ਅਕਾਲੀ ਦਲ ਦੀ ਮਹਿਲਾ ਆਗੂ ਦੇ ਘਰੋਂ ਬਰਾਮਦ ਹੋਈ ਹੈਰੋਇਨ, STF ਨੇ ਕੀਤਾ ਗ੍ਰਿਫ਼ਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਐਸਟੀਐਫ ਦੀ ਟੀਮ ਦਾ ਨੇ ਘਰ ਵਿੱਚੋ 1 ਕਿਲੋ 10 ਗ੍ਰਾਮ ਹੈਰੋਇਨ ਕੀਤੀ ਬਰਾਮਦ

Women's Wing of the Shiromani Akali Dal

ਤਰਨ ਤਾਰਨ: ਐਸਟੀਐਫ ਦੀ ਟੀਮ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਮਹਿਲਾ ਵਿੰਗ ਦੀ ਜਰਨਲ ਸਕੱਤਰ ਦੇ ਘਰ ਰੇਡ ਦੀ ਖ਼ਬਰ ਸਾਹਮਣੇ ਆਈ ਹੈ। ਦੱਸਣਯੋਗ ਹੈ ਕਿ ਇਹ ਮਾਮਲਾ ਤਰਨ ਤਾਰਨ ਦੇ ਪਿੰਡ ਚੰਬਲ ਦਾ ਹੈ ਜਿੱਥੇ ਘਰ ਵਿੱਚੋਂ ਇੱਕ ਕਿਲੋ 10 ਗ੍ਰਾਮ ਹੈਰੋਇਨ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਇਸ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਦੀ ਮਹਿਲਾ ਲੀਡਰ ਨੂੰ ਗ੍ਰਿਫ਼ਤਾਰ ਵੀ ਕਰ ਲਿਆ। ਮਹਿਲਾ ਦੀ ਬੇਟੀ ਪੰਜਾਬ ਪੁਲਿਸ ਵਿੱਚ ਕਾਂਸਟੇਬਲ ਤਾਇਨਾਤ ਹੈ।

ਟੀਮ ਨੇ ਮਹਿਲਾ ਦੇ ਘਰ ਵਿਚ ਸਵੇਰੇ 11 ਵਜੇ ਰੇਡ ਕੀਤੀ ਸੀ ਇਹ ਰੇਡ ਦੇਰ ਰਾਤ ਤੱਕ ਜਾਰੀ ਰਹੀ ਜਿਸ ਤੋਂ ਬਾਅਦ ਐਸਟੀਐਫ ਨੂੰ ਇਹ ਕਾਮਯਾਬੀ ਮਿਲੀ। ਦੇਰ ਰਾਤ ਜਾਂਚ ਦੌਰਾਨ ਐਸਟੀਐਫ ਨੂੰ ਹੈਰੋਇਨ ਮਿਲੀ। ਐਸਟੀਐਫ ਦੀ ਟੀਮ ਅਕਾਲੀ ਆਗੂ ਨੂੰ ਆਪਣੇ ਨਾਲ ਲੈ ਗਈ ਹੈ।

ਹਾਲਾਂਕਿ ਕਿੱਥੇ ਲੈ ਕੇ ਗਈ ਹੈ, ਇਸ ਦਾ ਕੁਝ ਪਤਾ ਨਹੀਂ। ਪੁਲਿਸ ਮੁਲਾਜ਼ਮ ਨੇ ਦੱਸਿਆ ਕਿ ਘਰ ਵਿੱਚੋ ਇੱਕ ਕਿਲੋ 10 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਸੂਚਨਾ ਦੇ ਆਧਾਰ 'ਤੇ ਰੇਡ ਕੀਤੀ ਗਈ ਹੈ।