ਦੁਖਦਾਈ ਖ਼ਬਰ: ਫਿਰੋਜ਼ਪੁਰ 'ਚ ਇਕੋ ਪਰਿਵਾਰ ਦੇ ਤਿੰਨ ਜੀਆਂ ਦੀ ਗਈ ਜਾਨ
MLA ਜਗਦੀਪ ਕੰਬੋਜ ਗੋਲਡੀ ਦੁਖ ਸਾਂਝਾ ਕਰਨ ਲਈ ਪਹੁੰਚੇ ਪੀੜਤ ਪਰਿਵਾਰ ਦੇ ਘਰ
ਫਿਰੋਜ਼ਪੁਰ: ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਤਾਰੇ ਵਾਲਾ ਤੋਂ ਦੁਖਦਾਈ ਖ਼ਬਰ ਸਾਹਮਣੇ (Tragic news from Ferozepur) ਆਈ ਹੈ। ਜਿਥੇ ਇੱਕ ਘਰ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ। 55 ਸਾਲਾਂ ਪੁੱਤਰ ਦੀ ਮੌਤ ਦੀ ਖ਼ਬਰ ਸੁਣ ਮਾਂ ਨੇ ਵੀ ਕੁਝ ਹੀ ਪਲਾਂ ਵਿੱਚ ਦੁਨੀਆਂ ਨੂੰ ਅਲਵਿਦਾ (Tragic news from Ferozepur) ਕਹਿ ਦਿੱਤਾ।
ਜਿਵੇਂ ਹੀ ਪਿਓ ਤੇ ਦਾਦੀ ਦੀ ਮੌਤ ਦੀ ਖਬਰ ਘਰ ਪਹੁੰਚੀ ਤਾਂ 15 ਸਾਲਾਂ ਧੀ ਦੀ ਸਿਹਤ ਵੀ ਵਿਗੜ ਗਈ। ਪਲਾਂ ਵਿੱਚ ਹੀ ਉਸ ਦੀ ਵੀ ਮੌਤ ਹੋ ਗਈ। ਇੱਕੋ ਵੇਲੇ ਤਿੰਨ ਲੋਕਾਂ ਦੀ ਮੌਤ ਦੀ ਖਬਰ ਮਿਲਣ ਤੋਂ ਬਾਅਦ ਪਿੰਡ ਵਿਚ ਸੋਗ ਦੀ ਲਹਿਰ (Tragic news from Ferozepur) ਫੈਲ ਗਈ।
ਜਾਣਕਾਰੀ ਮੁਤਾਬਕ ਮੰਗਤ ਸਿੰਘ ਉਰਫ਼ ਮੰਗੂ ਪੁੱਤਰ ਜਗਤਾਰ ਸਿੰਘ ਵਾਸੀ ਪਿੰਡ ਤਾਰੇ ਵਾਲਾ ਨੂੰ ਉਸ ਵੇਲੇ ਬਿਜਲੀ ਦਾ ਕਰੰਟ ਲੱਗ ਗਿਆ ਜਦੋਂ ਉਹ ਆਪਣੇ ਘਰ ਵਿੱਚ ਲੱਗਾ ਟੁੱਲੂ ਪੰਪ ਚਲਾ ਕੇ ਨਹਾਉਣ ਲੱਗਾ। ਪਰਿਵਾਰਕ ਮੈਂਬਰ ਉਸ ਨੂੰ ਤੁਰੰਤ ਨਜ਼ਦੀਕੀ ਹਸਪਤਾਲ ਲੈ (Tragic news from Ferozepur) ਗਏ। ਜਾਂਚ ਤੋਂ ਬਾਅਦ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਦੁਖਦਾਈ ਖਬਰ ਸੁਣਦੇ ਹੀ ਵਿਧਾਇਕ ਜਗਦੀਪ ਕੰਬੋਜ ਗੋਲਡੀ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ। ਮੰਗਤ ਦੇ ਘਰ ਇੱਕ ਪੁੱਤਰ ਅਤੇ ਇੱਕ ਧੀ ਬਚੇ ਹਨ।