ਜਥੇਦਾਰ ਕੁਲਦੀਪ ਸਿੰਘ ਗੜਗੱਜ ਦੇ ਦਿੱਤੇ ਬਿਆਨ ਬਾਰੇ ਰਣਜੀਤ ਸਿੰਘ ਢੱਡਰੀਆਂਵਾਲੇ ਨੇ ਦਿੱਤਾ ਜਵਾਬ
'ਜਥੇਦਾਰ ਵੱਲੋਂ ਮੇਰਾ ਪੱਖ ਸੁਣਨ ਦੀ ਗੱਲ ਸੁਣ ਕੇ ਹੋਈ ਖੁਸ਼ੀ'
ਚੰਡੀਗੜ੍ਹ: ਭਾਈ ਰਣਜੀਤ ਸਿੰਘ ਢੱਡਰੀਆਂਵਾਲੇ ਨੇ ਜਥੇਦਾਰ ਦੇ ਬਿਆਨ ਦਾ ਜਵਾਬ ਦਿੰਦੇ ਹੋਏ ਕਿਹਾ ਹੈ ਕਿ ਪੰਜਾਬ ਨੂੰ ਸਭ ਤੋਂ ਪਹਿਲਾਂ ਜਰੂਰਤ ਹੈ ਸਿੱਖੀ ਦੀ ਲਹਿਰ ਚਲਾਉਣ ਦੀ ਲੋੜ, ਦੂਜਾ ਨਸ਼ਿਆ ਦਿਨੋਂ ਦਿਨ ਵੱਧਦਾ ਜਾ ਰਿਹਾ ਹੈ ਅਤੇ ਤੀਜੀ ਗੱਲ ਹੈ ਧਰਮ ਪਰਿਵਰਤਨ। ਉਨ੍ਹਾਂ ਨੇ ਕਿਹਾ ਹੈ ਕਿ ਮੇਰੇ ਕੋਲ ਸੰਗਤ ਦੇ ਫੋਨ ਆ ਰਹੇ ਹਨ ਧਰਮ ਪ੍ਰਵਰਤਨ ਨੂੰ ਰੋਕਣ ਲਈ ਸਿੱਖੀ ਦੀ ਲਹਿਰ ਚਲਾਓ। ਉਨ੍ਹਾਂ ਨੇ ਕਿਹਾ ਹੈ ਕਿ ਪੰਜਾਬ ਵਿੱਚ ਇਕ ਵੱਡੀ ਗੰਭੀਰ ਸਮੱਸਿਆ ਹੈ ਕਿ ਧਰਮ ਪਰਿਵਰਤਨ ਲਗਾਤਾਰ ਹੋ ਰਿਹਾ ਹੈ।
ਉਨ੍ਹਾਂ ਨੇ ਕਿਹਾ ਹੈ ਕਿ ਕਈ ਵਾਰੀ ਲੋਕ ਲਾਲਚ ਵਿੱਚ ਫਸ ਕੇ ਧਰਮ ਬਦਲ ਰਹੇ ਹਨ। ਉਨ੍ਹਾਂ ਨੇ ਕਿਹਾ ਹੈ ਕਿ ਗੁਰਬਾਣੀ ਨਾਲ ਪਿਆਰ ਪਵਾਉਣ ਲਈ ਸਾਨੂੰ ਸਿੱਖੀ ਨਾਲ ਜੋੜਨਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਸਮੇਂ ਦੀ ਲੋੜ ਹੈ ਸਿੱਖੀ ਲਹਿਰ ਚਲਾਉਣ ਲਈ ਪ੍ਰਚਾਰ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਸਾਡੇ ਵੱਲੋਂ ਅੰਮ੍ਰਿਤ ਛੁਕਾਉਣ ਲਈ ਸਮਾਗਮ ਕੀਤੇ ਜਾ ਰਹੇ ਹਨ।
ਉਨ੍ਹਾਂ ਨੇ ਕਿਹਾ ਹੈ ਕਿ ਜਥੇਦਾਰ ਕੁਲਦੀਪ ਸਿੰਘ ਗੜਗੱਜ ਵੱਲੋਂ ਸਰਹੱਦੀ ਖੇਤਰ ਵਿੱਚ ਲਹਿਰ ਚਲਾਈ ਜਾ ਰਹੀ ਹੈ ਅਸੀਂ ਇਹੀ ਚਾਹੁੰਦੇ ਹਾਂ ਕਿ ਨੌਜਵਾਨਾਂ ਨੂੰ ਨਸ਼ਿਆ ਵਿਚੋਂ ਕੱਢਣ ਦੀ ਲੋੜ ਹੈ। ਉਨ੍ਹਾਂ ਨੇ ਕਿਹਾ ਹੈ ਕਿ ਮੈਂ ਕਈ ਇਲਜ਼ਾਮਾਂ ਦਾ ਸਾਹਮਣਾ ਕੀਤਾ ਹੈ ਅਤੇ ਮੇਰੇ ਬਾਰੇ ਬਹੁਤ ਕੁਝ ਤੋੜਮਰੋੜ ਕੇ ਪੇਸ਼ ਕੀਤਾ ਗਿਆ।
ਭਾਈ ਰਣਜੀਤ ਸਿੰਘ ਢੱਡਰੀਆਂਵਾਲੇ ਨੇ ਕਿਹਾ ਹੈ ਕਿ ਜਥੇਦਾਰ ਸਾਹਿਬ ਨੇ ਮੈਨੂੰ ਆਪਣਾ ਪੱਖ ਸੁਣ ਲਈ ਦਰਿਆ ਦਿੱਲੀ ਦਿਖਾਈ ਹੈ ਮੈਂ ਉਨ੍ਹਾਂ ਦੇ ਫੈਸਲੇ ਦਾ ਸਮਰਥਨ ਕਰਦਾ ਹਾਂ। ਉਨ੍ਹਾਂ ਨੇ ਕਿਹਾ ਹੈ ਕਿ ਅਸੀਂ ਜਥੇਦਾਰ ਨਾਲ ਚੱਲਣ ਲਈ ਤਿਆਰ ਹਾਂ।ਉਨ੍ਹਾਂ ਨੇ ਕਿਹਾ ਹੈ ਕਿ ਸੈਂਕੜੇ ਜਥੇ ਤਿਆਰ ਕਰਕੇ ਪਿੰਡ-ਪਿੰਡ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਵਿਦੇਸ਼ ਤੋਂ ਆ ਕੇ ਸਿੰਘ ਸਾਹਿਬਾਨ ਨਾਲ ਗੱਲਬਾਤ ਕਰਾਂਗਾ। ਉਨ੍ਹਾਂ ਨੇ ਕਿਹਾ ਹੈ ਕਿ ਲੋੜ ਹੈ ਕਿ ਸਾਰੇ ਇਕਜੁਟ ਹੋ ਕੇ ਲਹਿਰ ਖੜ੍ਹੀ ਕਰਨ ਦੀ ਲੋੜ ਹੈ। ਉਨ੍ਹਾਂ ਨੇ ਕਿਹਾ ਹੈ ਕਿ ਗਿਆਨੀ ਕੁਲਦੀਪ ਸਿੰਘ ਨੂੰ ਕਹਾਂਗਾ ਪੁਰਾਣੇ ਮੁੱਦਿਆ ਉੱਤੇ ਵਿਚਾਰ ਕਰਨੀ ਚਾਹੀਦੀ ਹੈ। ਉਨ੍ਹਾਂ ਸਿੱਖੀ ਦੇ ਮੁੱਦੇ ਉੱਤੇ ਅਸੀਂ ਨਾਲ ਤੁਰਾਂਗੇ ਪਰ ਅਸੀ ਕਿਸੇ ਪਾਰਟੀ ਦੇ ਸਮਰਥਕ ਨਹੀਂ ਹਾਂ।