ਪਠਾਨਕੋਟ 'ਚ ਵਾਪਰਿਆ ਭਿਆਨਕ ਹਾਦਸਾ, ਇਕ ਦੀ ਮੌਤ ਤੇ ਦੋ ਗੰਭੀਰ ਜ਼ਖ਼ਮੀ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਟਰੱਕ ਨੇ ਸਕੂਟਰੀ ਸਵਾਰ ਤਿੰਨ ਮੈਂਬਰਾਂ ਨੂੰ ਮਾਰੀ ਟੱਕਰ 

representational Image

ਗੁਰਦਾਸਪੁਰ (ਅਵਤਾਰ ਸਿੰਘ) : ਪਠਾਨਕੋਟ ਜੀ ਟੀ ਰੋਡ 'ਤੇ ਮਿਲਕ ਪਲਾਂਟ ਚੌਰਾਹੇ ਵਿਚ ਅੱਜ ਦੁਪਹਿਰ ਇਕ ਦਰਦਨਾਕ ਸੜਕ ਹਾਦਸਾ ਵਾਪਰਿਆ ਜਿਸ ਵਿਚ ਇਕ ਨੌਜਵਾਨ ਦੀ ਮੌਤ ਹੋ ਗਈ ਅਤੇ ਇਕ 15 ਸਾਲ ਦੀ ਲੜਕੀ ਅਤੇ ਇਕ 10 ਸਾਲ ਦਾ ਬੱਚਾ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ ਹਨ।

ਜਾਣਕਾਰੀ ਅਨੁਸਾਰ ਅਜੇਪਾਲ ਪੁੱਤਰ ਰਾਜਬੀਰ ਵਾਸੀ ਪਿੰਡ ਨਰਪੁਰ ਜੋ ਅਪਣੇ ਤਾਏ ਕੋਲ ਮਿਲਕ ਪਲਾਂਟ ਗੁਰਦਾਸਪੁਰ ਦੇ ਸਾਹਮਣੇ ਰਹਿੰਦਾ ਸੀ, ਅਪਣੀ ਚਚੇਰੀ ਭੈਣ ਜੈਸੀਕਾ ਤੇ ਭਰਾ ਕੁਲਵੰਤ ਨਾਲ ਸਕੂਟੀ 'ਤੇ ਘਰੋਂ ਨਿਕਲਿਆ ਸੀ। ਇਸ ਦੌਰਾਨ ਦੁਪਹਿਰੇ ਪੌਨੇ ਇਕ ਵਜੇ ਦੇ ਕਰੀਬ ਮਿਲਕ ਪਲਾਂਟ ਚੌਰਾਹੇ ਤੋਂ ਮੋੜ ਕੱਟਦੇ ਹੋਏ ਗੁਰਦਾਸਪੁਰ ਵਾਲੇ ਪਾਸਿਉਂ ਆ ਰਹੇ ਇਕ ਸਮਾਨ ਨਾਲ ਲੱਦੇ ਹੋਏ ਟਰੱਕ ਨਾਲ ਉਸ ਦੀ ਟੱਕਰ ਹੋ ਗਈ। 

ਇਹ ਵੀ ਪੜ੍ਹੋ: ਸੰਸਦ ਦੀ ਨਵੀਂ ਇਮਾਰਤ ਦਾ ਉਦਘਾਟਨ ਰਾਸ਼ਟਰਪਤੀ ਨੂੰ ਕਰਨਾ ਚਾਹੀਦਾ ਹੈ, ਪ੍ਰਧਾਨ ਮੰਤਰੀ ਨਹੀਂ : ਰਾਹੁਲ ਗਾਂਧੀ

ਦਸਿਆ ਜਾ ਰਿਹਾ ਹੈ ਕਿ ਅਜੇਪਾਲ ਦੇ ਉਪਰੋਂ ਟਰੱਕ ਦਾ ਇਕ ਟਾਇਰ ਲੰਘ ਗਿਆ ਇਸ ਲਈ ਉਸ ਦਾ ਸਰੀਰ ਬੁਰੀ ਤਰ੍ਹਾਂ ਨਾਲ ਕੁਚਲਿਆ ਗਿਆ ਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਜੈਸੀਕਾ ਤੇ ਕੁਲਵੰਤ ਗੰਭੀਰ ਜ਼ਖ਼ਮੀ ਹੋ ਗਏ ਹਨ। ਜ਼ਖਮੀਆਂ ਨੂੰ ਇਲਾਜ ਲਈ ਪਹਿਲਾਂ ਸਿਵਲ ਹਸਪਤਾਲ ਤੇ ਫਿਰ ਸ਼ਹਿਰ ਦੇ ਇਕ ਨਿਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਦੂਜੇ ਪਾਸੇ ਘਟਨਾ ਤੋਂ ਬਾਅਦ ਟੱਰਕ ਡਰਾਈਵਰ ਮੌਕੇ ਤੋਂ ਤੁਰਤ ਫਰਾਰ ਹੋ ਗਿਆ।

ਉਥੇ ਹੀ ਮੌਕੇ 'ਤੇ ਪਹੁੰਚੇ ਥਾਣਾ ਸਿਟੀ ਗੁਰਦਾਸਪੁਰ ਦੇ ਸਬ-ਇੰਸਪੈਕਟਰ ਹਰਮੇਸ਼ ਕੁਮਾਰ ਨੇ ਦੱਸਿਆ ਕਿ ਸੂਚਨਾ ਮਿਲਣ 'ਤੇ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ ਹਨ ਅਤੇ ਅਜੇਪਾਲ ਦੀ ਲਾਸ਼ ਨੂੰ ਪੋਸਟ ਮਾਰਟਮ ਲਈ ਭੇਜ ਦਿਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਣਪਛਾਤੇ ਟਰੱਕ ਦੀ ਪਹਿਚਾਣ ਕਰਨ ਲਈ ਨੇੜੇ ਦੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਚੈੱਕ ਕੀਤੀ ਜਾ ਰਹੀ ਹੈ।