ਕੇਂਦਰ ਸਰਕਾਰ ਦੇ ਐਲਾਨ ਗ਼ਰੀਬਾਂ ਦੀ ਲੁੱਟ-ਖਸੁੱਟ ਤੇ ਭ੍ਰਿਸ਼ਟਾਚਾਰਦੇਸਾਧਨਬਣੇ: ਜਗਤਾਰ ਸਿੰਘ ਦਿਆਲਪੁਰਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੇਂਦਰ ਸਰਕਾਰ ਦੇ ਐਲਾਨ ਗ਼ਰੀਬਾਂ ਦੀ ਲੁੱਟ-ਖਸੁੱਟ ਤੇ ਭ੍ਰਿਸ਼ਟਾਚਾਰ ਦੇ ਸਾਧਨ ਬਣੇ: ਜਗਤਾਰ ਸਿੰਘ ਦਿਆਲਪੁਰਾ

1

ਸਮਰਾਲਾ, 21 ਮਈ (ਸੁਰਜੀਤ ਸਿੰਘ): ਆਮ ਆਦਮੀ ਪਾਰਟੀ ਹਲਕਾ ਸਮਰਾਲਾ ਦੇ ਹਲਕਾ ਇੰਚਾਰਜ ਜਗਤਾਰ ਸਿੰਘ ਦਿਆਲਪੁਰਾ, ਭ੍ਰਿਸ਼ਟਾਚਾਰ ਵਿਰੋਧੀ ਫਰੰਟ ਸਮਰਾਲਾ ਦੇ ਕਮਾਂਡੈਂਟ ਰਛਪਾਲ ਸਿੰਘ ਅਤੇ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਮਾਛੀਵਾੜਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਗਿੱਲ ਨੇ ਸਾਂਝੇ ਬਿਆਨ ਵਿਚ ਕਿਹਾ ਹੈ ਕਿ ਕੇਂਦਰ ਦੀ ਭਾਜਪਾ ਸਰਕਾਰ ਦੇ ਹਾਲੀਆ ਐਲਾਨ ਗਰੀਬਾਂ ਦੀ ਲੁੱਟ ਖਸੁੱਟ ਅਤੇ ਭ੍ਰਿਸ਼ਟਾਚਾਰ ਦੇ ਸਾਧਨ ਬਣ ਗਏ ਹਨ। ਮਹਾਮਾਰੀ ਦੇ ਟਾਕਰੇ ਲਈ ਦੁਨੀਆਂ ਭਰ ਦੀਆਂ ਸਰਕਾਰਾਂ ਨੇ ਆਪਣੇ ਲੋਕਾਂ ਲਈ ਖਜਾਨਿਆਂ ਦੇ ਮੁੰਹ ਖੋਲ੍ਹ ਦਿੱਤੇ ਹਨ। ਪਰ ਅਫਸੋਸ ਕਿ 'ਛੱਪ ਇੰਚ ਦੇ ਸੀਨੇ' ਵਾਲੀ ਸਰਕਾਰ ਨੇ ਅਜੇ ਤੱਕ ਦੇਸ਼ ਦੇ ਲੋਕਾਂ ਦੀ ਬਿਹਤਰੀ ਲਈ ਕਿਸੇ ਠੋਸ ਆਰਥਿਕ ਪੈਕੇਜ ਦਾ ਐਲਾਨ ਨਹੀਂ ਕੀਤਾ।

ਉਹਨਾਂ ਕਿਹਾ ਕਿ ਸੂਬਾ ਸਰਕਾਰਾਂ ਵਿਚ ਦਿੱਲੀ ਵਿਚ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਕਰੋਨਾ ਮਹਾਮਾਰੀ ਦੀ ਫਰੰਟ ਲਾਈਨ ਤੇ ਲੜਦੇ ਹੋਏ ਬਿਨਾਂ ਕਿਸੇ ਕੇਂਦਰੀ ਮਦਦ ਦੇ ਦਿੱਲੀ ਵਾਸੀਆਂ ਲਈ ਹਰ ਤਰਾਂ ਦੀ ਮਦਦ ਮੁਹੱਈਆ ਕਰਾਵਾ ਰਹੀ ਹੈ। ਆਗੂਆਂ ਨੇ ਅੱਗੇ ਕਿਹਾ ਕਿ ਮੋਦੀ ਦੀ ਸਰਕਾਰ ਨੇ ਪੂਰੇ ਦੇਸ਼ ਵਿਚ ਜੀ ਐਸ ਟੀ ਲਾਗੂ ਕਰਕੇ ਦੇਸ਼ ਦੀਆਂ ਸਾਰੀਆਂ ਸੂਬਾ ਸਰਕਾਰਾਂ ਨੂੰ ਮਿਊਸਪਲ ਕਮੇਟੀਆਂ ਬਣਾ ਕੇ ਰੱਖ ਦਿੱਤਾ ਹੈ। ਕਰੋਨਾ ਸਕੰਟ ਦੌਰਾਨ ਸੂਬਾ ਸਰਕਾਰਾਂ ਨੂੰ ਵਿੱਤੀ ਮਦਦ ਨਹੀਂ ਦਿੱਤੀ ਜਾ ਰਹੀ। ਉਹਨਾਂ ਕਿਹਾ ਕਿ ਸੂਬਾ ਸਰਕਾਰਾਂ ਨੂੰ ਖੁਦਮੁਖਤਿਆਰੀ ਦਿੱਤੇ ਬਿਨਾਂ ਅਤੇ ਪੰਚਾਇਤੀ ਸੰਸਥਾਵਾਂ ਨੂੰ ਰਾਜਭਾਗ ਵਿਚ ਹਿੱਸੇਦਾਰ ਬਣਾਏ ਬਿਨਾਂ ਵਿਕਾਸ ਨਹੀਂ ਕੀਤਾ ਜਾ ਸਕਦਾ। ਇਸ ਮੌਕੇ ਪ੍ਰੇਮ ਚੰਦ ਸਾਬਕਾ ਕੌਂਸਲਰ, ਜਗਮੋਹਨ ਸਿੰਘ ਰਹੀਮਾਬਾਦ, ਪ੍ਰਵੀਨ ਮੱਕੜ, ਕਸ਼ਮੀਰੀ ਲਾਲ ਸਮਰਾਲਾ, ਮੇਜਰ ਸਿੰਘ ਬਾਲਿਓਂ, ਲਵਦੀਪ ਲਵੀ ਅਤੇ ਗੁਰਿੰਦਰ ਸਿੰਘ ਨੂਰਪੁਰ ਆਦਿ ਹਾਜਰ ਸਨ।