ਪੁਲਿਸ ਨੇ 2 ਪੈਕਟ ਹੈਰੋਇਨ ਸਮੇਤ ਡਰੋਨ ਕੀਤਾ ਬਰਾਮਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਿੰਡ ਬੱਚੀਵਿੰਡ ਵਿਖੇ ਚਲਾਈ ਤਲਾਸ਼ੀ ਮੁਹਿੰਮ ਦੌਰਾਨ ਹੋਈ ਬਰਾਮਦਗੀ 

Punjab News

ਅੰਮ੍ਰਿਤਸਰ : ਅੰਮ੍ਰਿਤਸਰ ਦਿਹਾਤੀ ਅਧੀਨ ਆਉਂਦੇ ਪਿੰਡ ਬੱਚੀਵਿੰਡ ਤੋਂ ਪੁਲਿਸ ਨੇ ਹੈਰੋਇਨ ਅਤੇ ਇੱਕ ਡਰੋਨ ਬਰਾਮਦ ਕੀਤਾ ਹੈ।

ਜਾਣਕਾਰੀ ਅਨੁਸਾਰ  ਪੁਲਿਸ ਨੇ ਥਾਣਾ ਲੋਪੋਕੇ ਵਿਖੇ ਸੂਚਨਾ ਦੇ ਅਧਾਰ 'ਤੇ ਕਰੀਬ ਅੱਧਾ ਘੰਟਾ ਪਹਿਲਾਂ ਪਿੰਡ ਬੱਚੀਵਿੰਡ ਵਿਖੇ ਸਰਚ ਅਭਿਆਨ ਚਲਾਇਆ ਗਿਆ। 

ਇਸ ਦੌਰਾਨ ਇੱਕ ਡਰੋਨ ਬਰਾਮਦ ਕੀਤਾ ਗਿਆ ਜਿਸ ਦੇ ਨਾਲ 2 ਪੈਕਟ ਹੈਰੋਇਨ ਬਰਾਮਦ ਕੀਤੀ ਗਈ ਹੈ। ਪੁਲਿਸ ਵਲੋਂ ਅਗਲੀ ਜਾਂਚ ਆਰੰਭ ਕਰ ਲਈ ਗਈ ਹੈ।