ਕਾਂਗਰਸੀਆਂ ਨੇ ਖੱਚਰ ਰੇਹੜੀਆਂ 'ਤੇ ਬੈਠ ਕੇ ਕੀਤਾ ਰੋਸ ਪ੍ਰਗਟਾਵਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਥਾਨਕ ਸ਼ਹਿਰ ਵਿਖੇ ਕਾਂਗਰਸ ਦੀ ਟੀਮ ਨੇ ਇਕਠੇ ਹੋ ਕੇ ਤੇਲ ਦੀਆ ਵਧੀਆ ਕੀਮਤਾਂ ਨੂੰ ਲੈ ਕੇ ਵਿਲੱਖਣ ਤਰੀਕੇ ਨਾਲ ਕੇਂਦਰ ਦੀ ਮੋਦੀ ਸਰਕਾਰ .....

Congress Protested

ਰਾਮਪੁਰਾ ਫੂਲ: ਸਥਾਨਕ ਸ਼ਹਿਰ ਵਿਖੇ ਕਾਂਗਰਸ ਦੀ ਟੀਮ ਨੇ ਇਕਠੇ ਹੋ ਕੇ ਤੇਲ ਦੀਆ ਵਧੀਆ ਕੀਮਤਾਂ ਨੂੰ ਲੈ ਕੇ ਵਿਲੱਖਣ ਤਰੀਕੇ ਨਾਲ ਕੇਂਦਰ ਦੀ ਮੋਦੀ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ। ਕਾਂਗਰਸ ਆਗੂ ਪ੍ਰਧਾਨ ਕਰਮਜੀਤ ਸਿੰਘ ਖਾਲਸਾ ਟਰੱਕ ਯੂਨੀਅਨ ਰਾਮਪੁਰਾ, ਸੰਜੀਵ ਢੀਗਰਾਂ ਟੀਨਾ ਸ਼ਹਿਰੀ ਪ੍ਰਧਾਨ ਦੀ ਅਗਵਾਈ ਵਿਚ ਕਾਂਗਰਸੀਆਂ ਨੇ ਖੱਚਰ ਰੇਹੜੀਆਂ ਉਪਰ ਬੈਠ ਕੇ ਪੂਰੇ ਸ਼ਹਿਰ ਵਿਚਕਾਰ ਦੀ ਰੋਸ ਮੁਜਾਹਰਾ ਕਰਦਿਆਂ ਮੋਦੀ ਸਰਕਾਰ ਖਿਲਾਫ ਜੋਰਦਾਰ ਨਾਹਰੇਬਾਜੀ ਕਰਨ ਉਪਰੰਤ ਕੌਮੀ ਮਾਰਗ ਉਪਰ ਪੁਤਲਾ ਸਾੜਿਆ।

ਰੋਸ ਮੁਜਾਹਰਾ ਟਰੱਕ ਯੂਨੀਅਨ ਤੋ ਸ਼ੁਰੂ ਹੋ ਕੇ ਕੌਮੀ ਮਾਰਗ ਤੱਕ ਰੋਸ ਮਾਰਚ ਵਿਚ ਕਾਂਗਰਸੀਆਂ ਨੇ ਇਕਜੁਟਤਾ ਵਿਖਾਉਦਿਆਂ ਭਾਰੀ ਗਿÎਣਤੀ ਵਿਚ ਸਮੂਲੀਅਤ ਕੀਤੀ। ਪ੍ਰਧਾਨ ਖਾਲਸਾ ਅਤੇ ਢੀਗਰਾਂ ਟੀਨਾ ਨੇ ਅਪਣੇ ਸੰਬੋਧਨ ਵਿਚ ਕਿਹਾ ਕਿ ਤੇਲ ਦੀਆ ਨਿਤ ਵਧੀਆ ਕੀਮਤਾਂ ਨੇ ਆਮ ਲੋਕਾਂ ਦਾ ਆਰਥਿਕ ਪੱਖੋ ਲੰਕ ਤੋੜ ਕੇ ਰੱਖ ਦਿੱਤਾ ਹੈ। ਇਸ ਮੌਕੇ ਕਾਂਗਰਸ ਆਗੂ ਅਸ਼ੋਕ ਕੁਮਾਰ ਆੜਤੀਆ, ਰਮੇਸ਼ ਮੱਕੜ, ਰਾਕੇਸ਼ ਸਹਾਰਾ, ਸੁਰੇਸ਼ ਬਾਹੀਆ, ਰਕੇਸ਼ ਕੇਸ਼ੀ ਬਾਹੀਆ, ਬੂਟਾ ਸਿੰਘ, ਅਮਰਿੰਦਰ ਰਾਜਾ, ਕ੍ਰਿਸ਼ਨ ਮੱਕੜ, ਮੇਜਰ ਸਿੰਘ ਜੀ.ਐਸ, ਨਰੇਸ਼ ਸਿਓਪਾਲ, ਪੰਨਾ ਲਾਲ ਢੀਂਗਰਾ, ਜੱਜਪਾਲ ਢੀਂਗਰਾ, ਰਾਜੂ ਜੇਠੀ,

ਯਸ਼ਪਾਲ ਢੀਂਗਰਾ, ਤਰਸੇਮ ਸ਼ਰਮਾਂ, ਭੋਲਾ ਸ਼ਰਮਾਂ, ਤਿੱਤਰ ਮਾਨ, ਰਾਮਨਾਥ ਜਿੰਦਲ, ਜਗਦੇਵ ਸੂਚ, ਗੁਰਪੀ੍ਰਤ ਸੀਟਾ, ਜਗਦੀਪ ਕਾਕਾ, ਰਕੇਸ਼ ਗਰਗ, ਸ਼ੰਭੂ ਗਰਗ, ਰਜੇਸ਼ ਗਰਗ, ਜੱਜਪਾਲ ਢੀਂਗਰਾ, ਜਗਦੀਪ ਸੱਪਲ, ਗੋਲਡੀ ਭਾਟੀਆ, ਸਤਨਾਮ ਔਲਖ, ਰਾਮ ਕ੍ਰਿਸ਼ਨ ਲਾਲਾ, ਬ੍ਰਿਜ ਲਾਲ, ਜਗਦੇਵ ਸੂਚ ਸਣੇ ਵੱਡੀ ਗਿਣਤੀ ਵਿਚ ਕਾਂਗਰਸੀ ਵਰਕਰ ਹਾਜਰ ਸਨ।