ਪੰਜਾਬ, ਚੰਡੀਗੜ੍ਹ ਸਮੇਤ ਉੱਤਰੀ ਭਾਰਤ ਵਿਚ ਹੋਵੇਗੀ ਭਾਰੀ ਬਾਰਿਸ਼, ਮਿਲੇਗੀ ਗਰਮੀ ਤੋਂ ਰਾਹਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ, ਚੰਡੀਗੜ੍ਹ ਸਮੇਤ ਉਤਰੀ ਭਾਰਤ ਲਈ ਖ਼ੁਸ਼ੀ ਦੀ ਖ਼ਬਰ ਹੈ। ਆਉਣ ਵਾਲੇ 48 ਤੋਂ 72 ਘੰਟਿਆਂ ਵਿਚ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ

Heavy Rain

ਚੰਡੀਗੜ੍ਹ  : ਪੰਜਾਬ, ਚੰਡੀਗੜ੍ਹ ਸਮੇਤ ਉਤਰੀ ਭਾਰਤ ਲਈ ਖ਼ੁਸ਼ੀ ਦੀ ਖ਼ਬਰ ਹੈ। ਆਉਣ ਵਾਲੇ 48 ਤੋਂ 72 ਘੰਟਿਆਂ ਵਿਚ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ। ਮੌਸਮ ਵਿਭਾਗ ਨੇ ਦਸਿਆ ਹੈ ਕਿ 24-25 ਜੂਨ ਨੂੰ ਮੌਨਸੂਨ ਦੀ ਬਾਰਸ਼ ਸ਼ੁਰੂ ਹੋ ਜਾਵੇਗੀ। ਇਸ ਵਾਰ ਇਕ ਹਫ਼ਤਾ ਪਹਿਲਾਂ ਹੀ ਮੌਨਸੂਨ ਪੰਜਾਬ ਆਵੇਗਾ।
ਇਸ ਤੋਂ ਇਲਾਵਾ ਮੌਸਮ ਵਿਭਾਗ ਵੱਲੋ ਇਸ ਵਾਰ ਚੰਗੀ ਬਾਰਸ਼ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ।

ਪਿਛਲੇ ਕਾਫੀ ਦਿਨਾਂ ਤੋਂ ਗਰਮੀ ਪੈ ਰਹੀ ਹੈ। ਇਸ ਤੋਂ 24-25 ਜੂਨ ਨੂੰ ਰਾਹਤ ਮਿਲ ਸਕਦੀ ਹੈ। ਸਕਾਈਮੇਟਵੇਦਰ ਦੀ ਵੈੱਬਸਾਈਟ ਦੇ ਅਨੁਸਾਰ ਰਾਜਸਥਾਨ, ਦੱਖਣੀ ਉਤਰ ਪ੍ਰਦੇਸ਼, ਬਿਹਾਰ, ਪਛਮੀ ਬੰਗਾਲ ਅਤੇ ਅਸਾਮ ਦੇ ਰਸਤੇ ਉੱਤਰ-ਪੂਰਬ ਭਾਰਤ ਤਕ ਤੂਫਾਨੀ ਸਥਿਤੀ ਹੈ। ਇਸ ਕਾਰਨ ਅਗਲੇ ਚਾਰ-ਪੰਜ ਦਿਨਾਂ ਤੱਕ ਇਨ੍ਹਾਂ ਇਲਾਕਿਆਂ ਵਿਚ ਤੇਜ਼ ਬਾਰਸ਼ ਹੋ ਸਕਦੀ ਹੈ।

ਮੌਸਮ ਵਿਭਾਗ ਅਨੁਸਾਰ ਪੰਜਾਬ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਵਿਚ ਅਗਲੇ ਚਾਰ-ਪੰਜ ਦਿਨਾਂ ਵਿਚ ਤੇਜ਼ ਬਾਰਸ਼ ਅਤੇ ਹਵਾ ਚੱਲ ਸਕਦੀ ਹੈ। ਸ਼ਨੀਵਾਰ ਨੂੰ ਛੱਤੀਸਗੜ, ਬਿਹਾਰ, ਝਾਰਖੰਡ ਅਤੇ ਉੜੀਸਾ ਦੇ ਕੁੱਝ ਇਲਾਕਿਆਂ ਵਿਚ ਬਾਰਸ਼ ਹੋ ਸਕਦੀ ਹੈ। ਉੱਤਰ ਪੂਰਬੀ ਰਾਜਾਂ ਦੇ ਲਗਭਗ ਸਾਰੇ ਰਾਜਾਂ ਵਿਚ ਬਾਰਸ਼ ਹੋਵੇਗੀ।

ਮੌਸਮ ਵਿਭਾਗ ਦੇ ਤਾਜ਼ਾ ਅੰਦਾਜ਼ਿਆਂ ਅਨੁਸਾਰ ਪੱਛਮੀ ਉੱਤਰ ਪ੍ਰਦੇਸ਼ ਤੋਂ ਪੂਰਬੀ ਯੂਪੀ ਤਕ ਕੁੱਝ ਜ਼ਿਲ੍ਹਿਆਂ ਨੂੰ ਛੱਡ ਕੇ ਲਗਭਗ ਸਾਰੇ ਥਾਵਾਂ 'ਤੇ ਸ਼ਨੀਵਾਰ ਨੂੰ ਬਾਰਸ਼ ਹੋਣ ਦੀ ਉਮੀਦ ਹੈ। ਇਸ ਵਿਚ ਸਿਰਫ਼ ਬੁੰਦੇਲਖੰਡ ਦੇ ਜ਼ਿਲ੍ਹੇ ਸ਼ਾਮਲ ਨਹੀਂ ਹਨ। ਪਿਛਲੇ 24 ਘੰਟਿਆਂ ਦੌਰਾਨ ਦੇਸ਼ ਭਰ ਵਿਚ ਮੌਸਮੀ ਹਲਚਲ ਵਾਲੀ ਸਥਿਤੀ ਹੈ।

ਕਰਨਾਟਕ, ਕੋਂਕਣ ਅਤੇ ਗੋਆ, ਮੇਘਾਲਿਆ, ਅਸਾਮ ਦੇ ਪੱਛਮੀ ਹਿੱਸੇ, ਸਿੱਕਮ ਅਤੇ ਦੱਖਣ ਅਤੇ ਦੱਖਣ-ਪੂਰਬੀ ਮੱਧ ਪ੍ਰਦੇਸ਼ ਵਿੱਚ ਮੌਨਸੂਨ ਸਰਗਰਮ ਰਿਹਾ ਅਤੇ ਭਾਰੀ ਬਾਰਸ਼ ਰਿਕਾਰਡ ਕੀਤੀ ਗਈ। ਬਿਹਾਰ, ਝਾਰਖੰਡ ਅਤੇ ਗੰਗਾ ਪੱਛਮੀ ਬੰਗਾਲ ਵਿਚ ਵੀ ਹਲਕੀ ਤੋਂ ਦਰਮਿਆਨੀ ਬਾਰਸ਼ ਦੇ ਨਾਲ ਭਾਰੀ ਬਾਰਸ਼ ਦਰਜ ਕੀਤੀ ਗਈ। ਸਕਾਈਮੇਟਵੇਦਰ ਦੀ ਵੈਬਸਾਈਟ ਅਨੁਸਾਰ, ਜੰਮੂ-ਕਸ਼ਮੀਰ, ਗਿਲਗਿਤ, ਬਾਲਟਿਸਤਾਨ ਅਤੇ ਮੁਜ਼ੱਫ਼ਰਾਬਾਦ ਵਿਚ ਇਕ ਜਾਂ ਦੋ ਸਥਾਨਾਂ ਤੇ ਹਲਕੇ ਤੋਂ ਦਰਮਿਆਨੀ ਬਾਰਸ਼ ਹੋਣ ਦੀ ਉਮੀਦ ਹੈ।