ਪ੍ਰਧਾਨ ਮੰਤਰੀ ਮੋਦੀ ਨੇ ਨਿਕਹਤ ਜ਼ਰੀਨ ਨੂੰ ਮਹਿਲਾ ਬਾਕਸਿੰਗ ’ਚ ਵਿਸ਼ਵ ਚੈਂਪੀਅਨ ਬਣਨ ’ਤੇ ਦਿਤੀ ਵਧਾਈ

ਏਜੰਸੀ

ਖ਼ਬਰਾਂ, ਪੰਜਾਬ

ਪ੍ਰਧਾਨ ਮੰਤਰੀ ਮੋਦੀ ਨੇ ਨਿਕਹਤ ਜ਼ਰੀਨ ਨੂੰ ਮਹਿਲਾ ਬਾਕਸਿੰਗ ’ਚ ਵਿਸ਼ਵ ਚੈਂਪੀਅਨ ਬਣਨ ’ਤੇ ਦਿਤੀ ਵਧਾਈ

image

ਨਵੀਂ ਦਿੱਲੀ, 20 ਮਈ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਿਕਹਤ ਜ਼ਰੀਨ ਨੂੰ ਮਹਿਲਾ ਵਿਸ਼ਵ ਚੈਂਪੀਅਨਸ਼ਿਪ ਫ਼ਲਾਈਵੇਟ (52 ਕਿਲੋ) ਵਰਗ ’ਚ ਸੋਨ ਤਮਗ਼ਾ ਜਿੱਤਣ ’ਤੇ ਵਧਾਈ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦੇਸ਼ ਨੂੰ ਮਾਣ ਮਹਿਸੂਸ ਕਰਾਇਆ ਹੈ। ਜ਼ਰੀਨ ਨੇ ਇੰਸਤਾਂਬੁਲ ’ਚ ਮਹਿਲਾ ਵਿਸ਼ਵ ਚੈਂਪੀਅਨਸ਼ਿਪ ਦੇ ਫ਼ਲਾਈਵੇਟ (52 ਕਿਲੋਗ੍ਰਾਮ) ਵਰਗ ਦੇ ਇਕਤਰਫ਼ਾ ਫ਼ਾਈਨਲ ’ਚ ਥਾਈਲੈਂਡ ਦੀ ਜਿਟਪੋਂਗ ਜੁਟਾਮਸ ਨੂੰ 5-0 ਨਾਲ ਹਰਾ ਕੇ ਸੋਨ ਤਮਗ਼ਾ ਜਿੱਤਿਆ। 
ਮੋਦੀ ਨੇ ਟਵੀਟ ਕੀਤਾ, ‘ਸਾਡੇ ਮੁੱਕੇਬਾਜ਼ਾਂ ਨੇ ਸਾਨੂੰ ਮਾਣ ਮਹਿਸੂਸ ਕਰਾਇਆ ਹੈ। ਨਿਕਹਤ ਜ਼ਰੀਨ ਨੂੰ ਸੋਨ ਤਮਗ਼ਾ ਜਿੱਤਣ ’ਤੇ ਵਧਾਈ।’ ਉਨ੍ਹਾਂ ਅੱਗੇ ਲਿਖਿਆ, ‘ਮੈਂ ਮਨੀਸ਼ਾ ਮੋਨ ਤੇ ਪਰਵੀਨ ਹੁੱਡਾ ਨੂੰ ਵੀ ਕਂਸੀ ਤਮਗ਼ਾ ਜਿੱਤਣ ’ਤੇ ਵਧਾਈ ਦਿੰਦਾ ਹਾਂ।’
ਇਸ ਜਿੱਤ ਦੇ ਨਾਲ 2019 ਏਸ਼ੀਆਈ ਚੈਂਪੀਅਨਸ਼ਿਪ ਦੀ ਕਾਂਸੀ ਤਮਗ਼ਾ ਜੇਤੂ ਜ਼ਰੀਨ ਵਿਸ਼ਵ ਚੈਂਪੀਅਨਸ਼ਿਪ ਬਣਨ ਵਾਲੀ ਸਿਰਫ਼ ਪੰਜਵੀਂ ਭਾਰਤੀ ਮਹਿਲਾ ਮੁੱਕੇਬਾਜ਼ ਬਣੀ। 6 ਵਾਰ ਦੀ ਚੈਂਪੀਅਨ ਐਮ. ਸੀ. ਮੈਰੀਕਾਮ (2002, 2005, 2006, 2008, 2010 ਤੇ 2018), ਸਰਿਤਾ ਦੇਵੀ (2006), ਜੇਨੀ ਆਰ. ਐਲ. (2006) ਤੇ ਲੇਖਾ ਕੇ. ਸੀ. ਇਸ ਤੋਂ ਪਹਿਲਾਂ ਵਿਸ਼ਵ ਖ਼ਿਤਾਬ ਜਿੱਤ ਚੁੱਕੀਆਂ ਹਨ। ਜ਼ਰੀਨ ਤੋਂ ਇਲਾਵਾ ਮਨੀਸ਼ਾ ਮੋਨ (57 ਕਿਲੋ) ਤੇ ਪਰਵੀਨ ਹੁੱਡਾ (63 ਕਿਲੋ) ਨੇ ਕਾਂਸੀ ਤਮਗ਼ੇ ਜਿੱਤੇ।                   (ਏਜੰਸੀ)