ਵਿਧਾਇਕ ਗੋਲਡੀ ਕੰਬੋਜ ਦੇ ਪਿਤਾ ਸੁਰਿੰਦਰ ਕੰਬੋਜ ਗ੍ਰਿਫ਼ਤਾਰ, ਬਲੈਕਮੇਲ ਕਰ ਕੇ ਪੈਸੇ ਵਸੂਲਣ ਦੇ ਲੱਗੇ ਇਲਜ਼ਾਮ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਠੱਗੀ ਮਾਰਨ ਵਾਲੇ ਵਿਰੁੱਧ ਹੋਵੇਗੀ 100 ਫ਼ੀਸਦੀ ਕਾਰਵਾਈ : ਵਿਧਾਇਕ ਗੋਲਡੀ ਕੰਬੋਜ 

Surinder Kamboj

ਕਿਹਾ: ਮੇਰਾ, ਮੇਰੇ ਪਿਤਾ ਨਾਲ ਕੋਈ ਸਬੰਧ ਨਹੀਂ ਹੈ, ਉਹ ਵੱਖ ਰਹਿੰਦੇ ਹਨ 

ਜਲਾਲਾਬਾਦ : 'ਆਪ' ਵਿਧਾਇਕ ਗੋਲਡੀ ਕੰਬੋਜ ਦੇ ਪਿਤਾ ਸੁਰਿੰਦਰ ਕੰਬੋਜ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਨ੍ਹਾਂ 'ਤੇ ਬਲੈਕਮੇਲ ਕਰ ਕੇ ਪੈਸੇ ਵਸੂਲਣ ਦੇ ਦੋਸ਼ ਲੱਗੇ ਹਨ। ਉਧਰ ਪਿਤਾ ਦੀ ਗ੍ਰਿਫਤਾਰੀ 'ਤੇ ਵਿਧਾਇਕ ਗੋਲਡੀ ਕੰਬੋਜ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਮੇਰਾ, ਮੇਰੇ ਪਿਤਾ ਨਾਲ ਕੋਈ ਸਬੰਧ ਨਹੀਂ ਹੈ। ਉਹ ਵੱਖ ਰਹਿੰਦੇ ਹਨ।

ਗੋਲਡੀ ਕੰਬੋਜ ਦਾ ਕਹਿਣਾ ਹੈ ਕਿ ਜੋ ਵੀ ਧੋਖਾਧੜੀ ਕਰੇਗਾ ਜਾਂ ਠੱਗੀ ਮਾਰੇਗਾ, ਉਸ ਵਿਰੁੱਧ 100 ਫ਼ੀਸਦੀ ਕਾਰਵਾਈ ਕੀਤੀ ਜਾਵੇਗੀ। ਵਿਧਾਇਕ ਨੇ ਕਿਹਾ ਕਿ ਮੈਂ ਪੁਲਿਸ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਦੀ ਹਿੰਮਤ ਕੀਤੀ।

ਜਾਣਕਾਰੀ ਮੁਤਾਬਕ ਵਿਜੀਲੈਂਸ ਨੇ ਵਿਧਾਇਕ ਗੋਲਡੀ ਕੰਬੋਜ ਦੇ ਪਿਤਾ ਸਮੇਤ ਚਾਰ ਲੋਕਾਂ ਵਿਰੁੱਧ ਧੋਖੇ ਨਾਲ ਪੈਸੇ ਵਸੂਲਣ ਦੀ ਸ਼ਿਕਾਇਤ ਦਰਜ ਕੀਤੀ ਗਈ ਹੈ। ਐਫ਼.ਆਈ.ਆਰ. ਦੀ ਇੱਕ ਕਾਪੀ ਵੀ ਸਾਹਮਣੇ ਆਈ ਹੈ ਜਿਸ ਵਿਚ ਦੱਸਿਆ ਗਿਆ ਹੈ ਕਿ ਪ੍ਰਾਪਰਟੀ ਡੀਲਰ ਸੁਨੀਲ ਕੁਮਾਰ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਸੀ।

ਇਹ ਵੀ ਪੜ੍ਹੋ:  ਇੱਕ ਸਾਲ ਵਿਚ ਫੜੀ ਗਈ 1.01 ਲੱਖ ਕਰੋੜ ਰੁਪਏ ਦੀ ਜੀ.ਐਸ.ਟੀ. ਚੋਰੀ, ਪਿਛਲੇ ਸਾਲ ਦੇ ਮੁਕਾਬਲੇ ਦੋ ਗੁਣਾ ਜ਼ਿਆਦਾ

ਸ਼ਿਕਾਇਤ ਵਿਚ ਉਸ ਨੇ ਦੱਸਿਆ ਕਿ ਉਹ ਪ੍ਰਾਪਰਟੀ ਡੀਲਰ ਦਾ ਕੰਮ ਕਰਦਾ ਹੈ ਅਤੇ ਰਾਣੋ ਬਾਈ ਨਾਮ ਦੀ ਔਰਤ ਦਾ ਉਸ ਕੋਲ ਫ਼ੋਨ ਆਇਆ ਸੀ ਅਤੇ ਉਹ ਨਵਾਂ ਘਰ ਖਰੀਦਣ ਦੀ ਚਾਹਵਾਨ ਸੀ। ਪ੍ਰਾਪਟਰੀ ਡੀਲਰ ਸੁਨੀਲ ਉਸ ਔਰਤ ਨੂੰ ਘਰ ਦਿਖਾਉਣ ਲਈ ਇੱਕ ਥਾਂ ’ਤੇ ਲੈ ਗਿਆ। ਜਿਥੇ ਕੁਝ ਦੇਰ ਵਿਚ ਹੀ ਉਹ ਆਪਣੇ ਘਰ ਮੁੜ ਗਿਆ ਅਤੇ ਉਹ ਔਰਤ ਵੀ ਉਥੋਂ ਮਕਾਨ ਦੇਖ ਦੇ ਚਲੀ ਗਈ।

ਉਸੇ ਦਿਨ ਸ਼ਾਮ ਨੂੰ ਉਸ ਨੂੰ ਰਾਣੋ ਬਾਈ ਦਾ ਫੋਨ ਆਇਆ ਕਿ ਸਾਡੇ ਦੋਹਾਂ ਦੇ ਨਾਜਾਇਜ਼ ਸਬੰਧਾਂ ਬਾਰੇ ਮੇਰੇ ਪਰਿਵਾਰਕ ਮੈਂਬਰਾਂ ਨੂੰ ਸ਼ੱਕ ਹੈ। ਸ਼ਿਕਾਇਤਕਰਤਾ ਨੇ ਦੱਸਿਆ ਕਿ ਇਸ ਤੋਂ ਬਾਅਦ ਮੈਨੂੰ ਉਨ੍ਹਾਂ ਦੇ ਘਰੋਂ ਫ਼ੋਨ ਆਉਣੇ ਸ਼ੁਰੂ ਹੋ ਗਏ ਅਤੇ ਉਨ੍ਹਾਂ ਨੂੰ ਬਲਾਤਕਾਰ ਦੇ ਦੋਸ਼ ਵਿਚ ਫਸਾਉਣ ਦੀ ਧਮਕੀ ਦਿੱਤੀ ਗਈ।

ਇਸ ਤੋਂ ਬਾਅਦ ਸੁਰਿੰਦਰ ਕੰਬੋਜ ਦਾ ਫੋਨ ਵੀ ਆਇਆ ਕਿ ਇੱਥੇ ਆ ਕੇ ਸਮਝੌਤਾ ਕਰ ਲਓ ਅਤੇ 10 ਲੱਖ ਰੁਪਏ ਵਿਚ ਮਾਮਲਾ ਖ਼ਤਮ ਕਰਨ ਦੀ ਗੱਲ ਕੀਤੀ ਗਈ। ਇਸ ਪੂਰੇ ਮਾਮਲੇ ਬਾਰੇ ਸੁਨੀਲ ਕੁਮਾਰ ਪੁੱਤਰ ਹਰਚਰਨ ਸਿੰਘ ਵਾਸੀ ਦਸ਼ਮੇਸ਼ ਨਗਰ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਹੈ।

ਸ਼ਿਕਾਇਤ 'ਤੇ ਕਾਰਵਾਈ ਕਰਦਿਆਂ ਪੁਲਿਸ ਨੇ ਸੁਰਿੰਦਰ ਸਿੰਘ ਕੰਬੋਜ, ਰਾਣੋ ਬਾਈ, ਸੁਨੀਲ ਰਾਏ ਅਤੇ ਸੁਨੀਲ ਰਾਏ ਦੀ ਘਰਵਾਲੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।