ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਨੇ ਵਿਚਾਰੇ ਮੁੱਦੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਭਾਰਤੀ ਕਿਸਾਨ ਯੂਨੀਅਨ ਰਜਿ: (ਕਾਦੀਆਂ) ਦੀ ਮੀਟਿੰਗ ਜਿਲ੍ਹਾ ਪ੍ਰਧਾਨ ਨਿਰਮਲ ਸਿੰਘ ਮਾਣੂੰਕੇ ਦੀ ਪ੍ਰਧਾਨਗੀ ਹੇਠ ਨੇਚਰ ਪਾਰਕ ਮੋਗਾ ਵਿਖੇ ਹੋਈ.....

Bharti Kisan Union

ਮੋਗਾ : ਭਾਰਤੀ ਕਿਸਾਨ ਯੂਨੀਅਨ ਰਜਿ: (ਕਾਦੀਆਂ) ਦੀ ਮੀਟਿੰਗ ਜਿਲ੍ਹਾ ਪ੍ਰਧਾਨ ਨਿਰਮਲ ਸਿੰਘ ਮਾਣੂੰਕੇ ਦੀ ਪ੍ਰਧਾਨਗੀ ਹੇਠ ਨੇਚਰ ਪਾਰਕ ਮੋਗਾ ਵਿਖੇ ਹੋਈ। ਇਸ ਮੀਟਿੰਗ ਦੀ ਕਾਰਵਾਈ ਜਿਲ੍ਹਾ ਪ੍ਰੈਸ ਸਕੱਤਰ ਗੁਰਮੀਤ ਸਿੰਘ ਸੰਧੂਆਣਾ ਨੇ ਚਲਾਈ ਪ੍ਰੈਸ ਨੂੰ ਰਲੀਜ ਕੀਤੀ।  ਇਸ ਮੌਕੇ ਵੱਖ-ਵੱਖ ਕਿਸਾਨ ਆਗੂਆਂ ਨੇ ਦੱਸਿਆ ਕਿ ਮਿਸ਼ਨ ਤੰਦਰੁਸਤ ਪੰਜਾਬ ਵੱਲੋਂ ਦਿੱਤੇ ਗਏ ਇਸ਼ਤਿਹਾਰ ਵਿੱਚ ਵਾਤਾਵਰਨ ਅਤੇ ਪਾਣੀ ਬਚਾਓ ਨੂੰ ਲੈ ਕੇ ਸਿਰਫ ਇੱਕਲੇ ਕਿਸਾਨਾਂ ਨੂੰ ਹੀ ਅਪੀਲ ਕੀਤੀ ਗਈ ਹੈ ਕਿ “ਕਿਸਾਨ ਭਰਾਓ“ ਕੀ ਤੁਸੀਂ ਪੰਜਾਬ ਨੂੰ ਮਾਰੂਥਲ ਬਣਨਾ ਚਾਹੁੰਦੇ ਹੋ?

ਜੇ ਨਹੀਂ ਤਾਂ ਝੋਨਾ 20 ਜੂਨ ਤੋਂ ਬਾਅਦ ਹੀ ਲਾਓ ਕਿੰਨਾ ਹਾਸੋਹੀਨਾ ਤਰਕ ਦੇ ਕੇ ਸਾਰਾ ਦੋਸ਼ ਕਿਸਾਨ ਦੇ ਸਿਰ ਮੜਣ ਵਾਲਾ ਇਸ਼ਤਿਹਾਰ ਹੈ ਜਦੋਂ ਕਿ ਅੱਜ ਕੱਲ ਹਰ ਘਰ ਵਿੱਚ ਮੱਛੀ ਮੋਟਰ ਅਤੇ ਅਣਗਿਣਤ ਸਾਂਝੀਆਂ ਥਾਵਾਂ 'ਤੇ ਬਸਤੀਆਂ ਵਿੱਚ ਦਿਨ ਰਾਤ ਚੱਲ ਰਹੀਆਂ ਮੋਟਰਾਂ ਜੋ ਕਿ ਅਣਮਿਣਤ ਪਾਣੀ ਦਿਨ-ਪੁਰ-ਰਾਤ ਫਾਲਤੂ ਹੀ ਚੱਲਦੀਆਂ ਰਹਿੰਦੀਆਂ ਹਨ। ਉਹਨਾਂ ਦੱਸਿਆ ਕਿ ਜੇਕਰ ਸਰਕਾਰ ਨੂੰ ਪਾਣੀ ਦੀ ਵਾਕਿਆ ਦੀ ਚਿੰਤਾ ਹੈ ਤਾਂ ਘਰਾਂ ਵਿੱਚ ਪਾਈਆਂ ਹੋਈਆਂ ਮੱਛੀ ਮੋਟਰਾਂ ਅਤੇ ਸਾਂਝੇ ਥਾਵਾਂ 'ਤੇ ਚੱਲ ਰਹੀਆਂ ਮੱਛੀ ਮੋਟਰਾਂ 'ਤੇ ਸਮਾਂ ਬੱਧ ਪਾਬੰਦੀ ਲਗਾਉਣੀ ਚਾਹੀਦੀ ਹੈ।

ਇਥੇ ਇਹ ਦੱਸਣਾ ਜਰੂਰੀ ਹੈ ਕਿ ਪਾਣੀ ਦੇ ਸੰਕਟ ਨੂੰ ਸਿਰਫ ਕਿਸਾਨਾਂ ਵੱਲੋਂ ਹੀ ਉਤਪੁਤ ਕੀਤਾ ਦਰਸਾਇਆ ਜਾ ਰਿਹਾ ਹੈ ਜਦੋਂ ਕਿ ਫੈਕਟਰੀਆਂ ਤੇ ਹੋਰ ਵਰਗ ਪਾਣੀ ਦੀ ਬੇਇੰਤਾਹ ਦੁਰਵਰਤੋਂ ਕਰ ਰਹੇ ਹਨ। ਉਹਨਾਂ ਅੱਗੇ ਦੱਸਿਆ ਕਿ ਸਰਕਾਰ ਨੇ ਸਖਤੀ ਕਰਕੇ 20 ਜੂਨ ਤੋਂ ਝੋਨਾ ਸ਼ੁਰੂ ਤਾਂ ਕਰਵਾ ਦਿੱਤਾ ਪ੍ਰੰਤੂ ਮੰਡੀਆਂ ਵਿੱਚ ਆਉਣ ਵਾਲੇ ਨਮੀ ਦੀ ਮਾਤਰਾ ਦੇ ਸੰਕਟ ਨੂੰ ਧਿਆਨ ਵਿੱਚ ਨਹੀਂ ਰੱਖਿਆ। ਕਿਸਾਨ ਆਗੂਆਂ ਨੇ ਪੁਰਜੋਰ ਮੰਗ ਕੀਤੀ ਹੈ

ਕਿ ਹੁਣ ਸਰਕਾਰ ਦੀ ਵਾਰੀ ਹੈ ਕਿ ਆਉਂਦੇ ਪੈਡੀ ਸੀਜਨ ਵਿੱਚ ਝੋਨੇ ਦੀ ਨਮੀ ਦੀ ਮਾਤਰਾ 24-25% ਦੀ ਖਰੀਦ ਯਕੀਨੀ ਬਣਾਈ ਜਾਵੇ ਨਹੀਂ ਤਾਂ ਕਿਸਾਨਾਂ ਵਾਸਤੇ ਅਤੇ ਸਰਕਾਰ ਵਾਸਤੇ ਆਉਣ ਵਾਲੇ ਝੋਨੇ ਦੀ ਕਟਾਈ ਦਾ ਸੀਜਨ ਸੰਕਟ ਭਰਿਆ ਹੋਵੇਗਾ।  ਕਿਸਾਨ ਆਗੂਆਂ ਨੇ ਇਹ ਵੀ ਮੰਗ ਕੀਤੀ ਹੈ ਕਿ ਜਿਲ੍ਹੇ ਵਿੱਚ ਕੁੱਝ ਕਿਸਾਨਾਂ ਨੇ ਜਿਨ੍ਹਾਂ ਦੀਆਂ ਜਮੀਨਾਂ ਨੀਵੇਂ ਥਾਂ ਤੇ ਜਾਂ ਭੱਠੇ ਦੀ ਪੁਟਾਈ ਵਾਲੀਆਂ ਹਨ ਉਹਨਾਂ ਨੇ ਕੁੱਝ ਝੋਨਾ ਮਜਬੂਰੀਵਸ਼ 20 ਤਾਰੀਖ ਤੋਂ ਪਹਿਲਾਂ ਲਾਇਆ ਸੀ ਜਿਨ੍ਹਾਂ ਤੇ ਪ੍ਰਸ਼ਾਸਨ ਨੇ ਪਰਚੇ, ਨੋਟਿਸ ਆਦਿ ਜਾਰੀ ਕੀਤੇ ਹਨ

ਇਹਨਾਂ ਨੂੰ ਤੁਰੰਤ ਰੱਦ ਕੀਤਾ ਜਾਵੇ, ਨਹਿਰ ਦਾ ਪਾਣੀ ਪੂਰਾ ਕੀਤਾ ਜਾਵੇ,  ਬਿਜਲੀ ਦੀ ਸਪਲਾਈ ਲਗਾਤਾਰ ਅਤੇ ਚੁਸਤ-ਦਰੁੱਸਤ ਕੀਤੀ ਜਾਵੇ। ਇਸ ਮੀਟਿੰਗ ਵਿੱਚ ਜਗਸੀਰ ਸਿੰਘ ਘੱਲਕਲਾਂ, ਸੁਖਮੰਦਰ ਸਿੰਘ ਧੂੜਕੋਟ ਰਣਸੀਂਹ, ਜਸਵਿੰਦਰ ਸਿੰਘ, ਗੁਰਜੰਟ ਸਿੰਘ, ਬਲਦੇਵ ਸਿੰਘ ਕੌਰ ਸਿੰਘ ਦੀਨਾ, ਸੁਖਦੇਵ ਸਿੰਘ ਨੰਗਲ, ਦਰਸ਼ਨ ਸਿੰਘ ਰੌਲੀ, ਅਜੀਤ ਸਿੰਘ ਬਾਠ ਪੱਤੋ ਹੀਰਾ ਸਿੰਘ, ਬਹਾਦਰ ਸਿੰਘ ਗੁਰਦੇਪਾਲ ਸਿੰਘ ਮਾਣੂੰਕੇ, ਦਰਸ਼ਨ ਸਿੰਘ ਦੁੱਨਕੇ, ਪ੍ਰੀਤਮ ਸਿੰਘ ਖੋਸਾ ਪਾਂਡੋ, ਦਰਸ਼ਨ ਸਿੰਘ ਕੁਲਦੀਪ ਸਿੰਘ ਤਖਾਣਵੱਧ, ਮੁਕੰਦ ਸਿੰਘ ਇਕਬਾਲ ਸਿੰਘ ਕਰਮਜੀਤ ਸਿੰਘ ਨਿਧਾਂਵਾਲਾ,  

ਸੁਖਦੇਵ ਸਿੰਘ ਇਲਾਹਾਬਾਦ, ਬੂਟਾ ਸਿੰਘ ਪੰਡੋਰੀ, ਪਾਲ ਸਿੰਘ ਘੱਲਕਲਾਂ ਬਸਤੀ ਡਿਪਟੀ ਕੋਠੇ ਬਸਤੀ ਘੱਲਕਲਾਂ, ਨਿਰਮਲ ਸਿੰਘ ਮਨਾਵਾਂ, ਲਖਵੀਰ ਸਿੰਘ ਮਸੀਤਾਂ, ਹਰਬੰਸ ਸਿੰਘ ਸੁਖਦੇਵ ਸਿੰਘ ਦਾਤਾ, ਨੱਛਤਰ ਸਿੰਘ ਲੋਹਾਰਾ, ਸਾਹਿਬ ਸਿੰਘ ਬੋਘੇਵਾਲਾ, ਮਲੂਕ ਸਿੰਘ ਪ੍ਰਗਟ ਸਿੰਘ ਮਸਤੇਵਾਲਾ, ਸੰਤ ਸਿੰਘ ਕਾਕਾ ਸਿੰਘ ਸੁਲੱਖਣ ਸਿੰਘ ਮੁਨਣ, ਲਖਵੀਰ ਸਿੰਘ ਅਟਾਰੀ, ਸੁਖਚੈਨ ਸਿੰਘ ਆਦਿ ਹਾਜ਼ਰ ਸਨ।