ਨਕਲੀ ਸ਼ਰਾਬ ਫ਼ੈਕਟਰੀ ਮਾਮਲੇ 'ਚ ਸੀਨੀਅਰ ਕਾਂਗਰਸੀ ਨੇਤਾ ਗ੍ਰਿਫ਼ਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਖੰਨਾ ਸੀ.ਆਈ.ਏ. ਪੁਲਿਸ ਨੇ 22 ਅਪ੍ਰੈਲ ਨੂੰ ਇਕ ਨਕਲੀ ਸ਼ਰਾਬ ਦੀ ਫ਼ੈਕਟਰੀ ਦਾ ਪਰਦਾਫ਼ਾਸ਼ ਕਰਦਿਆਂ ਭਾਰੀ ਮਾਤਰਾ 'ਚ ਨਕਲੀ

File Photo

ਖੰਨਾ, 20 ਮਈ (ਪਪ) : ਖੰਨਾ ਸੀ.ਆਈ.ਏ. ਪੁਲਿਸ ਨੇ 22 ਅਪ੍ਰੈਲ ਨੂੰ ਇਕ ਨਕਲੀ ਸ਼ਰਾਬ ਦੀ ਫ਼ੈਕਟਰੀ ਦਾ ਪਰਦਾਫ਼ਾਸ਼ ਕਰਦਿਆਂ ਭਾਰੀ ਮਾਤਰਾ 'ਚ ਨਕਲੀ ਸ਼ਰਾਬ ਅਤੇ ਸ਼ਰਾਬ ਦੇ ਲੇਬਲ ਬਰਾਮਦ ਕੀਤੇ ਸਨ। ਇਸ ਮਾਮਲੇ 'ਚ ਬੁੱਧਵਾਰ ਨੂੰ ਇਕ ਸੀਨੀਅਰ ਕਾਂਗਰਸੀ ਆਗੂ ਕੁਲਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਸੀਨੀਅਰ ਕਾਂਗਰਸ ਆਗੂ ਦੀ ਨਾਜਾਇਜ਼ ਸ਼ਰਾਬ ਫ਼ੈਕਟਰੀ ਦੇ ਮਾਮਲੇ ਵਿਚ ਗ੍ਰਿਫ਼ਤਾਰੀ ਹੋਈ ਹੈ ਤੇ ਅੱਜ ਉਸ ਦਾ ਰਿਮਾਂਡ ਲਿਆ ਜਾ ਸਕਦਾ ਹੈ। ਸ਼ਰਾਬ ਦੀਆਂ ਨਾਜਾਇਜ਼ ਫ਼ੈਕਟਰੀਆਂ ਨੂੰ ਲੈ ਕੇ ਪਹਿਲਾਂ ਹੀ ਸੂਬਾ ਸਰਕਾਰ ਘਿਰੀ ਹੋਈ ਹੈ।

ਇਸ ਕਾਂਗਰਸੀ ਨੇਤਾ ਨੂੰ ਅਦਾਲਤ 'ਚ ਪੇਸ਼ ਕੀਤਾ ਜਾਵੇਗਾ, ਜਿਥੇ ਉਸ ਦਾ ਰਿਮਾਂਡ ਲਿਆ ਜਾ ਸਕਦਾ ਹੈ। ਉਕਤ ਕਾਂਗਰਸੀ ਨੇਤਾ ਦੇ ਸੀਨੀਅਰ ਕਾਂਗਰਸੀ ਨੇਤਾਵਾਂ ਨਾਲ ਗੂੜੇ ਸਬੰਧ ਦੱਸੇ ਜਾ ਰਹੇ ਹਨ। ਦੋਸ਼ੀ ਨੇਤਾ ਨੇ ਲੋਕਾਂ ਦੀ ਜਾਨ ਨੂੰ ਖ਼ਤਰੇ 'ਚ ਪਾ ਕੇ ਪਹਿਲਾਂ ਤਾਂ ਨਾਜਾਇਜ਼ ਸ਼ਰਾਬ ਫੈਕਟਰੀ 'ਚੋਂ ਸਸਤੀ ਸ਼ਰਾਬ ਖਰੀਦੀ ਅਤੇ ਫਿਰ ਇਸ ਨੂੰ ਮਹਿੰਗੇ ਭਾਅ 'ਤੇ ਵੇਚ ਦਿਤਾ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਪੁਲਿਸ ਨੇ ਨਕਲੀ ਸ਼ਰਾਬ ਦੀ ਫ਼ੈਕਟਰੀ 'ਚੋਂ ਸਮਾਨ ਜ਼ਬਤ ਕਰਨ ਦੇ ਨਾਲ ਗਾਹਕ ਅਤੇ ਮਾਲਕ ਨੂੰ ਗ੍ਰਿਫ਼ਤਾਰ ਕੀਤਾ ਸੀ। ਪੁਲਿਸ ਨੂੰ ਫ਼ੈਕਟਰੀ 'ਚੋਂ ਨਕਲੀ ਸ਼ਰਾਬ ਦੀਆਂ 450 ਪੇਟੀਆਂ ਬਰਾਮਦ ਹੋਈਆਂ ਸਨ ਅਤੇ ਫ਼ੈਕਟਰੀ 'ਚ ਰੋਜ਼ਾਨਾ 1000 ਪੇਟੀ ਨਕਲੀ ਸ਼ਰਾਬ ਬਣਾਈ ਜਾਂਦੀ ਸੀ।