ਗੰਦੇ ਪਾਣੀ ਨੇ ਸ਼ਹਿਰ ਵਾਸੀਆਂ ਦਾ ਜੀਣਾ ਕੀਤਾ ਦੁੱਭਰ
ਸਥਾਨਕ ਸ਼ਹਿਰ ਦੀ ਨਗਰ ਪੰਚਾਇਤ ਜਿਸ ਨੂੰ ਹੋਦ ਵਿਚ ਆਈ ਨੂੰ ਕੋਈ ਤਿੰਨ ਸਾਲ ਤੋ ਉਪਰ ਦਾ ਸਮਾਂ ਹੋ ਗਿਆ ਹੈ ਅਤੇ ਭਲੇ ਹੀ ਇਸ ਇਕਾਈ.....
ਕੋਟ ਈਸੇ ਖ਼ਾਂ : ਸਥਾਨਕ ਸ਼ਹਿਰ ਦੀ ਨਗਰ ਪੰਚਾਇਤ ਜਿਸ ਨੂੰ ਹੋਦ ਵਿਚ ਆਈ ਨੂੰ ਕੋਈ ਤਿੰਨ ਸਾਲ ਤੋ ਉਪਰ ਦਾ ਸਮਾਂ ਹੋ ਗਿਆ ਹੈ ਅਤੇ ਭਲੇ ਹੀ ਇਸ ਇਕਾਈ ਵਲੋ ਸ਼ਹਿਰ ਦੇ ਵਿਕਾਸ ਲਈ ਪ੍ਰਸੰਸਾਯੋਗ ਕੰਮ ਕੀਤੇ ਹਨ ਜਿਨ੍ਹਾਂ ਦੀ ਸ਼ਹਿਰ ਵਾਸੀਆਂ ਵਲੋ ਸ਼ਲਾਘਾ ਵੀ ਹੋ ਰਹੀ ਹੈ ਪਰੰਤੂ ਕਈ ਅਜਿਹੇ ਅਧੂਰੇ ਕੰੰਮ ਜਿਨ੍ਹਾਂ ਨੂੰ ਮੁਕੰਮਲ ਕਰਨ ਦਾ ਲੋਕਾਂ ਨਾਲ ਵਾਅਦਾ ਕੀਤਾ ਗਿਆ ਸੀ ਜਿਨ੍ਹਾਂ ਵਿਚ ਬੱਸ ਸਟੈਡ ਬਨਾਉਣਾ, ਸੈਰ ਪਾਰਕ ਬਨਾਉਣਾ, ਸੀਵਰੇਜ ਪਾਉਣਾ ਆਦਿ ਮਹੱਤਵਪੂਰਨ ਕੰਮ ਹਨ ਜਿਨ੍ਹਾਂ ਦੇ ਨੀਹ ਪੱਥਰ ਤਾਂ ਭਾਵੇ ਰਖੇ ਗਏ ਹਨ ਪਰ ਇਹ ਪੱਥਰ ਹੀ ਬਣਕੇ ਰਹਿ ਗਏ ਹਨ।
ਸੀਵਰੇਜ ਜਿਹੜੀ ਕਿ ਸ਼ਹਿਰ ਨਿਵਾਸੀਆਂ ਦੀ ਸਭ ਤੋ ਪ੍ਰਬਲ ਮੰਗ ਹੈ ਲੰਮੇ ਸਮੇ ਤੋ ਵੱਟੇ ਖਾਤੇ ਵਿਚ ਪਈ ਹੈ ਜਿਸਦੀ ਅਣਹੋਦ ਸਦਕਾ ਸ਼ਹਿਰ ਦਾ ਗੰਦਾ ਤੇ ਬਦਬੂ ਮਾਰਦਾ ਪਾਣੀ ਨਾਲਿਆ ਵਿਚੋ ਉਛੱਲਕੇ ਸੜਕਾਂ 'ਤੇ ਖਿਲਰ ਰਿਹਾ ਹੈ। ਇਸਦੀ ਜਿਉਦੀ ਜਾਗਦੀ ਮਿਸਾਲ ਜੀਰਾ ਰੋਡ, ਘਲੋਟੀ ਰੋਡ ਆਦਿ ਤੋ ਪ੍ਰਤੱਖ ਤੌਰ 'ਤੇ ਮਿਲ ਰਹੀ ਹੈ। ਜੀਰਾ ਰੋਡ ਜੋ ਅਗੇ ਫਿਰੋਜਪੁਰ ਨੂੰ ਜਾਦੀ ਹੈ ਦਾ ਤਾਂ ਇਸ ਕਦਰ ਬੁਰਾ ਹਾਲ ਹੈ ਕਿ ਨਾਲਿਆਂ ਵਿਚੋ ਨਿਕਲਦਾ ਬਦਬੂਦਾਰ ਗੰਦਾ ਪਾਣੀ ਅੱਧੀ ਸੜਕ 'ਤੇ ਦੋਨਾ ਪਾਸੇ 15-15 ਫੁੱਟ ਖਿਲਰਦਾ ਹੋਇਆ ਕੋਈ ਕਿਲੋਮੀਟਰ ਦੀ ਦੂਰੀ ਤਹਿ ਕਰਦਾ ਬਿਜਲੀ ਗਰਿਡ ਵਿਚ ਜਾ ਦਾਖਲ ਹੁੰਦਾ ਹੈ
ਜਿਸਦੀ ਲਿਖਤੀ ਰਿਪੋਰਟ ਈ.ਓ ਦਫਤਰ ਕੀਤੀ ਹੋਈ ਹੈ ਪਰੰਤੂ ਸਥਾਨਕ ਨਗਰ ਪੰਚਾਇਤ ਇਸਦਾ ਕੋਈ ਸਥਾਈ ਹੱਲ ਕਰਨਾ ਵਾਜਬ ਨਹੀ ਸਮਝਦੀ।
ਸਥਾਨਕ ਲੋਕ ਜਿਨ੍ਹਾਂ ਵਿਚ ਰਾਜਾ ਫਰਨੀਚਰ, ਜਸ ਪਲਾਈ ਵਾਲਾ, ਬੂਟਾ ਦਾਤੇਵਾਲ, ਕਾਲਾ ਸਕੂਟਰ ਵਾਲਾ, ਸੱਤਾ ਮੋਟਰ ਗੈਰਜ, ਮੱਲਾ ਮਿਸਤਰੀ, ਲੱਖਾ ਸਿੰਘ, ਗੁਰਮੁਖ ਸਿੰਘ, ਗੁਰਮੀਤ ਸਿੰਘ ਅਤੇ ਹੈਪੀ ਸ਼ਰਮਾ ਨੇ ਦਰਦ ਭਰੀ ਵਿਥਿਆ ਦਸਦਿਆ ਕਿਹਾ ਕਿ ਇਹ ਗੰਦਾ ਪਾਣੀ ਸਿਹਤ ਲਈ ਅਤਿ ਨੁਕਸਾਨ ਦਾਇਕ ਹੈ
ਜਿਸ ਨਾਲ ਮਲੇਰੀਆ, ਡੇਗੂ ਅਤੇ ਹੋਰ ਘਾਤਕ ਬਿਮਾਰੀਆ ਫੈਲਣਦਾ ਡਰ ਹੈ। ਉਨ੍ਹਾਂ ਇਹ ਕਿਹਾ ਕਿ ਅਗਰ ਨਗਰ ਪੰਚਾਇਤ ਨੇ ਇਸਦਾ ਯੋਗ ਤੇ ਢੁਕਵਾਂ ਹੱਲ ਨਾ ਕੀਤਾ ਤਾਂ ਸ਼ਹਿਰ ਨਿਵਾਸੀ ਨਗਰ ਪੰਚਾਇਤ ਦੇ ਦਫਤਰ ਅਗੇ ਧਰਨਾ ਲਾਉਣ ਲਈ ਮਜਬੂਰ ਹੋਣਗੇ।