ਰੋਡਵੇਜ਼ ਦੀ ਬੱਸ ਨੇ ਫ਼ੁਟਪਾਥ 'ਤੇ ਸੁੱਤੇ ਦੋ ਵਿਅਕਤੀ ਦਰੜੇ
ਇਥੇ ਜੀ.ਟੀ ਰੋਡ ਕੋਲ ਪੈਂਦੇ ਪਿੰਡ ਮੱਲੀਆਂ ਦੇ ਸਾਹਮਣ ਰੋਡਵੇਜ਼ ਦੀ ਇਕ ਬੱਸ ਨੇ ਸੜਕ ਦੇ ਵਿਚਕਾਰ ਬਣੇ ਫੁੱਟਪਾਥ 'ਤੇ ਰਿਕਸ਼ੇ ਵਿਚ ਸੌਂ....
ਜੰਡਿਆਲਾ ਗੁਰੂ/ਟਾਂਗਰਾ :- ਇਥੇ ਜੀ.ਟੀ ਰੋਡ ਕੋਲ ਪੈਂਦੇ ਪਿੰਡ ਮੱਲੀਆਂ ਦੇ ਸਾਹਮਣ ਰੋਡਵੇਜ਼ ਦੀ ਇਕ ਬੱਸ ਨੇ ਸੜਕ ਦੇ ਵਿਚਕਾਰ ਬਣੇ ਫੁੱਟਪਾਥ 'ਤੇ ਰਿਕਸ਼ੇ ਵਿਚ ਸੌਂ ਰਹੇ 2 ਵਿਅਕਤੀਆਂ ਨੂੰ ਕੁਚਲ ਦਿੱਤਾ ਜਿਸ ਕਾਰਨ ਦੋਵਾਂ ਵਿਅਕਤੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਰੋਡਵੇਜ਼ ਦੀ ਬੱਸ ਨੰਬਰ ਪੀ.ਬੀ 02 ਬੀ.ਯੂ 9750 ਦਿੱਲੀ ਤੋਂ ਅੰਮ੍ਰਿਤਸਰ ਆ ਰਹੀ ਸੀ।
ਜਦੋਂ ਬੱਸ ਪਿੰਡ ਮੱਲੀਆਂ ਦੇ ਨਜ਼ਦੀਕ ਪਹੁੰਚੀ ਤਾਂ ਬੱਸ ਦਾ ਡਰਾਇਵਰ ਸੰਤੁਲਨ ਖੋਹ ਬੈਠਾ ਜਿਸ ਕਾਰਨ ਬੱਸ ਫੁੱਟਪਾਥ 'ਤੇ ਚੜ੍ਹ ਗÂ। ਫੁੱਟਪਾਥ 'ਤੇ ਰਿਕਸ਼ੇ ਵਿਚ ਸੌਂ ਰਹੇ 2 ਵਿਅਕਤੀਆਂ ਨੂੰ ਬੱਸ ਨੇ ਕੁਚਲ ਦਿਤਾ ਅਤੇ ਉਨ੍ਹਾਂ ਦੀ ਘਟਨਾ ਸਥਾਨ ਉਪਰ ਹੀ ਮੌਤ ਹੋ ਗਈ। ਘਟਨਾ ਸਥਾਨ ਤੋਂ ਬੱਸ ਦਾ ਡਰਾਈਵਰ ਫ਼ਰਾਰ ਹੋਣ 'ਚ ਕਾਮਯਾਬ ਹੋ ਗਿਆ।
ਮੌਕੇ 'ਤੇ ਪਹੁੰਚੀ ਜੰਡਿਆਲਾ ਗੁਰੂ ਦੀ ਪੁਲਿਸ ਵਲੋਂ ਮਾਮਲੇ ਦੀ ਜਾਂਚ ਕਰਨ ਬਾਅਦ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਸੀ। ਮ੍ਰਿਤਕਾਂ ਵਿਚੋਂ ਇਕ ਦੀ ਪਛਾਣ ਫੁਲ ਹੰਸ ਰਾਜ ਦੇ ਤੌਰ 'ਤੇ ਹੋਈ ਹੈ ਜੋ ਕਿ ਅੰਮ੍ਰਿਤਸਰ ਰਾਂਝੇ ਦੀ ਹਵੇਲੀ ਦਾ ਰਹਿਣ ਵਾਲਾ ਸੀ। ਦੂਸਰੇ ਵਿਅਕਤੀ ਦੀ ਖਬਰ ਲਿਖੇ ਜਾਣ ਤੱਕ ਕੋਈ ਪਛਾਣ ਨਹੀਂ ਹੋ ਸਕੀ।