ਪਿਤਾ ਦੀਆਂ ਉਮੀਦਾਂ ਤੇ ਖਰੇ ਉਤਰੇ ਛੋਟੇ ਬਾਦਲ

ਏਜੰਸੀ

ਖ਼ਬਰਾਂ, ਪੰਜਾਬ

ਪੰਜਾਬ ਦੀ ਸਿਆਸਤ ਦੇ ਬਾਬਾ ਬੋਹੜ ਨਾਲ ਜਾਣੇ ਜਾਂਦੇ ਸ. ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਸਿਆਸਤ ਦੀ ਸ਼ੁਰੂਆਤ...............

Sukhbir Badal With Parkash Badal

 ਪੰਜਾਬ:ਪਿਤਾ ਦੇ ਸਨਮਾਨ ਵਿਚ ਦੁਨੀਆ ਭਰ ਵਿਚ ਜੂਨ ਮਹੀਨੇ ਦੇ ਤੀਜੇ ਐਤਵਾਰ ਨੂੰ ਪਿਤਾ ਦਿਵਸ ਮਨਾਇਆ ਜਾਂਦਾ ਹੈ।ਪਿਤਾ ਦਿਵਸ ਦੇ ਇਸ ਖ਼ਾਸ ਮੌਕੇ ‘ਤੇ ਅਸੀਂ ਤੁਹਾਨੂੰ ਪੰਜਾਬ ਵਿਚ ਮਸ਼ਹੂਰ ਸਿਆਸਤ ਦੇ ਬਾਬਾ ਬੋਹੜ ਨਾਲ ਜਾਣੇ ਜਾਂਦੇ ਪਿਤਾ ਬਾਰੇ ਦੱਸਣ ਜਾ ਰਹੇ ਹਾਂ, ਜੋ ਨਾ ਸਿਰਫ  ਸਿਆਸਤ ਦੀ ਦੁਨੀਆ ਵਿਚ ਕਾਮਯਾਬ ਹੋਏ ਬਲਕਿ ਉਹਨਾਂ ਨੇ ਇਕ ਚੰਗੇ ਪਿਤਾ ਹੋਣ ਦਾ ਫਰਜ਼ ਵੀ ਨਿਭਾਇਆ ਹੈ।

ਪੰਜਾਬ ਦੀ ਸਿਆਸਤ ਦੇ ਬਾਬਾ ਬੋਹੜ ਨਾਲ ਜਾਣੇ ਜਾਂਦੇ ਸ. ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਸਿਆਸਤ ਦੀ ਸ਼ੁਰੂਆਤ 1947 ਵਿੱਚ ਸ਼ੁਰੂ ਕੀਤੀ। ਪੰਜਾਬ ਦੀ ਸਿਆਸਤ ਵਿੱਚ ਆਉਣ ਤੋਂ ਪਹਿਲਾਂ ਉਹ ਪਿੰਡ ਬਾਦਲ ਦਾ ਸਰਪੰਚ ਅਤੇ ਬਾਅਦ ਨੂੰ ਬਲਾਕ ਸੰਮਤੀ ਦੇ ਲੰਬੀ ਦਾ ਚੇਅਰਮੈਨ ਰਹੇ।

ਪ੍ਰਕਾਸ਼ ਸਿੰਘ ਬਾਦਲ ਨੇ 1957 ਵਿੱਚ ਪਹਿਲੀ ਵਾਰ ਚੋਣ ਜਿੱਤੀ। ਉਹਨਾਂ ਨੂੰ ਆਮ ਤੌਰ 'ਤੇ ਮੀਡੀਆ ਤੇ ਲੋਕ ਵੱਡੇ ਬਾਦਲ ਵਜੋਂ ਜਾਣਦੇ ਹਨ। ਇਹ ਵੀ ਮੰਨਿਆ ਜਾਂਦਾ ਹੈ ਕਿ ਅਕਾਲੀ ਦਲ ਨੂੰ ਦਰਪੇਸ਼ ਚੁਣੌਤੀਆਂ ਤੋਂ ਬਾਹਰ ਕੱਢਣ ਵਿੱਚ ਉਹਨਾਂ ਨੇ ਅਹਿਮ ਭੂਮਿਕਾ ਨਿਭਾਈ।

ਪ੍ਰਕਾਸ਼ ਸਿੰਘ ਬਾਦਲ ਭਾਰਤ ਦੇ ਲੀਡਰਾਂ ਵਿਚੋਂ ਸਭ ਤੋਂ ਸੀਨੀਅਰ ਨੇਤਾਵਾਂ ਵਿਚੋਂ ਇਕ ਹਨ। ਪ੍ਰਕਾਸ਼ ਸਿੰਘ ਬਾਦਲ  ਨੂੰ ਭਾਰਤ ਦਾ ਸਭ ਤੋਂ ਸ਼ਕਤੀਸ਼ਾਲੀ ਸਿੱਖ ਨੇਤਾ ਦੇ ਰੂਪ ਵਜੋਂ ਜਾਣਿਆ ਜਾਂਦਾ ਹੈ। ਪ੍ਰਕਾਸ਼ ਸਿੰਘ ਬਾਦਲ ਦੇ ਪੁੱਤਰ ਦਾ ਨਾਮ ਸੁਖਬੀਰ ਸਿੰਘ ਬਾਦਲ ਹੈ, ਜੋ ਕਿ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਮੌਜੂਦਾ ਪ੍ਰਧਾਨ ਹਨ। 

ਆਪਣੇ ਪਿਤਾ ਦੀਆਂ ਉਮੀਦਾਂ ਤੇ ਖਰਾਂ ਉਤਰਿਆ ਹੈ 
11 ਵੀਂ ਅਤੇ 12 ਵੀਂ ਲੋਕ ਸਭਾ ਵਿੱਚ ਫਰੀਦਕੋਟ ਤੋਂ ਸੁਖਬੀਰ ਸਿੰਘ ਜੇਤੂ ਰਹੇ ਸਨ। ਉਹ 1998 ਤੋਂ 1999 ਦੇ ਵਿਚਕਾਰ ਕੇਂਦਰੀ ਰਾਜ ਮੰਤਰੀ ਰਹੇ, ਇਸ ਤੋਂ ਇਲਾਵਾ 2001 ਤੋਂ 2004 ਤੱਕ ਰਾਜ ਸਭਾ ਦੇ ਮੈਂਬਰ ਵੀ ਰਹੇ।

ਉਹ 2004 ਵਿੱਚ 14 ਵੀਂ ਲੋਕ ਸਭਾ ਵਿੱਚ ਵੀ ਜੇਤੂ ਰਹੇ ਸਨ। ਉਸ ਨੂੰ ਜਨਵਰੀ 2008 ਵਿਚ ਅਕਾਲੀ ਦਲ ਦਾ ਪ੍ਰਧਾਨ ਘੋਸ਼ਿਤ ਕੀਤਾ ਗਿਆ ਸੀ। ਉਸ ਨੇ 2012 ਦੀ ਅਸੈਂਬਲੀ ਵੀ ਜਿੱਤੀ ਸੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ