Rupnagar News : ਰੋਪੜ ਦੇ ਪਿੰਡ ਕੋਟਲਾ ਖੰਭੇ ’ਤੇ ਲੱਗੇ 20 ਮੀਟਰਾਂ ਨੂੰ ਲੱਗੀ ਅੱਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Rupnagar News : ਲਗਾਤਾਰ ਆਉਂਦੀ ਰਹੀ ਧਮਾਕਿਆਂ ਦੀ ਆਵਾਜ਼, ਮੌਕੇ ’ਤੇ ਪਹੁੰਚ ਕੇ ਫ਼ਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਪਾਇਆ ਅੱਗ ’ਤੇ ਕਾਬੂ 

ਰੋਪੜ ਦੇ ਪਿੰਡ ਕੋਟਲਾ ਖੰਭੇ ’ਤੇ ਲੱਗੇ 20 ਮੀਟਰਾਂ ਨੂੰ ਲੱਗੀ ਅੱਗ

Rupnagar News in Punjabi : ਬੀਤੀ ਰਾਤ ਰੋਪੜ ਦੇ ਪਿੰਡ ਕੋਟਲਾ ’ਚ ਖੰਭੇ ’ਤੇ ਲੱਗੇ ਬਿਜਲੀ ਵਿਭਾਗ ਦੇ 20 ਮੀਟਰਾਂ ਨੂੰ ਲੱਗੀ ਅੱਗ ਜਿਸ ਤੋਂ ਬਾਅਦ ਇਲਾਕੇ ਦੇ ਵਿੱਚ ਸਨਸਨੀ ਦਾ ਮਾਹੌਲ ਪੈਦਾ ਹੋ ਗਿਆ ਕਿਉਂਕਿ ਮੀਟਰਾਂ ਦੇ ਵਿੱਚ ਲਗਾਤਾਰ ਬਿਜਲੀ ਸਪਲਾਈ ਜਾ ਰਹੀ ਸੀ ਅਤੇ ਇਸ ਦੌਰਾਨ ਜਦੋਂ ਲੋਕਾਂ ਨੇ ਬਾਹਰ ਨਿਕਲ ਕੇ ਦੇਖਿਆ ਤਾਂ ਉਹਨਾਂ ਨੂੰ ਖੰਭੇ ਨਾਲ ਲੱਗੇ ਹੋਏ ਕਰੀਬ ਵੀ ਮੀਟਰ ਸੜਦੇ ਹੋਏ ਦਿਖਾਈ ਦਿੱਤੇ। ਇਹਨਾਂ ’ਚ ਲਗਾਤਾਰ ਧਮਾਕਿਆਂ ਦੀ ਆਵਾਜ਼ ਸੁਣਾਈ ਦੇ ਰਹੀ ਸੀ ਇਨ੍ਹਾਂ ਹੀ ਨਹੀਂ ਲੋਕਾਂ ਦੇ ਘਰਾਂ ਦੀ ਲਾਈਟ ਵੀ ਜਾ ਚੁੱਕੀ ਸੀ ਅਤੇ ਮੀਟਰ ’ਚ ਲਗਾਤਾਰ ਸਪਲਾਈ ਹੋਣ ਦੇ ਕਾਰਨ ਕਿਸੇ ਵੱਡਾ ਹਾਦਸਾ ਹੋਣ ਦੀ ਸੰਭਾਵਨਾ ਵੀ ਲਗਾਤਾਰ ਬਣਦੀ ਹੋਈ ਨਜ਼ਰ ਆ ਰਹੀ ਸੀ। 

ਕਿਉਂਕਿ ਮੀਟਰਾਂ ’ਚ ਲਗਾਤਾਰ ਬਿਜਲੀ ਦੀ ਸਪਲਾਈ ਕੀਤੀ ਜਾ ਰਹੀ ਸੀ ਇਸ ਲਈ ਪਾਣੀ ਦੇ ਨਾਲ ਮੀਟਰਾਂ ਦੀ ਅੱਗ ਉੱਤੇ ਨਹੀਂ ਕਾਬੂ ਪਾਇਆ ਜਾ ਸਕਦਾ ਸੀ

ਪਿੰਡ ਵਾਸੀਆਂ ਵੱਲੋਂ ਮੌਕੇ ਉੱਤੇ ਫ਼ਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੂੰ ਬੁਲਾਇਆ ਗਿਆ ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਵੱਲੋਂ ਸਥਿਤੀ ਨੂੰ ਦੇਖਦੇ ਹੋਏ ਪਾਣੀ ਦੀ ਵਰਤੋਂ ਨਾ ਕਰਦੇ ਹੋਏ ਫ਼ੋਰਮ ਵਾਲੇ ਸਿਲੰਡਰਾਂ ਦੇ ਨਾਲ ਅੱਗ ’ਤੇ ਕਾਬੂ ਪਾਇਆ ਗਿਆ। ਇਸ ਅੱਗ ਨੂੰ ਕਾਬੂ ਪਾਉਣ ਦੇ ਲਈ ਕਰੀਬ 2 ਫ਼ੋਰਮ ਦੇ ਸਿਲੰਡਰਾਂ ਦੀ ਵਰਤੋਂ ਕੀਤੀ ਗਈ। 

ਫਾਇਰ ਬ੍ਰਿਗੇਡ ਅਧਿਕਾਰੀ ਸਤਨਾਮ ਸਿੰਘ ਦਾ ਕਹਿਣਾ ਸੀ ਕਿਉਂਕਿ ਬਿਜਲੀ ਦੀ ਸਪਲਾਈ ਨਹੀਂ ਕੱਟੀ ਗਈ ਇਸ ਕਰਕੇ ਇਸ ਜਗ੍ਹਾ ’ਤੇ ਪਾਣੀ ਦੀ ਵਰਤੋਂ ਨਾ ਕਰਦੇ ਹੋਏ ਅਤੇ ਸਾਰਿਆਂ ਦੀ ਸੁਰੱਖਿਆ ਨੂੰ ਮੱਦੇ ਨਜ਼ਰ ਰੱਖਦੇ ਹੋਏ ਫੋਰਮ ਵਾਲੇ ਸਿਲੰਡਰਾਂ ਦੀ ਵਰਤੋਂ ਕੀਤੀ ਗਈ 

 (For more news apart from Fire breaks out on 20 meters Kotla pole in Ropar village News in Punjabi, stay tuned to Rozana Spokesman)