ਸਿੱਧੂ ‘ਤੇ ਕਾਰਵਾਈ ਤਾਂ ਹੋਵੇਗੀ, ਫ਼ੈਸਲਾ ਚੋਣ ਨਤੀਜੇ ਆਉਣ ਤੋਂ ਬਾਅਦ ਲਵਾਂਗੇ: ਕੈਪਟਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੈਬਿਨੇਟ ਮੰਤਰੀ  ਨਵਜੋਤ ਸਿੰਘ ਸਿੱਧੂ  ਦੇ ਬਿਆਨਾਂ ਨਾਲ ਕਾਂਗਰਸ ਦੇ ਜ਼ਿਆਦਾਤਰ ਮੰਤਰੀ, ਉਨ੍ਹਾਂ ਦੇ ਖਿਲਾਫ ਹੋ ਗਏ ਹਨ...

Navjot Sidhu

ਚੰਡੀਗੜ .  ਕੈਬਿਨੇਟ ਮੰਤਰੀ  ਨਵਜੋਤ ਸਿੰਘ ਸਿੱਧੂ  ਦੇ ਬਿਆਨਾਂ ਨਾਲ ਕਾਂਗਰਸ ਦੇ ਜ਼ਿਆਦਾਤਰ ਮੰਤਰੀ, ਉਨ੍ਹਾਂ ਦੇ ਖਿਲਾਫ ਹੋ ਗਏ ਹਨ। ਪੰਜਾਬ ਮਾਮਲਿਆਂ ਦੀ ਮੁਖੀ ਆਸਾ ਕੁਮਾਰੀ ਵੀ ਸਿੱਧੂ ਤੋਂ ਖਫ਼ਾ ਹਨ। ਉਨ੍ਹਾਂ ਨੇ ਕਿਹਾ, ਪ੍ਰਧਾਨ ਸੁਨੀਲ ਜਾਖੜ ਤੋਂ ਰਿਪੋਰਟ ਮੰਗੀ ਗਈ ਹੈ। ਪਾਰਟੀ ਦੀ ਛਵੀ ਖ਼ਰਾਬ ਹੋਈ ਹੈ। ਮਾਮਲਾ ਰਾਹੁਲ ਗਾਂਧੀ ਦੇ ਧਿਆਨ ‘ਚ ਵੀ ਹੈ। ਮਾਮਲੇ ‘ਚ ਕਾਰਵਾਈ ਤਾਂ ਹੋਵੇਗੀ ਪਰ ਫੈਸਲਾ ਲੋਕ ਸਭਾ ਚੋਣਾਂ ਦੇ ਨਤੀਜੇ ਆਉਣ ਦੇ ਬਾਅਦ ਕਰਾਂਗੇ।

ਸੂਬੇ ਦੇ ਕਈ ਕੈਬੀਨੇਟ ਮੰਤਰੀਆਂ ਨੇ ਵੀ ਸਿੱਧੂ ‘ਤੇ ਕਾਰਵਾਈ ਦੀ ਮੰਗ ਕੀਤੀ ਹੈ। ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ ਸਮੇਂ ‘ਚ ਸਿੱਧੂ ਦੇ ਵਿਰੁੱਧ ਕਾਰਵਾਈ ਹੋ ਸਕਦੀ ਹੈ। ਸੋਮਵਾਰ ਨੂੰ ਕੈਬਿਨੇਟ ਮੰਤਰੀ  ਸੁਖਜਿੰਦਰ ਸਿੰਘ ਰੰਧਾਵਾ, ਤ੍ਰਿਪਤ ਰਾਜਿੰਦਰ ਸਿੰਘ ਬਾਜਵਾ,  ਸਾਧੂ ਸਿੰਘ ਧਰਮਸੋਤ ਨੇ ਵੀ ਸਿੱਧੂ ਦੀ ਬਿਆਨਬਾਜੀ ਨੂੰ ਬੇਤੁਕੀ ਅਤੇ ਗੈਰਵਾਜਿਬ ਦੱਸਿਆ। ਜੇਕਰ ਉਨ੍ਹਾਂ ਨੂੰ ਕੋਈ ਨਰਾਜ਼ਗੀ ਹੈ ਤਾਂ ਉਨ੍ਹਾਂ ਨੂੰ ਇਸ ਬਾਰੇ ਕੈਬਿਨੇਟ ਮੀਟਿੰਗ ‘ਚ ਗੱਲ ਕਰਨੀ ਚਾਹੀਦੀ ਹੈ ਨਹੀਂ ਕਿ ਜਨਤਕ ਰੂਪ ਨਾਲ ਬਿਆਨਬਾਜ਼ੀ ਕਰਨੀ ਚਾਹੀਦੀ ਹੈ।

ਉੱਧਰ, ਨਵਜੋਤ ਸਿੱਧੂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਜੋ ਕਿਹਾ ਦਿਲ ਤੋਂ ਕਿਹਾ ਹੈ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਪੰਜਾਬ ਦੀ ਆਤਮਾ ‘ਤੇ ਸੱਟ ਹੈ। ਇਸ ਤੋਂ ਸਾਰੀ ਸਿੱਖ ਕੌਮ ਨਾਰਾਜ਼ ਹੈ। ਸਿੱਧੂ ਦੇ ਕਾਂਗਰਸ ਦੇ ਸੀਨੀਅਰ ਨੇਤਾਵਾਂ ਦੇ ਨਾਮ ਲਈ ਬਿਨਾਂ ਉਨ੍ਹਾਂ ਦੀ ਤਰਫ਼ ਇਸ਼ਾਰਾ ਕਰਦੇ ਹੋਏ ਕਿਹਾ ਠੋਕ ਦੋ ਉਨ੍ਹਾਂ ਲੋਕਾਂ ਨੂੰ, ਜੋ ਲੋਕ ਮਿਲੀਭੁਗਤ ਕਰ ਕਾਂਗਰਸ ਦੀ ਪਿੱਠ ਵਿੱਚ ਛੁਰਾ ਮਾਰ ਰਹੇ ਹਨ।

ਸੁਖਜਿੰਦਰ ਰੰਧਾਵਾ ਬੋਲੇ:  ਰੰਧਾਵਾ ਬੋਲੇ ਜਦੋਂ ਬੇਅਦਬੀ ਹੋਈ ਤੱਦ ਅਸਤੀਫਾ ਦਿੱਤਾ ਨਹੀਂ, ਹੁਣ ਕਾਰਵਾਈ ਹੋ ਰਹੀ ਤਾਂ ਬੋਲ ਰਹੇ ਅਸਤੀਫਾ ਦੇਵਾਂਗੇ

ਕੈਬਿਨੇਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਹੈ ਕਿ ਹੁਣ ਜਦੋਂ ਕਿ ਕੈਪਟਨ ਸਰਕਾਰ ਇਸ ਮਾਮਲੇ ਵਿੱਚ ਕਾਰਵਾਈ ਕਰ ਰਹੀ ਹੈ। ਐਸਆਈਟੀ ਦੋਸ਼ੀ ਪੁਲਿਸ ਅਫਸਰਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ, ਲੇਕਿਨ ਸਿੱਧੂ ਬਿਨਾਂ ਕਾਰਨ ਦੋਸ਼ੀਆਂ ਨੂੰ ਸਜਾ ਦਵਾਉਣ ਨੂੰ ਸਰਕਾਰ ਦੀ ਇੱਛਾ ‘ਤੇ ਸਵਾਲ ਉਠਾ ਰਹੇ ਹਨ। ਰੰਧਾਵਾ ਨੇ ਕਿਹਾ ਸਿੱਧੂ ਨੇ 2015 ‘ਚ ਉਸ ਸਮੇਂ ਅਸਤੀਫ਼ਾ ਕਿਉਂ ਨਹੀਂ ਦਿੱਤਾ, ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਸੀ। ਤੱਦ ਸਿੱਧੂ ਭਾਜਪਾ ‘ਚ ਸਨ ਅਤੇ ਉਨ੍ਹਾਂ ਦੀ ਪਤਨੀ ਵੀ ਐਮਐਲਏ ਸੀ। ਸਿੱਧੂ ਨੇ ਚੁਨਾਵਾਂ ਦੇ ‘ਚ ਬਿਆਨਬਜ਼ੀ ਕੀਤੀ, ਜੋ ਗਲਤ ਹੈ।

ਅਸਤੀਫ਼ਾ ਦੇਣ ਸਿੱਧੂ: ਧਰਮਸੋਤ

ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕਿਹਾ ਜੇਕਰ ਸਿੱਧੂ ਕੈਪਟਨ ਦੇ ਨਾਲ ਕੰਮ ਨਹੀਂ ਕਰ ਸਕਦੇ, ਤਾਂ ਉਨ੍ਹਾਂ ਨੂੰ ਮੰਤਰੀ ਦੇ ਅਹੁਦੇ ਤੋਂ ਵੀ ਹਟਾ ਦਿੱਤਾ ਜਾਣਾ ਚਹੀਦਾ ਹੈ।

ਤ੍ਰਿਪਤ ਵਾਜਵਾ ਬੋਲੇ: ਦਾਇਰੇ ‘ਚ ਰਹਿਣ ਸਿੱਧੂ

ਗ੍ਰਾਮੀਣ ਵਿਕਾਸ ਅਤੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਸਿੱਧੂ ਨੂੰ ਦਾਇਰੇ ਵਿਚ ਰਹਿ ਕੇ ਬੋਲਣਾ ਚਾਹੀਦਾ ਹੈ। ਇਸ ਨਾਲ ਪਾਰਟੀ ਦਾ ਕਰੈਕਟਰ ਧੂੰਦਲਾ ਹੋਇਆ ਹੈ ਸਿੱਧੂ ਨੂੰ ਅਪਣੇ ਮਤਭੇਦਾਂ, ਨਾਰਾਜ਼ਗੀਆਂ ਨੂੰ ਸਹੀ ਸਮੇਂ 'ਤੇ ਚੁੱਕਣਾ ਚਾਹੀਦਾ ਸੀ। ਨਾ ਕਿ ਚੋਣਾਂ ਦੇ ਵਿਚ। ਸਰਕਾਰ ਵਿਚ ਹਰ ਮੰਤਰੀ ਅਪਣੇ ਵਿਚਾਰ-ਸ਼ਿਕਾਇਤਾਂ ਰੱਖਣ ਦਾ ਹੱਕ ਹੈ। ਪਰ ਪਾਰਟੀ ਦੀ ਛਵੀ ਨੂੰ ਧਿਆਨ ਵਿਚ ਰੱਖਦੇ ਹੋਏ ਮਰਿਆਦਾ ਅਤੇ ਦਾਇਰੇ ਵਿਚ ਰਹਿ ਕੇ ਕਰਨਾ ਚਾਹੀਦਾ ਹੈ।