ਗਰਭਵਤੀ ਵਿਆਹੁਤਾ ਵਲੋਂ ਫਾਹਾ ਲੈ ਕੇ ਖ਼ੁਦਕੁਸ਼ੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਗੁਰਦਾਸਪੁਰ ਵਿਖੇ ਗਰਭਵਤੀ ਵਿਆਹੁਤਾ ਵਲੋਂ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ......

Mandeep Kaur

ਗੁਰਦਾਸਪੁਰ/ਦੀਨਾਨਗਰ : ਗੁਰਦਾਸਪੁਰ ਵਿਖੇ ਗਰਭਵਤੀ ਵਿਆਹੁਤਾ ਵਲੋਂ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਮ੍ਰਿਤਕ ਮਨਦੀਪ ਕੌਰ ਦਾ ਵਿਆਹ ਅੱਠ ਮਹੀਨੇ ਪਹਿਲਾਂ ਸਿਮਰਜੀਤ ਸਿੰਘ ਵਾਸੀ ਸਾਧੂਚੱਕ ਨਾਲ ਹੋਇਆ ਸੀ ਜੋ ਫ਼ੌਜ ਵਿਚ ਨੌਕਰੀ ਕਰਦਾ ਸੀ। ਮਨਦੀਪ ਦੇ ਪੇਕੇ ਪਰਵਾਰ ਨੇ ਦਸਿਆ ਕਿ ਵਿਆਹ 'ਚ ਬੂਲੇਟ ਦੀ ਥਾਂ ਪਲਸਰ ਮੋਟਰ-ਸਾਈਕਲ ਦਿਤੇ ਜਾਣ ਕਾਰਨ ਸਹੁਰਾ ਪਰਵਾਰ ਉਸ ਨਾਲ ਕੁੱਟਮਾਰ ਕਰਦਾ ਸੀ ਤੇ ਹੋਰ ਦਾਜ ਦੀ ਮੰਗ ਕਰਦਾ ਸੀ।

ਪਰਵਾਰਕ ਮੈਂਬਰਾਂ ਨੇ ਦੋਸ਼ ਲਾਇਆ ਹੈ ਕਿ ਉਨ੍ਹਾਂ ਦੀ ਧੀ ਨੇ ਖ਼ੁਦਕੁਸ਼ੀ ਨਹੀਂ ਕੀਤੀ ਸਗੋਂ ਉਸ ਦਾ ਗਲਾ ਕੁੱਟ ਕੇ ਉਸ ਨੂੰ ਮਾਰਿਆ ਗਿਆ ਹੈ। ਮਨਦੀਪ ਦੇ ਭਰਾ ਦਾ ਕਹਿਣਾ ਹੈ ਕਿ ਮਨਦੀਪ ਦਾ ਪਤੀ ਉਸ ਨੂੰ ਪਰਵਾਰ ਨਾਲ ਗੱਲ ਨਹੀਂ ਕਰਨ ਦਿੰਦਾ ਸੀ ਤੇ ਉਸ ਦੀ ਸੱਸ ਤੇ ਨਨਾਣ ਵੀ ਉਸ ਨਾਲ ਕੁੱਟਮਾਰ ਕਰਦੀਆਂ ਸਨ। ਪੁਲਿਸ ਨੇ ਪਰਵਾਰਕ ਮੈਂਬਰਾਂ ਦੇ ਬਿਆਨ ਦੇ ਆਧਾਰ 'ਤੇ ਮਾਮਲਾ ਦਰਜ ਕਰ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿਤਾ ਹੈ।