Red Fort road rage murder: ਲਾਲ ਕਿਲੇ ਨੇੜੇ ਕੈਬ ਡਰਾਈਵਰ ਦੀ ਹੱਤਿਆ ਕਰਨ ਵਾਲਾ ਮੁਲਜ਼ਮ ਮੁਕਾਬਲੇ ਤੋਂ ਬਾਅਦ ਕਾਬੂ

ਏਜੰਸੀ

ਖ਼ਬਰਾਂ, ਪੰਜਾਬ

15 ਅਪ੍ਰੈਲ ਨੂੰ ਕੈਬ ਡਰਾਈਵਰ ਦੀ ਗੋਲੀ ਮਾਰ ਕੇ ਕਰ ਦਿੱਤੀ ਸੀ ਹੱਤਿਆ

cab driver murder

Red Fort road rage murder: ਦਿੱਲੀ ਦੇ ਲਾਲ ਕਿਲੇ ਨੇੜੇ ਪਿਛਲੇ ਹਫਤੇ ਐਤਵਾਰ ਨੂੰ ਕੈਬ ਡਰਾਈਵਰ ਦੀ ਗੋਲੀ ਮਾਰ ਕੇ ਹੱਤਿਆ ਕਰਨ ਵਾਲੇ ਦੋਸ਼ੀ ਫਿਰੋਜ਼ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਮੁਖਬਰ ਤੋਂ ਸੂਚਨਾ ਮਿਲਣ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰਨ ਗਈ ਪੁਲਿਸ ਟੀਮ 'ਤੇ ਉਸਨੇ ਫਾਇਰਿੰਗ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਪੁਲਿਸ ਨੇ ਵੀ ਜਵਾਬੀ ਕਾਰਵਾਈ ਕਰਦੇ ਹੋਏ ਗੋਲੀਬਾਰੀ ਕੀਤੀ। ਇਸ ਮੁਕਾਬਲੇ ਵਿੱਚ ਗੋਲੀ ਲੱਗਣ ਨਾਲ ਫ਼ਿਰੋਜ਼ ਜ਼ਖ਼ਮੀ ਹੋ ਗਿਆ। ਪੁਲਿਸ ਨੇ ਉਸ ਨੂੰ ਫੜ ਲਿਆ।

ਦਿੱਲੀ ਪੁਲਿਸ ਨੇ ਦੱਸਿਆ ਕਿ ਫਿਰੋਜ਼ ਨੇ 15 ਅਪ੍ਰੈਲ ਨੂੰ ਲੜਾਈ ਤੋਂ ਬਾਅਦ ਇੱਕ ਕੈਬ ਡਰਾਈਵਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਡਿਪਟੀ ਕਮਿਸ਼ਨਰ ਆਫ਼ ਪੁਲਿਸ (ਉੱਤਰੀ) ਐਮ ਕੇ ਮੀਨਾ ਨੇ ਕਿਹਾ, "ਐਤਵਾਰ ਨੂੰ ਫ਼ਿਰੋਜ਼ ਦੇ ਠਿਕਾਣੇ ਬਾਰੇ ਸੂਚਨਾ ਮਿਲੀ ਸੀ, ਜਿਸ ਕਾਰਨ ਪੁਲਿਸ ਟੀਮ ਨਾਲ ਝੜਪ ਹੋ ਗਈ। ਜਦੋਂ ਫ਼ਿਰੋਜ਼ ਨੂੰ ਆਤਮ ਸਮਰਪਣ ਕਰਨ ਲਈ ਕਿਹਾ ਗਿਆ ਤਾਂ ਉਸ ਨੇ ਪੁਲਿਸ ਪਾਰਟੀ 'ਤੇ  ਗੋਲੀ ਚਲਾ ਦਿੱਤੀ। ਪੁਲਿਸ ਨੇ ਵੀ ਜਵਾਬੀ ਕਾਰਵਾਈ ਕੀਤੀ।

ਇਸ ਪੁਲੀਸ ਮੁਕਾਬਲੇ ਵਿੱਚ ਮੁਲਜ਼ਮ ਫਿਰੋਜ਼ ਦੀ ਖੱਬੀ ਲੱਤ ਵਿੱਚ ਸੱਟ ਲੱਗ ਗਈ। ਉਸ ਨੂੰ ਅਰੁਣਾ ਆਸਿਫ ਅਲੀ ਹਸਪਤਾਲ ਲਿਜਾਇਆ ਗਿਆ। ਉਥੇ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਪੁਲਸ ਉਸ ਨੂੰ ਆਪਣੇ ਨਾਲ ਥਾਣੇ ਲੈ ਗਈ। ਫਿਰੋਜ਼ ਲੋਨੀ ਦਾ ਰਹਿਣ ਵਾਲਾ ਹੈ। ਉਸ ਖ਼ਿਲਾਫ਼ ਅਸਲਾ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਦਿੱਲੀ ਪੁਲਿਸ ਪਿਛਲੇ ਇੱਕ ਹਫ਼ਤੇ ਤੋਂ ਉਸ ਦੀ ਭਾਲ ਕਰ ਰਹੀ ਸੀ। ਇਸੇ ਦੌਰਾਨ ਪੁਲੀਸ ਨੂੰ ਉਸ ਦੇ ਵਜ਼ੀਰਾਬਾਦ ਵਿੱਚ ਹੋਣ ਦੀ ਸੂਚਨਾ ਮਿਲੀ ਸੀ।

ਦੱਸ ਦੇਈਏ ਕਿ 15 ਅਪ੍ਰੈਲ ਨੂੰ ਅੱਧੀ ਰਾਤ ਨੂੰ ਇੱਕ ਮਾਰੂਤੀ ਵੈਗਨਾਰ ਕਾਰ ਕੋਡੀਆ ਪੁਲ ਤੋਂ ਛੱਤਾ ਰੇਲ ਕਰਾਸਿੰਗ ਵੱਲ ਆ ਰਹੀ ਸੀ। ਇਸ ਦੌਰਾਨ ਇੱਕ ਈ-ਰਿਕਸ਼ਾ ਨਾਲ ਟੱਕਰ ਹੋ ਗਈ। ਇਸ ਤੋਂ ਬਾਅਦ ਦੋਵਾਂ ਧਿਰਾਂ ਵਿੱਚ ਝਗੜਾ ਸ਼ੁਰੂ ਹੋ ਗਿਆ। ਕੁਝ ਮਿੰਟਾਂ ਦੀ ਲੜਾਈ ਤੋਂ ਬਾਅਦ ਈ-ਰਿਕਸ਼ਾ 'ਤੇ ਸਵਾਰ ਦੋ ਵਿਅਕਤੀਆਂ ਨੇ ਡਰਾਈਵਰ ਨੂੰ ਕਾਰ 'ਚੋਂ ਬਾਹਰ ਕੱਢ ਲਿਆ। ਇਸ ਦੌਰਾਨ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ ਅਤੇ ਕੈਬ ਡਰਾਈਵਰ ਨੇ ਦੋਵਾਂ ਵਿੱਚੋਂ ਇੱਕ ਨੂੰ ਫੜ ਲਿਆ।

ਝਗੜੇ ਦੌਰਾਨ ਇਕ ਵਿਅਕਤੀ ਨੇ ਬੰਦੂਕ ਕੱਢ ਲਈ ਅਤੇ ਡਰਾਈਵਰ ਸਮੇਤ ਉਥੇ ਮੌਜੂਦ ਭਿਖਾਰੀ 'ਤੇ ਗੋਲੀ ਚਲਾ ਦਿੱਤੀ। ਭਿਖਾਰੀ ਉੱਥੇ ਖੜ੍ਹਾ ਝਗੜਾ ਦੇਖ ਰਿਹਾ ਸੀ। ਰਾਹਗੀਰਾਂ ਨੇ ਦੋਵਾਂ ਪੀੜਤਾਂ ਨੂੰ ਐਲਐਨਜੇਪੀ ਹਸਪਤਾਲ ਪਹੁੰਚਾਇਆ ਜਿੱਥੇ ਇਲਾਜ ਦੌਰਾਨ ਕੈਬ ਡਰਾਈਵਰ ਦੀ ਮੌਤ ਹੋ ਗਈ। 36 ਸਾਲਾ ਕੈਬ ਡਰਾਈਵਰ ਮੁਹੰਮਦ ਸਾਕਿਬ ਪਲਵਲ ਦਾ ਰਹਿਣ ਵਾਲਾ ਸੀ। 15 ਸਾਲ ਦਾ ਭਿਖਾਰੀ ਲਵ ਖੁਸ਼ ਉਥੇ ਰੈਡ ਲਾਈਟ ਲੋਕਾਂ ਤੋਂ ਭੀਖ ਮੰਗਦਾ ਸੀ।