30 ਜੂਨ ਨੂੰ  'ਹਲ ਕ੍ਰਾਂਤੀ ਦਿਵਸ' ਮਨਾਇਆ ਜਾਵੇਗਾ

ਏਜੰਸੀ

ਖ਼ਬਰਾਂ, ਪੰਜਾਬ

30 ਜੂਨ ਨੂੰ  'ਹਲ ਕ੍ਰਾਂਤੀ ਦਿਵਸ' ਮਨਾਇਆ ਜਾਵੇਗਾ

image


ਛੱਤੀਸਗੜ੍ਹ ਦੇ ਆਦਿਵਾਸੀ ਪਿੰਡਾਂ ਦੀ ਜ਼ਮੀਨ ਹਥਿਆਉਣ ਦੇ ਵਿਰੋਧ ਦਾ ਸੰਯੁਕਤ ਕਿਸਾਨ ਮੋਰਚੇ ਨੇ ਕੀਤਾ ਸਮਰਥਨ, ਗੋਲੀਬਾਰੀ ਦੀ ਕੀਤੀ ਨਿੰਦਾ 

ਲੁਧਿਆਣਾ, 20 ਜੂਨ (ਪ੍ਰਮੋਦ ਕੌਸ਼ਲ) : ਕਿਸਾਨ ਅੰਦੋਲਨ ਦਿੱਲੀ ਦੀਆਂ ਸਰਹੱਦਾਂ 'ਤੇ ਲਗਭਗ ਸੱਤ ਮਹੀਨਿਆਂ ਦੇ ਵਿਰੋਧ ਪ੍ਰਦਰਸ਼ਨ ਨੂੰ  ਪੂਰਾ ਕਰਨ ਜਾ ਰਿਹਾ ਹੈ ਅਤੇ ਇਹ ਪ੍ਰਦਰਸ਼ਨ ਕੁੰਡਲੀ ਅਤੇ ਸਿੰਘੂ, ਪਲਵਲ, ਸ਼ਾਹਜਹਾਂਪੁਰ, ਟਿੱਕਰੀ ਬਾਰਡਰ ਅਤੇ ਬਹਾਦੁਰਗੜ ਅਤੇ ਹੋਰ ਥਾਵਾਂ 'ਤੇ ਸਥਾਨਕ ਲੋਕਾਂ ਦੁਆਰਾ ਦਿਤੇ ਜਾ ਰਹੇ ਭਰਪੂਰ ਸਮਰਥਨ ਕਾਰਨ ਹੀ ਸੰਭਵ ਹੋਇਆ ਹੈ |  ਸਥਾਨਕ ਖੇਤਰਾਂ ਵਿਚ ਪਿੰਡ ਦੇ ਲੋਕ ਮੁਜ਼ਾਹਰਾਕਾਰੀਆਂ ਦੀ ਜਿੰਨੀ ਸੰਭਵ ਹੋ ਸਕੇ ਸਹਾਇਤਾ ਕਰ ਰਹੇ ਹਨ, ਇਸ ਤੱਥ ਤੋਂ ਇਲਾਵਾ ਮੋਰਚਾ ਵੀ ਸਥਾਨਕ ਲੋਕਾਂ ਦੀ ਹਰ ਤਰ੍ਹਾਂ ਸਹਾਇਤਾ ਕਰ ਰਿਹਾ ਹੈ, ਸਥਾਨਕ ਲੋਕਾਂ ਲਈ ਡਾਕਟਰੀ ਸਹਾਇਤਾ ਵੀ ਜਾਰੀ ਹੈ |
ਸੰਯੁਕਤ ਕਿਸਾਨ ਮੋਰਚੇ ਨੇ 30 ਜੂਨ ਨੂੰ  ਸਾਰੇ ਮੋਰਚਿਆਂ 'ਤੇ 'ਹਲ ਕ੍ਰਾਂਤੀ ਦਿਵਸ' ਮਨਾਉਣ ਦਾ ਫ਼ੈਸਲਾ ਕੀਤਾ | ਇਸ ਦਿਨ ਕਬਾਇਲੀ ਖੇਤਰਾਂ ਦੇ ਮੈਂਬਰਾਂ ਨੂੰ  ਧਰਨੇ ਵਾਲੀਆਂ ਥਾਵਾਂ 'ਤੇ ਬੁਲਾਇਆ ਜਾਵੇਗਾ | ਸੰਯੁਕਤ ਕਿਸਾਨ ਮੋਰਚੇ ਨੇ ਸੁਕਮਾ ਅਤੇ ਬੀਜਾਪੁਰ ਜ਼ਿਲਿ੍ਹਆਂ ਦੀ ਸਰਹੱਦ 'ਤੇ ਪਿੰਡ ਸੇਲੇਗਰ ਦੇ ਆਦਿਵਾਸੀਆਂ ਨੂੰ  ਅਪਣਾ ਪੂਰਾ ਸਮਰਥਨ ਦਿਤਾ ਹੈ, ਜੋ ਅਪਣੇ ਖੇਤਰ ਵਿਚ ਸੀਆਰਪੀਐਫ਼ ਕੈਂਪ ਸਥਾਪਤ ਕਰਨ ਦੇ ਸਰਕਾਰ ਦੇ ਫ਼ੈਸਲੇ ਵਿਰੁਧ ਸੰਘਰਸ਼ ਕਰ ਰਹੇ ਹਨ |  ਇਹ ਜ਼ਮੀਨ ਸੰਵਿਧਾਨ ਦੀ ਪੰਜਵੀਂ ਅਨੁਸੂਚੀ ਦੇ ਅਧੀਨ ਆਉਂਦੀ ਹੈ ਅਤੇ ਗ੍ਰਾਮ ਸਭਾਵਾਂ ਦੇ ਕਿਸੇ ਵੀ ਹਵਾਲੇ/ਫ਼ੈਸਲੇ ਤੋਂ ਬਿਨਾਂ ਇਸ ਜ਼ਮੀਨ ਨੂੰ  ਅਪਣੇ ਕਬਜ਼ੇ ਵਿਚ ਲੈ ਲਿਆ ਜਾ ਰਿਹਾ ਹੈ | ਸੰਯੁਕਤ ਕਿਸਾਨ ਮੋਰਚੇ ਨੇ 17 ਮਈ ਨੂੰ  ਪ੍ਰਦਰਸ਼ਨ ਕਰ ਰਹੇ ਆਦਿ ਵਾਸੀਆਂ 'ਤੇ ਕੀਤੀ ਗਈ ਪੁਲਿਸ ਗੋਲੀਬਾਰੀ ਦੀ ਨਿੰਦਾ ਕੀਤੀ ਹੈ ਜਿਸ 
ਵਿਚ 3 ਆਦਿ ਵਾਸੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ, ਇਕ ਗਰਭਵਤੀ ਆਦਿਵਾਸੀ ਦੀ ਬਾਅਦ ਵਿਚ ਮੌਤ 
ਹੋ ਗਈ, 18 ਜ਼ਖ਼ਮੀ ਹੋਏ ਅਤੇ 10 ਲਾਪਤਾ ਹਨ |
ਸੰਯੁਕਤ ਕਿਸਾਨ ਮੋਰਚੇ ਨੇ 17 ਜੂਨ ਨੂੰ  ਟਿਕਰੀ ਮੋਰਚੇ 'ਤੇ ਖ਼ੁਦਕੁਸ਼ੀ ਦੀ ਘਟਨਾ ਵਿਚ ਆਰਐਸਐਸ/ਭਾਜਪਾ ਆਗੂਆਂ ਵਲੋਂ ਕੀਤੇ ਜਾ ਰਹੇ ਮਰੋੜਵੇਂ ਅਤੇ ਭੈੜੇ ਪ੍ਰਚਾਰ 'ਤੇ ਡੂੰਘੀ ਚਿੰਤਾ ਜ਼ਾਹਰ ਕੀਤੀ ਹੈ | ਇਸ ਸਬੰਧੀ ਤੱਥ ਉਪਲਬਧ ਵੀਡੀਉ ਸਮੇਤ ਐਸ.ਪੀ.ਐਮ ਝੱਜਰ ਨੂੰ  ਕੱਲ ਸੰਯੁਕਮ ਕਿਸਾਨ ਮੋਰਚਾ ਦੇ ਨੇਤਾਵਾਂ ਨੇ ਪੇਸ਼ ਕੀਤੇ ਹਨ ਅਤੇ ਸੰਯੁਕਤ ਕਿਸਾਨ ਮੋਰਚਾ ਨੇ ਇਸ ਘਟਨਾ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ |  ਸੰਯੁਕਤ ਕਿਸਾਨ ਮੋਰਚਾ ਨੇ ਭਾਜਪਾ ਦੇ ਨੇਤਾਵਾਂ ਅਤੇ ਇਸ ਦੇ ਆਈ ਟੀ ਸੈੱਲ ਦੀ ਨਿੰਦਾ ਕੀਤੀ ਹੈ ਕਿ ਉਹ ਕਿਸਾਨ ਅੰਦੋਲਨ ਨੂੰ  ਜ਼ਿੰਮੇਵਾਰ ਠਹਿਰਾ ਰਹੇ ਹਨ ਅਤੇ ਚੱਲ ਰਹੇ ਸ਼ਾਂਤਮਈ ਕਿਸਾਨ ਅੰਦੋਲਨ ਦੇ ਅਕਸ ਨੂੰ  ਖ਼ਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ |  ਟਿਕਰੀ ਬਾਰਡਰ ਕਮੇਟੀ ਨੇ ਪਹਿਲਾਂ ਹੀ ਸਪਸ਼ਟੀਕਰਨ ਜਾਰੀ ਕਰ ਦਿਤਾ ਹੈ |
ਸੰਯੁਕਤ ਕਿਸਾਨ ਮੋਰਚਾ ਨੇ ਫ਼ੈਸਲਾ ਲਿਆ ਹੈ ਕਿ ਹਰਿਆਣਾ ਵਿਚ ਭਾਜਪਾ/ਜੇਜੇਪੀ ਨੇਤਾਵਾਂ ਵਿਰੁਧ ਸ਼ਾਂਤਮਈ ਢੰਗ ਨਾਲ ਵਿਰੋਧ ਪ੍ਰਦਰਸ਼ਨ ਜਾਰੀ ਰੱਖਣ ਅਤੇ 21 ਜੂਨ ਨੂੰ  ਜਦੋਂ ਸਰਕਾਰ 1100 ਪਿੰਡਾਂ ਵਿਚ ਅੰਤਰਰਾਸ਼ਟਰੀ ਯੋਗ ਦਿਵਸ ਮਨਾਉਣ ਦੀ ਯੋਜਨਾ ਬਣਾ ਰਹੀ ਹੈ ਤਾਂ ਇਨ੍ਹਾਂ ਨੇਤਾਵਾਂ ਦੇ ਦਾਖ਼ਲੇ ਦਾ ਵਿਰੋਧ ਕੀਤਾ ਜਾਵੇ | ਸੰਯੁਕਤ ਕਿਸਾਨ ਮੋਰਚਾ ਨੇ ਧਨਸਾ ਸਰਹੱਦ 'ਤੇ 50 ਤੋਂ ਵੱਧ ਸੰਯੁਕਤ ਕਿਸਾਨ ਮੋਰਚਾ ਦੇ ਪ੍ਰਦਰਸ਼ਨਕਾਰੀਆਂ ਵਿਰੁਧ ਦਰਜ ਕੀਤੀ ਗਈ ਬੇਬੁਨਿਆਦ ਐਫਆਈਆਰ ਦੀ ਨਿਖੇਧੀ ਕੀਤੀ ਅਤੇ ਝੱਜਰ ਪੁਲਿਸ ਦੁਆਰਾ ਇਕ ਆਗੂ ਦੀ ਗਿ੍ਫਤਾਰੀ ਦੀ ਨਿਖੇਧੀ ਕੀਤੀ ਹੈ | ਸੰਯੁਕਤ ਕਿਸਾਨ ਮੋਰਚਾ ਇਸ ਕੇਸ ਨੂੰ  ਤੁਰਤ ਵਾਪਸ ਲੈਣ ਦੀ ਮੰਗ ਕਰਦਾ ਹੈ ਅਤੇ ਚੇਤਾਵਨੀ ਦਿੰਦਾ ਹੈ ਕਿ ਜੇ ਅਜਿਹਾ ਨਾ ਕੀਤਾ ਗਿਆ ਤਾਂ ਇਨ੍ਹਾਂ ਝੂਠੇ ਕੇਸਾਂ ਅਤੇ ਗਿ੍ਫ਼ਤਾਰੀਆਂ ਵਿਰੁਧ ਸਥਾਨਕ ਰੋਸ ਪ੍ਰਦਰਸ਼ਨ ਨੂੰ  ਤੇਜ਼ ਕੀਤਾ ਜਾਵੇਗਾ |
ਐਸਕੇਐਮ ਨੇ ਏਆਈਕੇਐਮ ਦੇ ਮੈਂਬਰ ਅਤੇ ਉਸ ਦੇ ਪਰਵਾਰ ਨੂੰ  ਰਿਹਾ ਕਰਨ ਦੀ ਮੰਗ ਕੀਤੀ ਹੈ, ਜਿਸ ਨੂੰ  ਸੋਨੇਭੱਦਰ ਪੁਲਿਸ ਨੇ 26 ਮਈ ਨੂੰ  ਪ੍ਰਸ਼ਾਸਨ ਨੂੰ  ਮੰਗ ਪੱਤਰ ਦੇਣ ਲਈ ਵਫ਼ਦ ਨਾਲ ਜਾਣ ਤੋਂ ਬਾਅਦ ਉਸ ਨੂੰ  ਚੁੱਕ ਲਿਆ ਸੀ |  ਇਸ ਨੇ ਇਸ ਅਣਮਨੁੱਖੀ ਤਸ਼ੱਦਦ ਅਤੇ ਝੂਠੇ ਫਸਾਉਣ ਦੀ ਨਿੰਦਾ ਕੀਤੀ ਹੈ |
ਝਾਰਖੰਡ ਦੀ ਭਾਜਪਾ ਸੂਬਾ ਇਕਾਈ ਫ਼ਸਲਾਂ ਦੇ ਭਾਅ ਅਤੇ ਕਿਸਾਨਾਂ ਤੋਂ ਖਰੀਦ ਕਰਨ ਲਈ ਅੰਦੋਲਨ ਕਰ ਰਹੀ ਹੈ |  ਇਹ ਵਿਅੰਗਾਤਮਕ ਗੱਲ ਹੈ ਕਿ ਕੌਮੀ ਪੱਧਰ 'ਤੇ ਭਾਜਪਾ ਕਿਸਾਨ ਅੰਦੋਲਨ ਦੀਆਂ ਇਨ੍ਹਾਂ ਮੁਢਲੀਆਂ ਮੰਗਾਂ 'ਤੇ ਪ੍ਰਤੀਕਿਰਿਆ ਨਹੀਂ ਦਿੰਦੀ |
ਜੀਟੀ ਰੋਡ ਜ਼ਿਲਿ੍ਹਆਂ ਤੋਂ ਏਆਈਕੇਐਸ, ਏਆਈਏਡਬਲਯੂਯੂ ਅਤੇ ਸੀਆਈਟੀਯੂ ਦੇ ਕਾਰਕੁਨਾਂ ਦੀ ਇਕ ਵੱਡੀ ਟੁਕੜੀ ਅੱਜ ਸਿੰਘੂ ਸਰਹੱਦੀ ਮੋਰਚੇ ਵਿਚ ਪਹੁੰਚੀ | ਇਸੇ ਤਰ੍ਹਾਂ ਹੋਰ ਪ੍ਰਦਰਸ਼ਨਕਾਰੀ ਗਾਜੀਪੁਰ ਬਾਰਡਰ ਅਤੇ ਟਿਕਰੀ ਬਾਰਡਰ 'ਤੇ ਵੀ ਪਹੁੰਚ ਰਹੇ ਹਨ |
ਟਿਕਰੀ ਬਾਰਡਰ 'ਤੇ ਵਿਛੜ ਗਏ ਮਹਾਨ ਅਥਲੀਟ ਮਿਲਖਾ ਸਿੰਘ ਨੂੰ  ਸਮਰਪਤ ਇਕ ਦੌੜ ਆਯੋਜਤ ਕੀਤੀ ਜਾਵੇਗੀ |    
Ldh_Parmod_20_1: ਦਿੱਲੀ ਦੇ ਬਾਰਡਰਾਂ ਤੇ ਪਹੁੰਚਦੇ ਹੋਏ ਕਿਸਾਨ ਜਥੇਬੰਦੀਆਂ ਦੇ ਆਗੂ ਤੇ ਕਿਸਾਨ ਸਾਥੀ