ਰਾਜਨੀਤੀ 'ਚ ਪਰਵਾਰਵਾਦ ਸੱਭ ਤੋਂ ਖ਼ਤਰਨਾਕ, ਭਾਜਪਾ ਇਸ ਵਿਰੁਧ ਲਗਾਤਾਰ ਸੰਘਰਸ਼ ਕਰੇਗੀ : ਮੋਦੀ

ਏਜੰਸੀ

ਖ਼ਬਰਾਂ, ਪੰਜਾਬ

ਰਾਜਨੀਤੀ 'ਚ ਪਰਵਾਰਵਾਦ ਸੱਭ ਤੋਂ ਖ਼ਤਰਨਾਕ, ਭਾਜਪਾ ਇਸ ਵਿਰੁਧ ਲਗਾਤਾਰ ਸੰਘਰਸ਼ ਕਰੇਗੀ : ਮੋਦੀ

image

 

ਦੁਨੀਆਂ ਭਾਰਤ ਵਲ ਅਤੇ ਭਾਰਤ ਦੀ ਜਨਤਾ ਭਾਜਪਾ ਵਲ ਵੇਖ ਰਹੀ ਹੈ

ਜੈਪੁਰ, 20 ਮਈ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁਕਰਵਾਰ ਨੂੰ  ਵੰਸ਼ਵਾਦ ਅਤੇ ਪਰਵਾਰਵਾਦ ਦੇ ਮੁੱਦਿਆਂ 'ਤੇ ਕਾਂਗਰਸ ਸਮੇਤ ਹੋਰ ਵਿਰੋਧੀ ਪਾਰਟੀਆਂ 'ਤੇ ਕਰਾਰਾ ਹਮਲਾ ਕੀਤਾ ਅਤੇ ਇਸ ਪਰੰਪਰਾ ਨੂੰ  ਲੋਕਤੰਤਰ ਲਈ ਸਭ ਤੋਂ ਖਤਰਨਾਕ ਕਰਾਰ ਦਿਤਾ | ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਜਪਾ ਲਗਾਤਾਰ ਇਸ ਪਰਵਾਰਵਾਦ ਵਿਰੁਧ ਸੰਘਰਸ਼ ਕਰਦੀ ਰਹੇਗੀ | ਉਨ੍ਹਾਂ ਭਾਜਪਾ ਆਗੂਆਂ ਅਤੇ ਕਾਰਕੁਨਾਂ ਨੂੰ  ਪਰਵਾਰਵਾਦ ਅਤੇ ਵੰਸ਼ਵਾਦ ਵਿਰੁਧ ਸੰਘਰਸ਼ ਕਰਨ ਦਾ ਸੱਦਾ ਦਿਤਾ | ਭਾਜਪਾ ਦੇ ਰਾਸ਼ਟਰੀ ਅਹੁਦਾ ਅਧਿਕਾਰੀਆਂ ਦੀ ਤਿੰਨ ਦਿਨਾ ਬੈਠਕ ਦੇ ਉਦਘਾਟਨ ਸੈਸ਼ਨ ਨੂੰ  ਵੀਡੀਉ ਕਾਨਫ਼ਰੰਸਿੰਗ ਰਾਹੀਂ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਜਪਾ ਭਾਵੇਂ ਹੁਣ ਤਕ ਅਪਣੇ ਸਿਆਸੀ ਸਫ਼ਰ ਦੇ ਸਿਖ਼ਰ 'ਤੇ ਹੈ ਪਰ ਇਸ ਦਾ ਮੂਲ ਟੀਚਾ ਭਾਰਤ ਨੂੰ  ਬੁਲੰਦੀਆਂ 'ਤੇ ਲਿਜਾਣਾ ਹੈ | ਜਿਸ ਦਾ ਦੇਸ਼ ਸੁਫ਼ਨਾ ਦੇਸ਼ ਦੀ ਆਜ਼ਾਦੀ ਲਈ ਮਰ ਮਿਟਣ ਵਾਲਿਆਂ ਨੇ ਦੇਖਿਆ ਸੀ, ਇਹ ਅਸੀਂ ਸਾਰੇ ਦੇਖ ਰਹੇ ਹਾਂ |
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ''ਦੁਨੀਆ 'ਚ ਭਾਰਤ ਦੇ ਪ੍ਰਤੀ ਕਿਸ ਤਰ੍ਹਾਂ ਦੀ ਵਿਸ਼ੇਸ਼ ਭਾਵਨਾ ਜਾਗਿ੍ਤ ਹੋਈ ਹੈ, ਇਹ ਅਸੀਂ ਸਾਰੇ ਦੇਖ ਰਹੇ ਹਾਂ | ਦੁਨੀਆ ਅੱਜ ਭਾਰਤ ਵਲ ਵੱਡੀਆਂ ਉਮੀਦਾਂ ਨਾਲ ਦੇਖ ਰਹੀ ਹੈ | ਉਸੇ ਤਰ੍ਹਾਂ ਹੀ ਭਾਰਤ 'ਚ ਭਾਜਪਾ ਪ੍ਰਤੀ ਜਨਤਾ ਦਾ ਇਕ ਵਿਸ਼ੇਸ਼ ਸਨੇਹ ਅਨੁਭਵ ਹੋ ਰਿਹਾ ਹੈ | ਦੇਸ਼ ਦੀ ਜਨਤਾ ਨੂੰ  ਭਾਜਪਾ 'ਤੇ ਬਹੁਤ ਵਿਸ਼ਵਾਸ ਹੈ | ਉਹ ਭਾਜਪਾ ਵਲ ਕਾਫੀ ਉਮੀਦਾਂ ਨਾਲ ਵੇਖ ਰਹੀ ਹੈ |'' ਉਨ੍ਹਾਂ ਵਿਰੋਧੀ ਪਾਰਟੀਆਂ 'ਤੇ ਦੋਸ਼ ਲਾਇਆ ਕਿ ਰਾਜਨੀਤਕ ਸੁਆਰਥ ਲਈ ਉਹ ਤਣਾਅ ਦੀਆਂ ਛੋਟੀਆਂ ਛੋਟੀਆਂ ਘਟਨਾਵਾਂ ਨੂੰ  ਲੱਭ ਕੇ ਸਮਾਜ ਵਿਚ ਜ਼ਹਿਰ ਘੋਲਣ ਦਾ ਕੰਮ ਕਰ ਰਹੀਆਂ ਹਨ ਅਤੇ ਕਦੇ ਜਾਤੀਵਾਦ ਤਾਂ ਕਦੇ ਖੇਤਰਵਾਦ ਦੇ ਨਾਂ 'ਤੇ ਲੋਕਾਂ ਨੂੰ  ਭੜਕਾ ਰਹੇ ਹਨ | ਉਨ੍ਹਾਂ ਕਿਹਾ ਕਿ ਅੱਜ ਕੁਝ ਪਾਰਟੀਆਂ ਦਾ ਈਕੋਸਿਸਟਮ ਪੂਰੀ ਸ਼ਕਤੀ ਨਾਲ ਦੇਸ਼ ਦੇ ਵਿਕਾਸ ਨਾਲ ਜੁੜੇ ਮੁੱਖ ਮੁੱਦਿਆਂ ਤੋਂ ਧਿਆਨ ਭਟਕਾਉਣ 'ਚ ਲੱਗਾ ਹੋਇਆ ਹੈ |
ਪ੍ਰਧਾਨ ਮੰਤਰੀ ਮੋਦੀ ਨੇ ਆਜ਼ਾਦੀ ਦੀ 100ਵੀਂ ਵਰ੍ਹੇਗੰਢ ਦੇ ਸਫ਼ਰ ਵਿਚ ਬਾਕੀ ਬਚੇ 25 ਸਾਲਾਂ ਦਾ ਜ਼ਿਕਰ ਕਰਦਿਆਂ, ਮੋਦੀ ਨੇ ਕਿਹਾ ਕਿ ਦੇਸ਼ ਨੇ ਇਸ ਅੰਮਿ੍ਤ ਕਾਲ ਵਿਚ ਆਪਣੇ ਲਈ ਟੀਚੇ ਤੈਅ ਕੀਤੇ ਹਨ ਅਤੇ ਹੁਣ ਸਮਾਂ ਆ ਗਿਆ ਹੈ ਕਿ ਭਾਜਪਾ ਇਨ੍ਹਾਂ ਟੀਚਿਆਂ ਲਈ ਲਗਾਤਾਰ ਕੰਮ ਕਰੇ | ਉਨ੍ਹਾਂ ਕਿਹਾ, ''ਦੇਸ਼ ਦੇ ਲੋਕਾਂ ਦੀਆਂ ਜੋ ਉਮੀਦਾਂ ਹਨ, ਅਸੀਂ ਉਨ੍ਹਾਂ ਨੂੰ  ਪੂਰਾ ਕਰਨਾ ਹੈ | ਦੇਸ਼ ਦੇ ਸਾਹਮਣੇ ਜੋ ਚੁਣੌਤੀਆਂ ਹਨ, ਉਨ੍ਹਾਂ ਨੂੰ  ਅਸੀਂ ਦੇਸ਼ ਦੇ ਲੋਕਾਂ ਨਾਲ ਮਿਲ ਕੇ ਪਾਰ ਕਰਨਾ ਹੈ | ਜਿੱਤ ਦੇ ਸੰਕਲਪ ਨਾਲ ਅੱਗੇ ਵਧਣਾ ਹੈ |'' ਪ੍ਰਧਾਨ ਮੰਤਰੀ ਨੇ ਕਿਹਾ ਕਿ 2014 ਤੋਂ ਪਹਿਲਾਂ ਦੇਸ਼ ਦੇ ਲੋਕਾਂ 'ਚ ਨਿਰਾਸ਼ਾ ਦਾ ਮਾਹੌਲ ਸੀ ਅਤੇ ਸਰਕਾਰਾਂ ਤੋਂ ਉਨ੍ਹਾਂ ਦੀਆਂ ਉਮੀਦਾਂ ਖ਼ਤਮ ਹੋ ਗਈਆਂ ਸਨ ਪਰ 2014 'ਚ ਹੋਈਆਂ ਆਮ ਚੋਣਾਂ 'ਚ ਦੇਸ਼ ਦੀ ਜਨਤਾ ਨੇ ਇਕ ਨਵਾਂ ਇਤਿਹਾਸ ਲਿਖਣ ਦਾ ਫ਼ੈਸਲਾ ਕੀਤਾ | ਉਨ੍ਹਾਂ ਕਿਹਾ ਕਿ ਸਾਲ 2014 ਤੋਂ ਬਾਅਦ ਭਾਜਪਾ, ਦੇਸ਼ ਨੂੰ  ਇਸ ਸੋਚ ਤੋਂ ਬਾਹਰ ਕੱਢ ਕੇ ਲਿਆਈ ਹੈ | ਅੱਜ ਨਿਰਾਸ਼ਾ ਨਹੀਂ, ਉਮੀਦ ਦਾ ਯੁੱਗ ਹੈ | ਅੱਜ ਭਾਰਤ ਦੇ ਲੋਕ ਇੱਛਾਵਾਂ ਨਾਲ ਭਰੇ ਹਨ | ਅੱਜ ਹਿੰਦੁਸਤਾਨ ਦਾ ਹਰ ਨਾਗਰਿਕ ਨਤੀਜੇ ਚਾਹੁੰਦਾ ਹੈ ਅਤੇ ਸਰਕਾਰਾਂ ਨੂੰ  ਕੰਮ ਕਰਦੇ ਹੋਏ ਦੇਖਣਾ ਚਾਹੁੰਦਾ ਹੈ | ਉਹ ਆਪਣੀਆਂ ਅੱਖਾਂ ਸਾਹਮਣੇ ਨਤੀਜੇ ਪ੍ਰਾਪਤ ਕਰਨਾ ਚਾਹੁੰਦਾ ਹੈ |
ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਜਪਾ ਵਰਕਰ ਹੋਣ ਦੇ ਨਾਤੇ ਸਾਨੂੰ ਸ਼ਾਂਤੀ ਨਾਲ ਬੈਠਣ ਦਾ ਕੋਈ ਅਧਿਕਾਰ ਨਹੀਂ ਹੈ | ਦੁਨੀਆਂ ਕਹੇਗੀ ਕਿ 18 ਰਾਜਾਂ ਵਿਚ ਭਾਜਪਾ ਦੀ ਸਰਕਾਰ ਹੈ, 1300 ਤੋਂ ਵੱਧ ਵਿਧਾਇਕ ਹਨ, 400 ਤੋਂ ਵੱਧ ਸਾਂਸਦ ਹਨ | ਇਹਨਾਂ ਸਫਲਤਾਵਾਂ ਨੂੰ  ਦੇਖ ਕੇ ਇਨਸਾਨ ਨੂੰ  ਲੱਗੇਗਾ ਕਿ ਬਹੁਤ ਹੋ ਗਿਆ ਪਰ ਜੇਕਰ ਅਸੀਂ ਸੱਤਾ ਦਾ ਆਨੰਦ ਲੈਣਾ ਸੀ ਤਾਂ ਆਰਾਮ ਕਰਨ ਬਾਰੇ ਸੋਚ ਸਕਦੇ ਹਾਂ | ਅਸੀਂ ਇਸ ਰਸਤੇ ਨੂੰ  ਸਵੀਕਾਰ ਨਹੀਂ ਕਰਦੇ | ਜਿੱਤ ਦਾ ਝੰਡਾ ਲਹਿਰਾਉਣ ਤੋਂ ਬਾਅਦ ਵੀ ਅਸੀਂ ਬੇਚੈਨ, ਬੇਸਬਰੇ, ਉਤਾਵਲੇ ਹਾਂ ਕਿਉਂਕਿ ਸਾਡਾ ਟੀਚਾ ਭਾਰਤ ਨੂੰ  ਉਹਨਾਂ ਬੁਲੰਦੀਆਂ 'ਤੇ ਲਿਜਾਣਾ ਹੈ, ਜਿਸ ਦਾ ਸੁਪਨਾ ਦੇਸ਼ ਦੀ ਆਜ਼ਾਦੀ ਲਈ ਜਾਨਾਂ ਵਾਰਨ ਵਾਲਿਆਂ ਨੇ ਦੇਖਿਆ ਸੀ |    (ਪੀਟੀਆਈ)