ਅਫ਼ਗਾਨਿਸਤਾਨ 'ਚ ਮਜ਼ਾਰ-ਏ-ਸ਼ਰੀਫ ਮਸਜਿਦ 'ਚ ਹੋਇਆ ਧਮਾਕਾ, 18 ਲੋਕਾਂ ਦੀ ਗਈ ਜਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

66 ਲੋਕ ਗੰਭੀਰ ਜ਼ਖਮੀ

Blast

 

 ਕਾਬੁਲ: ਅਫਗਾਨਿਸਤਾਨ ਦੇ ਮਜ਼ਾਰ-ਏ-ਸ਼ਰੀਫ ਸ਼ਹਿਰ ਦੀ ਇਕ ਸ਼ੀਆ ਮਸਜਿਦ 'ਚ ਵੀਰਵਾਰ ਦੁਪਹਿਰ ਨੂੰ ਜ਼ੋਰਦਾਰ ਧਮਾਕਾ ਹੋਇਆ। ਮੀਡੀਆ ਰਿਪੋਰਟਾਂ ਮੁਤਾਬਕ 20 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। 66 ਲੋਕ ਜ਼ਖਮੀ ਹੋਏ ਹਨ। ਇਨ੍ਹਾਂ 'ਚੋਂ ਜ਼ਿਆਦਾਤਰ ਦੀ ਹਾਲਤ ਗੰਭੀਰ ਹੈ।

 

 

ਸ਼ੁਰੂਆਤੀ ਜਾਣਕਾਰੀ ਮੁਤਾਬਕ ਇਹ ਹਮਲਾ ਸ਼ੇਹ ਦੋਕਨ ਇਲਾਕੇ ਦੀ ਮਸਜਿਦ 'ਚ ਹੋਇਆ। ਮਜ਼ਾਰ-ਏ-ਸ਼ਰੀਫ ਨੂੰ ਅਫਗਾਨਿਸਤਾਨ ਵਿੱਚ ਵਪਾਰ ਲਈ ਵੀ ਇੱਕ ਮਹੱਤਵਪੂਰਨ ਸ਼ਹਿਰ ਮੰਨਿਆ ਜਾਂਦਾ ਹੈ। ਇਹ ਬਾਚ ਸੂਬੇ ਦੀ ਰਾਜਧਾਨੀ ਹੈ।

 

ਮੰਗਲਵਾਰ  ਨੂੰ ਵੀ ਕਾਬੁਲ ਦੇ ਦੋ ਸਕੂਲਾਂ ਵਿੱਚ ਤਿੰਨ ਧਮਾਕੇ ਹੋਏ ਸਨ। ਇਨ੍ਹਾਂ ਧਮਾਕਿਆਂ 'ਚ ਹੁਣ ਤੱਕ 25 ਵਿਦਿਆਰਥੀਆਂ ਦੀ ਮੌਤ ਹੋਈ। ਇਹ ਧਮਾਕਾ ਉਸ ਸਮੇਂ ਹੋਇਆ ਜਦੋਂ ਬੱਚੇ ਸਕੂਲ ਦੇ ਬਾਹਰ ਖੜ੍ਹੇ ਸਨ। ਪਹਿਲਾ ਧਮਾਕਾ ਰਾਜਧਾਨੀ ਦੇ ਮੁਮਤਾਜ਼ ਐਜੂਕੇਸ਼ਨਲ ਸੈਂਟਰ ਨੇੜੇ ਹੋਇਆ। ਇਹ ਧਮਾਕੇ 20 ਤੋਂ 25 ਮਿੰਟ ਦੇ ਫਰਕ ਨਾਲ ਹੋਏ। ਇਸ ਤੋਂ ਥੋੜ੍ਹੀ ਦੇਰ ਬਾਅਦ ਅਬਦੁਰਹਿਮ ਸ਼ਾਹਿਦ ਹਾਈ ਸਕੂਲ 'ਚ ਇਕ ਹੋਰ ਧਮਾਕਾ ਉਸ ਸਮੇਂ ਹੋਇਆ ਜਦੋਂ ਬੱਚੇ ਕਲਾਸ ਤੋਂ ਬਾਅਦ ਬਾਹਰ ਆ ਰਹੇ ਸਨ। ਚਸ਼ਮਦੀਦਾਂ ਮੁਤਾਬਕ ਜਦੋਂ ਧਮਾਕਾ ਹੋਇਆ ਤਾਂ ਬੱਚੇ ਸਕੂਲ ਤੋਂ ਬਾਹਰ ਜਾ ਰਹੇ ਸਨ।