ਪਹਾੜਾਂ ਨੂੰ ਹਿਲਾ ਕੇ ਰੱਖ ਦੇਣ ਵਾਲੀ ਮੁਹੱਬਤ ਦੀ ਇਹ ਸੱਚੀ ਕਹਾਣੀ ਯੁੱਗਾਂ ਯੁੱਗਾ ਤੱਕ ਯਾਦ ਰਹੇਗੀ
22 ਸਾਲ 'ਚ ਪਹਾੜ ਦਾ ਸੀਨਾ ਖੋਦ ਦੇਣ ਵਾਲਾ ਇਹ ਮਜ਼ਦੂਰ
ਚੰਡੀਗੜ੍ਹ: ਇਕੱਲਾ ਵਿਅਕਤੀ ਪਹਾੜ ਨਹੀਂ ਖੋਦ ਸਕਦਾ। ਇਸ ਕਹਾਵਤ ਨੂੰ ਝੂਠਲਾਇਆ, ਤੇ ਪਿਆਰ ਪਰਬਤਾਂ ਨੂੰ ਹਲਾ ਸਕਦਾ ਹੈ। ਇਸ ਕਵਾਹਤ ਨੂੰ ਇਕ ਵਿਅਕਤੀ ਦੀ ਸੱਚੀ ਦਾਸਤਾਨ ਨੇ ਸੱਚ ਕੀਤਾ ਹੈ। ਇਹ ਕਹਾਣੀ ਦਸ਼ਰਤ ਮਾਂਝੀ ਦੀ ਹੈ ਜੋ ਕਿ ਜੋਸ਼ ਤੇ ਜਜ਼ਬੇ ਦੀ ਮਿਸਾਲ ਹੈ। ਦਸ਼ਰਤ ਮਾਂਝੀ ਨੇ ਮੁਹੱਬਤ ਵਿਚ ਉਹ ਕਰ ਦਿਖਾਇਆ ਜਿਸ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ।
ਬਿਹਾਰ ਦੇ ਗਯਾ ਦੇ ਪਿੰਡ ਗਹਿਲੋਰ ਦੇ ਰਹਿਣ ਵਾਲੇ ਦਸ਼ਰਤ ਮਾਂਝੀ ਨੇ 22 ਸਾਲ ਇਕ ਪਹਾੜ ਨੂੰ ਕੱਟਿਆ ਤੇ ਉਸ ਪਹਾੜ ਦੇ ਵਿਚ ਦੀ ਰਾਹ ਬਣਾ ਦਿੱਤਾ। ਇਹੀ ਵਜ੍ਹਾ ਹੈ ਕਿ ਉਸ ਨੂੰ ਅੱਜ ਵੀ ਪਰਬਤ ਮਨੁੱਖ ਜਾਂ ਫਿਰ ਮਾਨਟੇਨ ਮੈਨ ਕਹਿ ਕਿ ਯਾਦ ਕੀਤਾ ਜਾਂਦਾ ਹੈ। ਕੁੱਝ ਤਸਵੀਰਾਂ ਵਿਚ ਦੇਖਿਆ ਜਾ ਸਕਦਾ ਹੈ ਕਿ ਦੋ ਪਹਾੜਾਂ ਵਿਚਕਾਰ ਰਸਤਾ ਬਣਿਆ ਹੋਇਆ ਹੈ ਜੋ ਕਿ ਪਹਿਲਾਂ ਨਹੀਂ ਸੀ।
70 ਸਾਲ ਪਹਿਲਾਂ ਇੱਥੇ 300 ਫੁੱਟ ਲੰਬਾ ਪਹਾੜ ਸੀ। 1934 ਵਿਚ ਪੱਛੜੇ ਪਿੰਡ ਗਹਿਲੌਰ ਵਿਚ ਪੈਦਾ ਹੋਏ ਦਸ਼ਰਤ ਮਾਂਝੀ ਨੇ ਇਹ ਕਰਿਸ਼ਮਾ ਕਰ ਵਿਖਾਇਆ। 1956 ਵਿਚ ਮਾਂਝੀ ਦਾ ਵਿਆਹ ਫਾਲਗੂਨੀ ਦੇਵੀ ਨਾਲ ਹੋਇਆ ਸੀ, ਫਾਲਗੂਨੀ ਦੇਵੀ ਜੋ ਕਿ ਦਸ਼ਰਤ ਮਾਂਝੀ ਦਾ ਬਚਪਨ ਦਾ ਪਿਆਰ ਸੀ ਅਤੇ ਹਰ ਇੱਛਾ ਦੀ ਪੂਰਤੀ ਕਰਨਾ ਦਸਰਤ ਨੇ ਅਪਣਾ ਫਰਜ਼ ਸਮਝਿਆ ਸੀ।
ਵਿਆਹ ਤੋਂ ਬਾਅਦ ਦਸ਼ਰਤ ਫਾਲਗੂਨੀ ਨੂੰ ਅਪਣੇ ਪਿੰਡ ਗਹਿਲੌਰ ਲੈ ਆਉਂਦਾ ਹੈ, ਇਹ ਪਿੰਡ ਕਾਫੀ ਪਛੜਿਆ ਸੀ ਕਿਉਂ ਕਿ ਇਸ ਦੇ ਰਸਤੇ ਵਿਚ ਇਕ ਪਹਾੜ ਪੈਂਦਾ ਸੀ ਜਿਸ ਕਰ ਕੇ 55 ਕਿਲੋਮੀਟਰ ਵਲ ਕੇ ਸ਼ਹਿਰ ਜਾਣਾ ਪੈਂਦਾ ਸੀ। ਪਿੰਡ ਵਿਚ ਨਾ ਕੋਈ ਹਸਪਤਾਲ, ਨਾ ਕੋਈ ਦੁਕਾਨ, ਨਾ ਹੋਰ ਕੋਈ ਸੁਵਿਧਾ। ਉੱਤੋਂ ਪਿੰਡ ਦਾ ਮੁੱਖੀਆ ਜਾਤ-ਪਾਤ ਨੂੰ ਲੈ ਕੇ ਬਹੁਤ ਭੇਦ-ਭਾਵ ਕਰਦਾ ਸੀ।
ਦਸਰਤ ਮਾਝੀ ਪਹਿਲਾਂ ਧਨਵਾਦ ਦੇ ਕੋਲਾ ਫੈਕਟਰੀ ਕਰਦਾ ਰਿਹਾ ਤੇ ਫਿਰ ਅਪਣੇ ਪਿੰਡ ਦੇ ਕੋਲ ਹੀ ਕਿਸੇ ਦੇ ਖੇਤਾਂ ਵਿਚ ਹੀ ਕੰਮ ਕਰਨ ਲੱਗ ਗਿਆ। ਫਿਰ ਅਪਣੇ ਪਿੰਡ ਦੇ ਵਿਚ ਹੀ ਕਿਸੇ ਦੇ ਖੇਤਾਂ ਵਿਚ ਮਜ਼ਦੂਰੀ ਕਰਨ ਲੱਗ ਗਿਆ। ਇਕ ਵਾਰ ਦਸ਼ਰਤ ਦੀ ਪਤਨੀ ਉਸ ਦੇ ਲਈ ਰੋਟੀ ਲੈ ਕੇ ਉਸ ਕੋਲ ਜਾਂਦੀ ਹੈ। ਉਸ ਸਮੇਂ ਉਹ ਦੂਜੀ ਵਾਰ ਗਰਭਵਤੀ ਸੀ।
ਜਦੋਂ ਉਹ ਰਸਤੇ ਵਿਚ ਆਉਂਦੇ ਪਹਾੜ ਤੇ ਚੜਨ ਲਗਦੀ ਹੈ ਤਾਂ ਉਸ ਦਾ ਪੈਰ ਖਿਸਕ ਜਾਂਦਾ ਹੈ ਤੇ ਉਹ ਡਿੱਗ ਜਾਂਦੀ ਹੈ, ਇਸ ਤੋਂ ਬਾਅਦ ਉਸ ਦੀ ਹਾਲਤ ਬਹੁਤ ਗੰਭੀਰ ਬਣ ਜਾਂਦੀ ਹੈ। ਦਸਰਤ ਉਸ ਨੂੰ ਹਸਪਤਾਲ ਲੈ ਕੇ ਜਾਂਦਾ ਹੈ, ਉਹ ਬੱਚੀ ਨੂੰ ਜਨਮ ਦਿੰਦੀ ਹੈ ਪਰ ਉਸ ਦੀ ਖੁਦ ਦੀ ਮੌਤ ਹੋ ਜਾਂਦੀ ਹੈ। ਇਸ ਦਾ ਦਸ਼ਰਤ ਨੂੰ ਡੂੰਘਾ ਸਦਮਾ ਲਗਦਾ ਹੈ ਤੇ ਉਹ ਠਾਣ ਲੈਂਦਾ ਹੈ ਕਿ ਉਹ ਉਸ ਪਹਾੜ ਦੀ ਆਕੜ ਭੰਨ ਕੇ ਰਹੇਗਾ।
ਇੱਥੋਂ ਹੀ ਇਹ ਕਹਾਣੀ ਦੀ ਸ਼ੁਰੂਆਤ ਹੁੰਦੀ ਹੈ। ਇਸ ਤੋਂ ਬਾਅਦ 1960 ਵਿਚ ਦਸਰਤ ਇਕ ਛੈਣੀ ਤੇ ਹਥੌੜਾ ਲੈ ਕੇ ਮਿਸ਼ਨ ਅਸੰਭਵ ਤੇ ਲਗ ਜਾਂਦਾ ਹੈ। ਇਸ ਦੌਰਾਨ ਉਸ ਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਪਰ ਉਸ ਦਾ ਹੌਸਲਾਂ ਉਸ ਪਰਬਤ ਦੀ ਉਚਾਈ ਤੋਂ ਵੀ ਕਾਫੀ ਉੱਚਾ ਸੀ। ਇਸ ਤੋਂ ਬਾਅਦ ਇਹ ਰਸਤਾ ਪਹਿਲਾਂ ਅਸਥਾਈ ਤੌਰ ਤੇ ਪੱਕਾ ਅਤੇ ਫਿਰ ਸਥਾਈ ਤੌਰ ਤੇ ਪੱਕਾ ਕੀਤਾ ਜਾਂਦਾ ਹੈ।
ਦਸ਼ਰਤ ਮਾਂਝੀ ਤੇ ਇਕ ਫਿਲਮ ਵੀ ਬਣੀ ਹੈ ਤੇ 2006 ਵਿਚ ਦਸ਼ਰਤ ਨੂੰ ਪਦਮਸ਼੍ਰੀ ਦਾ ਇਨਾਮ ਵੀ ਦਿੱਤਾ ਜਾਂਦਾ ਹੈ ਪਰ ਇਹ ਇਨਾਮ ਉਸ ਦੇ ਨਸੀਬ ਵਿਚ ਨਹੀਂ ਸੀ ਕਿਉਂ ਕਿ ਉਸ ਨੂੰ ਕੈਂਸਰ ਦੀ ਬਿਮਾਰੀ ਸੀ ਤੇ 2007 ਵਿਚ ਉਹ ਈਮਸ ਹਸਪਤਾਲ ਵਿਚ ਕੈਂਸਰ ਨਾਲ ਜੂਝਦਾ ਹੋਇਆ ਇਸ ਦੁਨੀਆ ਨੂੰ ਅਲਵਿਦਾ ਕਹਿ ਜਾਂਦਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।