ਵਿਧਾਇਕਾਂਦੇਪੁੱਤਾਂ ਨੂੰਨੌਕਰੀਆਂ ਦੇਣ ਵਿਰੁਧ ਸੱਥਤੋਂਲੈਕੇਵਿਧਾਨਸਭਾਤਕਸੰਘਰਸ਼ ਕਰੇਗੀ 'ਆਪ'ਸੰਧਵਾਂਰੋੜੀ

ਏਜੰਸੀ

ਖ਼ਬਰਾਂ, ਪੰਜਾਬ

ਵਿਧਾਇਕਾਂ ਦੇ ਪੁੱਤਾਂ ਨੂੰ  ਨੌਕਰੀਆਂ ਦੇਣ ਵਿਰੁਧ ਸੱਥ ਤੋਂ ਲੈ ਕੇ ਵਿਧਾਨ ਸਭਾ ਤਕ ਸੰਘਰਸ਼ ਕਰੇਗੀ 'ਆਪ' : ਸੰਧਵਾਂ, ਰੋੜੀ

image

ਚੰਡੀਗੜ੍ਹ; 20 ਜੂਨ (ਸੁਰਜੀਤ ਸਿੰਘ ਸੱਤੀ) : ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਕੇਵਲ ਕਾਂਗਰਸੀਆਂ ਦੇ ਮੁਖ ਮੰਤਰੀ ਨਹੀਂ, ਪੰਜਾਬ ਵਾਸੀਆਂ ਦੇ ਮੁਖ ਮੰਤਰੀ ਹਨ | ਪਰ ਕੈਪਟਨ ਨੌਕਰੀਆਂ ਕੇਵਲ ਕਾਂਗਰਸੀ ਵਿਧਾਇਕਾਂ ਦੇ ਪੁੱਤਰਾਂ ਨੂੰ  ਦਿੰਦੇ ਹਨ | ਸੰਧਵਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਵਿਧਾਇਕਾਂ ਦੇ ਪੁੱਤਾਂ ਨੂੰ  ਨੌਕਰੀਆਂ ਦੇਣ ਖਿਲਾਫ ਸੱਥ ਤੋਂ ਲੈਕੇ ਵਿਧਾਨ ਸਭਾ ਤੱਕ ਸੰਘਰਸ ਕਰੇਗੀ | ਇਕ ਪ੍ਰੈਸ ਕਾਨਫਰੰਸ ਵਿਚ ਉਨ੍ਹਾਂ ਨੇ ਅਤੇ ਵਿਧਾਇਕ ਜੈ ਕਿ੍ਸ਼ਨ ਸਿੰਘ ਰੋੜੀ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਆਪਣੀ ਸਰਕਾਰ ਨੂੰ  ਬਚਾਉਣ ਲਈ ਸਾਰੇ ਨਿਯਮਾਂ ਨੂੰ  ਛਿੱਕੇ ਟੰਗ ਕੇ ਰੁੱਸੇ ਵਿਧਾਇਕਾਂ ਦੇ ਪੁੱਤਰਾਂ ਨੂੰ  ਨੌਕਰੀ ਦੇ ਰਹੇ ਹਨ ਤਾਂ ਜੋ ਉਨ੍ਹਾਂ ਦੀ ਸਰਕਾਰ ਉੱਤੇ ਕੋਈ ਵਿਧਾਇਕ ਉਂਗਲ ਨਾ ਚੁੱਕ ਸਕੇ |  ਉਨ੍ਹਾਂ ਕਿਹਾ ਕਿ ਕਾਂਗਰਸ ਨੇ ਚੋਣਾਂ ਤੋਂ ਪਹਿਲਾਂ ਘਰ ਘਰ ਰੁਜਗਾਰ ਦਾ ਵਾਅਦਾ ਕੀਤਾ ਸੀ ਪ੍ਰੰਤੂ ਹੁਣ ਉਹ ਸਾਰੇ ਰੁਜਗਾਰ ਕਾਂਗਰਸੀਆਂ ਦੇ ਘਰ ਵਿੱਚ ਦੇ ਰਹੇ ਹਨ ਜੋ ਕਿ ਪੰਜਾਬ ਦੇ ਨੌਜਵਾਨਾਂ ਨਾਲ ਧੋਖਾ ਹੈ | ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਹਜ਼ਾਰਾਂ ਅਜਿਹੇ ਪਰਿਵਾਰ ਹਨ ਜਿਨ੍ਹਾਂ ਨੇ ਕਾਲੇ ਦੌਰ ਵਿੱਚ ਆਪਣੇ ਪਰਿਵਾਰਕ ਮੈਂਬਰ ਖੋਏ ਹਨ | ਕੀ ਕੈਪਟਨ ਸਰਕਾਰ ਉਨ੍ਹਾਂ ਸਾਰਿਆਂ ਨੂੰ  ਨੌਕਰੀ ਦੇਵੇਗੀ?ਕੀ ਕੈਪਟਨ ਨੇ ਸ਼ਹੀਦ ਫੌਜੀਆਂ ਦੇ ਬੱਚਿਆਂ ਨੂੰ  ਨੌਕਰੀਆਂ ਦਿੱਤੀਆਂ ਹਨ? ਸੰਧਵਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ  ਚਿਤਾਵਨੀ ਦਿੱਤੀ ਕਿ ਉਹ ਇਨ੍ਹਾਂ ਗ਼ੈਰਕਾਨੂੰਨੀ ਅਤੇ ਨਿਯਮਾਂ ਦੇ ਉਲਟ ਦਿੱਤੀਆਂ ਗਈਆਂ ਨੌਕਰੀਆਂ ਨੂੰ  ਤੁਰੰਤ ਰੱਦ ਕਰਨ, ਨਹੀਂ ਤਾਂ ਆਮ ਆਦਮੀ ਪਾਰਟੀ ਕੈਪਟਨ ਸਰਕਾਰ ਨੂੰ  ਵੱਡੇ ਪੱਧਰ ਤੇ ਘੇਰੇਗੀ |