ਪੰਜਾਬ ਦਾ ਇਕ ਬੰੂਦ ਪਾਣੀ ਵੀ ਬਾਹਰ ਨਹੀਂ ਜਾਣ ਦਿਆਂਗੇ, ਲੋੜ ਪਈ ਤਾਂ ਜਾਨ ਵੀ ਦੇ ਦਿਆਂਗੇ : ਹਰਪਾਲ ਚੀਮਾ

ਏਜੰਸੀ

ਖ਼ਬਰਾਂ, ਪੰਜਾਬ

ਪੰਜਾਬ ਦਾ ਇਕ ਬੰੂਦ ਪਾਣੀ ਵੀ ਬਾਹਰ ਨਹੀਂ ਜਾਣ ਦਿਆਂਗੇ, ਲੋੜ ਪਈ ਤਾਂ ਜਾਨ ਵੀ ਦੇ ਦਿਆਂਗੇ : ਹਰਪਾਲ ਚੀਮਾ

image

 

ਚੰਡੀਗੜ੍ਹ, 20 ਅਪ੍ਰੈਲ (ਗੁਰਉਪਦੇਸ਼ ਭੁੱਲਰ): ਐਸ.ਵਾਈ.ਐਲ ਦੇ ਮੁੱਦੇ ਉਪਰ ਹਰਿਆਣਾ ਤੋਂ 'ਆਪ' ਦੇ ਰਾਜ ਸਭਾ ਮੈਂਬਰ ਡਾ. ਸੁਸ਼ੀਲ ਗੁਪਤਾ ਵਲੋਂ ਦਿਤੇ ਬਿਆਨ ਬਾਅਦ ਵਿਰੋਧੀ ਪਾਰਟੀਆਂ ਵਲੋਂ ਕੀਤੀ ਘੇਰਾਬੰਦੀ ਬਾਅਦ ਭਗਵੰਤ ਮਾਨ ਸਰਕਾਰ ਵਲੋਂ ਵੀ ਬਿਆਨ ਆਇਆ ਹੈ |
ਸੂਬੇ ਦੇ ਵਿੱਤ ਅਤੇ ਸਹਿਕਾਰਤਾ ਮੰਤਰੀ ਹਰਪਾਲ ਚੀਮਾ ਨੇ ਸਰਕਾਰ ਵਲੋਂ ਪੰਜਾਬ ਦੇ ਦਰਿਆਈ ਪਾਣੀਆਂ ਬਾਰੇ ਇਕ ਵੀਡੀਉ ਕਾਨਫ਼ਰੰਸ ਰਾਹੀਂ ਪੱਖ ਰੱਖਦਿਆਂ ਕਿਹਾ ਕਿ ਪੰਜਾਬ ਦਾ ਇਕ ਬੁੂੰਦ ਪਾਣੀ ਵੀ ਪੰਜਾਬ ਤੋਂ ਬਾਹਰ ਨਹੀਂ ਜਾਣ ਦਿਆਂਗੇ | ਉਨ੍ਹਾਂ ਕਿਹਾ ਕਿ ਇਸ ਲਈ ਲੋੜ ਪਈ ਤਾਂ ਜਾਨ ਵੀ ਦੇ ਦਿਆਂਗੇ ਪਰ ਪੰਜਾਬ ਦਾ ਪਾਣੀ ਬਾਹਰਲੇ ਕਿਸੇ ਸੂਬੇ ਨੂੰ  ਦੇਣ ਦਾ ਸਵਾਲ ਹੀ ਨਹੀਂ | ਉਨ੍ਹਾਂ ਵਿਰੋਧੀਆਂ ਦੀ ਬਿਆਨਬਾਜ਼ੀ ਉਪਰ ਤਿੱਖਾ ਪਲਟਵਾਰ ਕਰਦਿਆਂ ਕਿਹਾ ਕਿ ਸਵਾਲ ਉਹ ਪੁਛ ਰਹੇ ਹਨ ਜਿਨ੍ਹਾਂ ਦੀਆਂ ਸਰਕਾਰਾਂ ਸਮੇਂ ਇਹ ਮਸਲਾ ਪੈਦਾ ਹੋਇਆ ਅਤੇ ਇਸ ਮਸਲਾ ਸੁਲਝਾਉਣ ਦੀ ਥਾਂ ਸਿਆਸਤ ਕੀਤੀ ਗਈ | ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਪੰਜਾਬ ਦੇ ਪਾਣੀਆਂ ਲਈ ਡੱਟ ਕੇ ਲੜਾਈ ਲੜੇਗੀ |
ਚੀਮਾ ਨੇ ਕਿਹਾ ਕਿ ਸਾਡੀ ਸਰਕਾਰ ਤਾਂ ਧਰਤੀ ਹੇਠਲਾ ਪ੍ਰਦੂਸ਼ਿਤ ਹੋ ਰਿਹਾ ਅਤੇ ਹੇਠਾਂ ਜਾ ਰਿਹਾ ਪਾਣੀ ਬਚਾਉਣ ਲਈ ਵੀ ਅਹਿਮ ਸਕੀਮਾਂ ਬਣਾ ਰਹੀ ਹੈ ਤਾਂ
ਜੋ ਨਦੀਆਂ ਨਾਲਿਆਂ ਦੇ ਪਾਣੀ ਦੀ ਵੀ ਬੱਚਤ ਕਰ ਸਕੀਏ | ਉਨ੍ਹਾਂ ਮੁੜ ਅੰਤ ਵਿਚ ਗੱਲ ਦੁਹਰਾਈ ਕਿ ਇਕ ਬੰੂਦ ਪਾਣੀ ਵੀ ਕਿਸੇ ਵੀ ਹਾਲਤ ਵਿਚ ਪੰਜਾਬ ਤੋਂ ਬਾਹਰ ਨਹੀਂ ਜਾਣ ਦਿਆਂਗੇ |