ਭਗਵੰਤ ਮਾਨ ਦੀ ਜਿੱਤ 'ਆਪ' ਦਾ ਭਵਿੱਖ ਕਰੇਗੀ ਤੈਅ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਇਸ ਪਾਰਟੀ ਦੇ 2 ਮੈਂਬਰ ਪਾਰਲੀਮੈਂਟ ਹਰਿੰਦਰ ਸਿੰਘ ਅਤੇ ਧਰਮਵੀਰ ਗਾਂਧੀ ਪਾਰਟੀ ਛੱਡ ਚੁੱਕੇ ਹਨ

Bhagwant Mann

ਸ਼ੇਰਪੁਰ- 2014 ਚ ਸੂਬੇ ਅੰਦਰ 4 ਸੀਟਾਂ ਜਿੱਤਣ ਵਾਲੀ ਆਮ ਆਦਮੀ ਪਾਰਟੀ ਜੀ ਸਿਆਸੀ ਹੋਂਦ 2019 ਦੀਆਂ ਚੋਣਾਂ ਵਿਚ ਹਾਰਦੀ ਦਿਖਾਈ ਦੇ ਰਹੀ ਹੈ ਜਿਸ ਕਰਕੇ 23 ਮਈ ਦੇ ਚੋਣ ਨਤੀਜਿਆ ਤੋਂ ਬਾਅਦ ਇਸ ਪਾਰਟੀ ਵਿਚ ਵੱਡੀ ਸਿਆਸੀ ਹਲ-ਚਲ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। 2017 ਦੀਆਂ ਵਿਧਾਨ ਸਭਾ ਚੋਣਾਂ ਵਿਚ 100 ਸੀਟਾਂ ਜਿੱਤਣ ਦਾ ਦਾਅਵਾ ਕਰਨ ਵਾਲੀ ਇਹ ਪਾਰਟੀ ਸਿਰਫ਼ 20 ਸੀਟਾਂ ਤੇ ਹਾਰ ਗਈ ਸੀ ਅਤੇ ਇਸ ਤੋਂ ਬਾਅਦ ਇਸ ਪਾਰਟੀ ਦੇ ਜ਼ਿਆਦਾਤਰ ਵਿਧਾਇਕ ਅਤੇ ਆਗੂ ਪਾਰਟੀ ਛੱਡ ਚੁੱਕੇ ਸਨ।

ਹੁਣ ਸਿਰਫ਼ ਇਸ ਪਾਰਟੀ ਦਾ 11 ਵਿਧਾਇਕ ਹੀ ਸਾਥ ਦੇ ਰਹੇ ਹਨ ਜਿਸ ਕਰਕੇ ਪੰਜਾਬ ਵਿਧਾਨ ਸਭਾ ਵਿਚ ਇਸ ਪਾਰਟੀ ਦੀ ਵਿਰੋਧੀ ਧਿਰ ਦੀ ਕੁਰਸੀ ਵੀ ਖਤਰੇ ਵਿਚ ਨਜ਼ਰ ਆ ਰਹੀ ਹੈ। ਜੇਕਰ ਗੱਲ ਕਰੀਏ ਲੋਕ ਸਭਾ ਦੀ ਤਾਂ ਇਸ ਵਾਰ 2014 ਦੇ ਪ੍ਰਦਰਸ਼ਨ ਨੂੰ ਦੁਹਰਾਉਣਾ ਮੁਸ਼ਕਿਲ ਹੋ ਰਿਹਾ ਹੈ ਕਿਉਂਕਿ ਇਸ ਪਾਰਟੀ ਦੇ 2 ਮੈਂਬਰ ਪਾਰਲੀਮੈਂਟ ਹਰਿੰਦਰ ਸਿੰਘ ਅਤੇ ਧਰਮਵੀਰ ਗਾਂਧੀ ਪਾਰਟੀ ਛੱਡ ਚੁੱਕੇ ਹਨ। 2 ਮੌਜੂਦਾ ਮੈਂਬਰ ਪਾਰਲੀਮੈਂਟਾਂ ਵਿਚ ਭਗਵੰਤ ਮਾਨ ਸੰਗਰੂਰ ਤੋਂ ਪ੍ਰੋ. ਸਾਧੂ ਸਿੰਘ ਫਰੀਦਕੋਟ ਤੋਂ ਚੋਣ ਮੈਦਾਨ ਵਿਚ ਹਨ।

ਚੋਣਾਂ ਤੋਂ ਬਾਅਦ ਕੀਤੇ ਚੋਣ ਸਰਵੇਖਣਾਂ ਵਿਚ ਆਮ ਆਦਮੀ ਪਾਰਟੀ ਨੂੰ ਸਿਰਫ਼ ਸੰਗਰੂਰ ਸੀਟ ਤੋਂ ਹੀ ਉਮੀਦਾਂ ਹਨ ਜਿੱਥੇ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਚੋਣ ਲੜ ਰਹੇ ਹਨ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਸੰਗਰੂਰ ਸੀਟ ਤੇ 5 ਦਿਨਾਂ ਚ 2 ਦਿਨ ਹੀ ਪ੍ਰਚਾਰ ਕਰ ਕੇ ਗਏ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਸੰਗਰੂਰ ਤੋਂ ਆਮ ਆਦਮੀ ਪਾਰਟੀ ਸਫ਼ਲ ਹੁੰਦੀ ਹੈ ਜਾਂ ਨਹੀਂ ਇਸਦਾ ਪਤਾ ਤਾ 23 ਮਈ ਨੂੰ ਹੀ ਲੱਗੇਗਾ।