ਮਰੀਜ਼ ਮਿਲ ਚੁਕੇ ਹਨ। ਸੰਕਰਮਣ ਦੇ ਵਧਦੇ ਮਾਮਲਿਆਂ ਦੇ ਬਾਅਦ ਸ਼ਹਿਰ ਵਿਚ ਬੁਧਵਾਰ ਦੇ ਦਿਨ ਲਾਕਡਾਊਨ ਲਗਾਇਆ ਜਾ ਰਿਹਾ ਹੈ।

ਮੋਹਾਲੀ-ਪੰਚਕੂਲਾ ਵਿਚ ਵੀ ਸੰਕਰਮਣ ਵਧਿਆ : ਟਰਾਈਸਿਟੀ ਵਿਚ ਪਿਛਲੇ 24 ਘੰਟਿਆਂ ਦੇ ਦੌਰਾਨ 1637 ਨਵੇਂ ਮਰੀਜ਼ ਮਿਲੇ ਹਨ ਅਤੇ 12 ਲੋਕਾਂ ਦੀ ਮੌਤ ਹੋਈ ਹੈ। ਸ਼ਹਿਰ ਨਾਲ ਲੱਗੇ ਪੰਜਾਬ ਦੇ ਮੋਹਾਲੀ ਜ਼ਿਲ੍ਹੇ ਵਿਚ ਤੇਜੀ ਨਾਲ ਸੰਕਰਮਣ ਫੈਲ ਰਿਹਾ ਹੈ। ਇਥੇ ਰੋਜਾਨਾ ਅਣਗਿਣਤ ਮਰੀਜ਼ ਆ ਰਹੇ ਹਨ।

ਚੰਡੀਗੜ੍ਹ ਵਿਚ ਹੁਣ 49 ਥਾਵਾਂ ਕੰਟੇਨਮੈਂਟ ਜ਼ੋਨ : ਕੋਰੋਨਾ ਵਾਇਰਸ ਦੇ ਹਰ ਰੋਜ ਚੰਡੀਗੜ੍ਹ ਵਿਚ ਮਾਮਲੇ ਵੱਧਦੇ ਹੀ ਰਹੇ ਹਨ।ਨਵੇਂ ਕੇਸ ਆਉਣ ਦੇ ਬਾਅਦ ਹੁਣ ਇਥੇ 49 ਅਤੇ ਏਰੀਆ ਨੂੰ ਮਾਇਕਰੋ ਕੰਟੇਨਮੈਂਟ ਜੋਨ ਐਲਾਨ ਕਰ ਦਿਤਾ ਗਿਆ ਹੈ। ਸੈਕਟਰ-7, 11, 15, 18, 19, 20, 22, 27, 28, 29, 32 ਡੀ, 33, 34, 35, 37, 38, 39, 40, 42, 44, 45, 49, 50, 51, 52, 63, ਇੰਦਰਾ ਕਲੋਨੀ, ਕਿਸ਼ਨਗੜ , ਧਨਾਸ , ਰਾਏਪੁਰ ਖੁਰਦ ਦੇ ਕੁੱਝ ਹਿੱਸਿਆਂ ਜਾਂ ਮਕਾਨਾਂ ਨੂੰ ਮਾਇਕਰੋ ਕੰਟੇਨਮੈਂਟ ਜ਼ੋਨ ਬਣਾਇਆ ਗਿਆ ਹੈ।