ਖੇਡ ਵਿਭਾਗ ਨੇ ਸ਼ਹਿਰ ਦੀਆਂ 8 ਪਾਰਕਾਂ ਵਿਚ ਸਥਾਪਤ ਕੀਤੇ ਓਪਨ ਏਅਰ ਜਿੰਮ
ਪੰਜਾਬ ਸਰਕਾਰ ਨੇ 'ਮਿਸ਼ਨ ਤੰਦਰੁਸਤ ਪੰਜਾਬ' ਤਹਿਤ ਲੋਕਾਂ ਨੂੰ ਸਿਹਤਮੰਦ ਬਣਾਉਣ ਲਈ ਸਾਧਨ ਮੁਹੱਈਆ ਕਰਾਉਣ ਦੇ ਵਾਅਦੇ ਨੂੰ ਪੂਰਾ ਕਰਦਿਆਂ ........
ਲੁਧਿਆਣਾ : ਪੰਜਾਬ ਸਰਕਾਰ ਨੇ 'ਮਿਸ਼ਨ ਤੰਦਰੁਸਤ ਪੰਜਾਬ' ਤਹਿਤ ਲੋਕਾਂ ਨੂੰ ਸਿਹਤਮੰਦ ਬਣਾਉਣ ਲਈ ਸਾਧਨ ਮੁਹੱਈਆ ਕਰਾਉਣ ਦੇ ਵਾਅਦੇ ਨੂੰ ਪੂਰਾ ਕਰਦਿਆਂ ਸ਼ਹਿਰ ਲੁਧਿਆਣਾ ਦੀਆਂ ਪਾਰਕਾਂ ਵਿੱਚ ਓਪਨ ਏਅਰ ਜਿੰਮ ਸਥਾਪਤ ਕਰਨੇ ਸ਼ੁਰੂ ਕਰ ਦਿੱਤੇ ਹਨ। ਖੇਡ ਵਿਭਾਗ ਵੱਲੋਂ ਪੂਰੇ ਜ਼ਿਲ੍ਹੇ ਵਿੱਚ ਲਗਾਏ ਜਾਣ ਵਾਲੇ ਇਨ੍ਹਾਂ ਜਿੰਮਾਂ ਨੂੰ ਲਗਾਉਣ ਦੀ ਸ਼ੁਰੂਆਤ ਸ਼ਹਿਰ ਲੁਧਿਆਣਾ ਦੀਆਂ ਉਨ੍ਹਾਂ ਪਾਰਕਾਂ ਤੋਂ ਕੀਤੀ ਗਈ ਹੈ, ਜਿੱਥੇ ਕਿ ਰੋਜ਼ਾਨਾ ਹਜ਼ਾਰਾਂ ਲੋਕ ਸੈਰ ਕਰਨ ਆਉਂਦੇ ਹਨ। ਪਹਿਲੇ ਗੇੜ ਵਿੱਚ ਸ਼ਹਿਰ ਦੀਆਂ 8 ਪਾਰਕਾਂ ਵਿੱਚ 32 ਲੱਖ ਰੁਪਏ ਦੀ ਲਾਗਤ ਨਾਲ ਜਿੰਮ ਸਥਾਪਤ ਕੀਤੇ ਗਏ ਹਨ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ ਕਰਤਾਰ ਸਿੰਘ ਨੇ ਦੱਸਿਆ ਕਿ ਇਹ ਜਿੰਮ ਆਤਮ ਨਗਰ ਪਾਰਕ ਪੁਲਿਸ ਪੋਸਟ ਦੇ ਪਿੱਛੇ, ਗੋਲਡਨ ਪਾਰਕ ਜਨਤਾ ਨਗਰ, ਕਰਤਾਰ ਚੌਕ ਨਜ਼ਦੀਕ ਕਾਰਨਰ ਪਾਰਕ, ਵਾਰਡ ਨੰਬਰ 44 ਦੇ ਗੁਰਦੁਆਰਾ ਸੁਖਮਨੀ ਸਾਹਿਬ ਕੋਲ ਪਾਰਕ, ਝੂਲੇ ਵਾਲੀ ਪਾਰਕ, ਮਾਡਲ ਟਾਊਨ ਸਥਿਤ ਲੰਬੀ ਪਾਰਕ, ਗੁਲਾਟੀ ਪਾਰਕਾਂ ਵਿੱਚ 26 ਲੱਖ ਰੁਪਏ ਦੀ ਲਾਗਤ ਨਾਲ 6-6 ਮਸ਼ੀਨਾਂ ਵਾਲੇ ਜਿੰਮ ਸਥਾਪਤ ਕੀਤੇ ਗਏ ਹਨ, ਜਦਕਿ ਵਾਰਡ ਨੰਬਰ 54 ਸਥਿਤ ਪੁਲਿਸ ਲਾਇਨਜ਼ ਵਿੱਚ 6.54 ਲੱਖ ਰੁਪਏ ਦੀ ਲਾਗਤ ਨਾਲ 11 ਮਸ਼ੀਨਾਂ ਵਾਲੀ ਜਿੰਮ ਸਥਾਪਤ ਕੀਤੀ ਗਈ ਹੈ।