ਹਰਿਆਣਾ ਨੇ ਅੰਤਰਰਾਜੀ ਬਸਾਂ ਚਲਾਉਣ ਦਾ ਫ਼ੈਸਲਾ ਲਿਆ ਵਾਪਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਹਰਿਆਣਾ ਸਰਕਾਰ ਨੇ ਅੱਜ  ਅੰਤਰਰਾਜੀ ਬਸਾਂ ਚਲਾਉਣ ਦਾ ਫ਼ੈਸਲਾ ਵਾਪਸ ਲੈ ਲਿਆ ਹੈ ਪਰ ਇਹ ਵੀ ਦਸਿਆ ਹੈ ਕਿ ਸੂਬੇ 'ਚ ਬੱਸ ਸੇਵਾ

File Photo

ਚੰਡੀਗੜ੍ਹ, 20 ਮਈ : ਹਰਿਆਣਾ ਸਰਕਾਰ ਨੇ ਅੱਜ  ਅੰਤਰਰਾਜੀ ਬਸਾਂ ਚਲਾਉਣ ਦਾ ਫ਼ੈਸਲਾ ਵਾਪਸ ਲੈ ਲਿਆ ਹੈ ਪਰ ਇਹ ਵੀ ਦਸਿਆ ਹੈ ਕਿ ਸੂਬੇ 'ਚ ਬੱਸ ਸੇਵਾ ਚੱਲਦੀ ਰਹੇਗੀ। ਗ੍ਰਹਿ ਮੰਤਰੀ ਅਨਿਲ ਵਿਜ ਨੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨਾਲ ਮੁਲਾਕਾਤ ਕੀਤੀ ਸੀ ਅਤੇ ਉਨ੍ਹਾਂ ਦਸਿਆ ਹੈ ਕਿ ਯਾਤਰੀਆਂ 'ਤੇ ਨਜ਼ਰ ਰੱਖਣ 'ਚ ਮੁਸ਼ਕਲ ਹੋਵੇਗੀ ਕਿਉਂਕਿ ਲੋਕ ਇਕ ਸੂਬੇ ਤੋਂ ਦੂਜੇ ਸੂਬੇ 'ਚ ਯਾਤਰਾ ਕਰਨਗੇ, ਜਿਸ ਤੋਂ ਕੋਰੋਨਾ ਵਾਇਰਸ ਦੇ ਫੈਲਣ ਦੀ ਸੰਭਾਵਨਾ ਹੈ।

ਉਨ੍ਹਾਂ ਇਹ ਵੀ ਦਸਿਆ ਹੈ, ''ਮੈਂ ਇਥੇ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ ਅਤੇ ਮੰਗਲਵਾਰ ਨੂੰ ਵੀ ਉਨ੍ਹਾਂ ਨੂੰ ਚਿੱਠੀ  ਲਿਖੀ ਸੀ, ਜਿਸ 'ਚ ਕਿਹਾ ਗਿਆ ਸੀ ਕਿ ਅਸੀਂ ਅੰਤਰਰਾਜੀ ਬੱਸਾਂ ਚਲਾਉਣ ਲਈ ਤਿਆਰ ਨਹੀਂ ਹਾਂ। ਅਨਿਲ ਵਿਜ ਨੇ ਕਿਹਾ ਕਿ ਉਨ੍ਹਾਂ ਮੁੱਖ ਮੰਤਰੀ ਨੂੰ ਦਸਿਆ ਹੈ ਕਿ ਬਹੁਤ ਸਾਰੇ ਲੋਕਾਂ ਦੀ ਜਾਂਚ ਕਰਨਾ ਜਾਂ ਉਨ੍ਹਾਂ ਨੂੰ ਵਖਰਾ ਰਖਣਾ ਮੁਮਕਿਨ ਨਹੀਂ ਹੈ। ਉਨ੍ਹਾਂ ਨੇ ਇਸ ਗੱਲ 'ਤੇ ਵੀ ਜ਼ੋਰ ਦਿਤਾ ਹੈ ਕਿ ਦਿੱਲੀ ਵਰਗੇ ਕੁੱਝ ਗੁਆਂਢੀ ਸੂਬਿਆਂ 'ਚ ਕੋਰੋਨਾਵਾਇਰਸ ਦੇ ਮਾਮਲੇ ਜ਼ਿਆਦਾ ਹਨ   

ਉਨ੍ਹਾਂ ਕਿਹਾ ਕਿ ਮੈਂ ਮੁੱਖ ਮੰਤਰੀ ਨੂੰ ਕਿਹਾ ਹੈ ਕਿ ਸਾਨੂੰ ਅੰਤਰਰਾਜੀ ਬਸਾਂ ਨਹੀਂ ਚਲਾਉਣੀਆਂ ਚਾਹੀਦੀਆਂ। ਮੈਂ ਉਨ੍ਹਾਂ ਨੂੰ ਇਹ ਵੀ ਦਸਿਆ ਹੈ ਕਿ ਸਿਰਫ਼ ਦਿੱਲੀ 'ਚ ਕਾਫੀ ਸਾਰੇ ਮਾਮਲੇ ਹਨ, ਅਸੀਂ ਕਿਵੇ ਇਨਫ਼ੈਕਸ਼ਨ ਨਾਲ ਨਿਪਟਾਗੇ ਅਤੇ ਉਸ ਨੂੰ ਰੋਕਾਂਗੇ। ਵਿਜ ਨੇ ਕਿਹਾ ਮੁੱਖ ਮੰਤਰੀ ਮੇਰੇ ਸੁਝਾਅ ਨਾਲ ਸਹਿਮਤ ਹੋਏ ਅਤੇ ਹੁਣ ਹਰਿਆਣਾ ਅੰਤਰਰਾਜੀ ਬਸਾਂ ਨਹੀਂ ਚਲਾਏਗਾ। ਮੁੱਖ ਮੰਤਰੀ ਨੇ ਇਸ ਸਬੰਧ 'ਚ ਸੂਬੇ ਦੇ ਆਵਾਜਾਈ ਵਿਭਾਗ ਨੂੰ ਜਰੂਰੀ ਨਿਰਦੇਸ਼ ਦੇ ਦਿਤੇ ਹਨ। ਉਨ੍ਹਾਂ ਕਿਹਾ ਹੈ ਕਿ ਸੂਬੇ 'ਚ ਹਰਿਆਣਾ ਰੋਡਵੇਜ਼ ਹੀ ਬਸਾਂ ਚਲਦੀਆਂ ਜਾਰੀ ਰਹਿਣਗੀਆਂ।  (ਏਜੰਸੀ)