ਸ੍ਰੀ ਦਰਬਾਰ ਸਾਹਿਬ ਦੇ ਬਾਹਰੋਂ ਤੰਬਾਕੂ ਸਣੇ ਇਕ ਪ੍ਰਵਾਸੀ ਕਾਬੂ

ਏਜੰਸੀ

ਖ਼ਬਰਾਂ, ਪੰਜਾਬ

ਹਾਲਾਂਕਿ ਅਜੇ ਤੱਕ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਉੱਤੇ ਕੋਈ ਸਫ਼ਾਈ ਨਹੀਂ ਦਿੱਤੀ ਗਈ ਹੈ

An immigrant was arrested with tobacco from outside Sri Darbar Sahib

ਅੰਮ੍ਰਿਤਸਰ -  ਅੰਮ੍ਰਿਤਸਰ 'ਚ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਇੱਕ ਪ੍ਰਵਾਸੀ ਨਾਲ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿਚ ਦੇਖਿਆ ਜਾ ਰਿਹਾ ਹੈ ਕਿ ਪ੍ਰਵਾਸੀ ਨੂੰ ਤੰਬਾਕੂ ਲੈ ਕੇ ਸ੍ਰੀ ਦਰਬਾਰ ਜਾਣ ਤੋਂ ਰੋਕਿਆ ਜਾ ਰਿਹਾ ਹੈ। ਇਹ ਵੀਡੀਓ ਜੋੜਾ ਘਰ ਦੇ ਨੇੜੇ ਦੀ ਹੈ। ਹਾਲਾਂਕਿ ਅਜੇ ਤੱਕ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਉੱਤੇ ਕੋਈ ਸਫ਼ਾਈ ਨਹੀਂ ਦਿੱਤੀ ਗਈ ਹੈ।   

ਵੀਡੀਓ ਵਿਚ ਵੇਖਿਆ ਗਿਆ ਹੈ ਕਿ ਇੱਕ ਵਿਅਕਤੀ ਵੱਲੋਂ ਪ੍ਰਵਾਸੀ ਨੂੰ ਰੋਕਿਆ ਗਿਆ ਤੇ ਉਸ ਦੀ ਜੇਬ ਵਿਚੋਂ ਤੰਬਾਕੂ ਕਢਵਾਇਆ ਗਿਆ। ਹਾਲਾਂਕਿ ਪ੍ਰਵਾਸੀ ਇਸ ਦੌਰਾਨ ਲਗਾਤਾਰ ਕਹਿ ਰਿਹਾ ਸੀ ਕਿ ਉਸ ਨੇ ਖਾਧਾ ਨਹੀਂ ਪਰ ਇਸ ਮੌਕੇ ਵਿਅਕਤੀ ਵੱਲੋਂ ਉਸ ਦੇ ਥੱਪੜ ਮਾਰੇ ਗਏ ਤੇ ਉਸ ਨੂੰ ਉੱਥੋ ਭਜਾ ਦਿੱਤਾ ਗਿਆ।