ਨਜਾਇਜ਼ ਮਾਈਨਿੰਗ ਪ੍ਰਤੀ ਸਰਕਾਰ ਸਖ਼ਤ, ਸਾਰੇ ਬਕਾਏ ਮਾਈਨਿੰਗ ਵਿਭਾਗ ਨੂੰ ਜਮ੍ਹਾਂ ਕਰਵਾਉਣ ਦੇ ਆਦੇਸ਼

ਏਜੰਸੀ

ਖ਼ਬਰਾਂ, ਪੰਜਾਬ

ਦਾਗੀ ਅਫਸਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਤੇ ਨਾਜਾਇਜ਼ ਮਾਈਨਿੰਗ 'ਤੇ ਜ਼ੀਰੋ ਟਾਲਰੈਂਸ ਹੋਵੇਗਾ। 

Harjot bains

 

ਚੰਡੀਗੜ੍ਹ : ਨਾਜ਼ਾਇਜ਼ ਮਾਇਨਿੰਗ ਨੂੰ ਲੈ ਕੇ ਪੰਜਾਬ ਸਰਕਾਰ ਦਾ ਇਕ ਵਾਰ ਫਿਰ ਸਖ਼ਤ ਰੁਖ ਦਿਖਿਆ ਹੈ। ਅੱਜ ਮਾਈਨਿੰਗ ਮੰਤਰੀ ਹਰਜੋਤ ਬੈਂਸ ਨੇ ਮਾਈਨਿੰਗ ਅਧਿਕਾਰੀਆਂ ਨਾਲ ਅਹਿਮ ਮੀਟਿੰਗ ਕੀਤੀ ਹੈ। ਮੀਟਿੰਗ ਵਿਚ ਸਖ਼ਤ ਫੈਸਲਾ ਲੈਂਦਿਆਂ ਖੇੜਾ ਕਲਮੋਟ ਦੇ ਸਾਰੇ ਕ੍ਰਸ਼ਰ ਸੀਲ ਕਰ ਦਿੱਤੇ ਗਏ ਹਨ। ਇਸ ਦੇ ਨਾਲ ਹੀ ਸਾਰੇ ਠੇਕੇਦਾਰਾਂ ਨੂੰ ਸਖ਼ਤ ਚਿਤਾਵਨੀ ਦਿੱਤੀ ਹੈ ਕਿ ਬਕਾਏ ਤੁਰੰਤ ਮਾਈਨਿੰਗ ਵਿਭਾਗ ਨੂੰ ਜਮ੍ਹਾਂ ਕਰਵਾਉਣ। 

ਆਮ ਲੋਕਾਂ ਨੂੰ ਵਾਜਬ ਭਾਅ 'ਤੇ ਰੇਤ ਮੁਹੱਈਆ ਕਰਵਾਉਣ ਲਈ ਮਾਈਨਿੰਗ ਵਿਭਾਗ ਅੰਮ੍ਰਿਤਸਰ ਤੇ ਮੋਗਾ ਵਿਚ ਸਵੈ-ਸੰਚਾਲਿਤ ਮਾਈਨਿੰਗ ਸਾਈਟਾਂ ਸ਼ੁਰੂ ਕਰੇਗਾ। ਇਸ ਦੌਰਾਨ ਉਨ੍ਹਾਂ ਨੇ ਇਹ ਵੀ ਸਖ਼ਤੀ ਨਾਲ ਕਿਹਾ ਹੈ ਕਿ ਜੇਕਰ ਕੋਈ ਵੀ ਅਫ਼ਸਰ ਦਾ ਨਾਮ ਨਜਾਇਜ਼ ਮਾਈਨਿੰਗ ਨਾਲ ਜੁੜਿਆ ਸਾਹਮਣੇ ਆਉਂਦਾ ਹੈ ਤਾਂ ਉਸ ਨੂੰ ਬਖਸ਼ਿਾਂ ਨਹੀਂ ਜਾਵੇਗਾ ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਦਾਗੀ ਅਫਸਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਤੇ ਨਾਜਾਇਜ਼ ਮਾਈਨਿੰਗ 'ਤੇ ਜ਼ੀਰੋ ਟਾਲਰੈਂਸ ਹੋਵੇਗਾ।