ਤਰਨ ਤਾਰਨ ਪੁਲਿਸ ਵਲੋਂ ਲੁੱਟਾਂ-ਖੋਹਾਂ ਕਰਨ ਵਾਲੇ 7 ਜਣੇ ਹਥਿਆਰਾਂ ਸਮੇਤ ਕਾਬੂ

ਏਜੰਸੀ

ਖ਼ਬਰਾਂ, ਪੰਜਾਬ

ਤਰਨ ਤਾਰਨ ਪੁਲਿਸ ਵਲੋਂ ਲੁੱਟਾਂ-ਖੋਹਾਂ ਕਰਨ ਵਾਲੇ 7 ਜਣੇ ਹਥਿਆਰਾਂ ਸਮੇਤ ਕਾਬੂ

image

ਤਰਨਤਾਰਨ, 20 ਜੂਨ (ਅਜੀਤ ਸਿੰਘ ਘਰਿਆਲਾ) : ਤਰਨ ਤਾਰਨ ਪੁਲਿਸ ਨੇ ਲੁੱਟਾਂ-ਖੋਹਾਂ ਕਰਨ ਵਾਲੇ ਗਰੋਹ ਦੇ 7 ਮੈਂਬਰਾਂ ਨੂੰ ਕਾਬੂ ਕਰਨ ’ਚ ਸਫ਼ਲਤਾ ਹਾਸਲ ਕੀਤੀ ਹੈ। ਪੁਲਿਸ ਨੇ ਇਨ੍ਹਾਂ ਕੋਲੋਂ ਦੋ ਪਿਸਟਲ ਤੇ ਇਕ 315 ਬੋਰ ਰਾਈਫ਼ਲ ਬਰਾਮਦ ਕੀਤੀ ਹੈ। 
ਐਸ.ਆਈ. ਸੁਖਦੇਵ ਸਿੰਘ ਸੀ.ਆਈ.ਏ  ਸਟਾਫ ਤਰਨ ਤਾਰਨ ਸਮੇਤ ਪੁਲਿਸ ਪਾਰਟੀ ਗਸ਼ਤ ਬਾ ਤਲਾਸ਼ ਭੈੜੇ ਪੁਰਸ਼ਾਂ ਦੇ ਸਬੰਧ ਵਿਚ ਸੀ.ਆਈ.ਏ ਸਟਾਫ਼ ਤਰਨ ਤਾਰਨ ਤੋਂ ਥਾਣਾ ਝਬਾਲ ਏਰੀਆ ਗੱਗੂਬੂਆ, ਸੁਰਸਿੰਘ, ਭਿੱਖੀਵਿੰਡ ਆਦਿ ਨੂੰ ਜਾ ਰਹੇ ਸੀ ਜਦ ਪੁਲਿਸ ਪਾਰਟੀ ਅੱਡਾ ਸੁਰਸਿੰਘ ਪੁੱਜੀ ਤਾਂ ਮੁਖ਼ਬਰ ਖਾਸ ਨੇ ਇਤਲਾਹ ਦਿਤੀ ਕਿ ਯਾਦਵਿੰਦਰ ਸਿੰਘ ਉਰਫ ਯਾਦਾ, ਜਗਦੇਵ ਸਿੰਘ ਪੁੱਤਰਾਨ ਜਰਨੈਲ ਸਿੰਘ ਵਾਸੀ ਗੱਗੋਬੂਹਾ, ਜਰਨੈਲ ਸਿੰਘ ਉਰਫ ਜੈਲਾ ਪੁੱਤਰ ਭੁਪਿੰਦਰ ਸਿੰਘ ਵਾਸੀ ਝਬਾਲ ਕਲਾਂ, ਹਰਵਿੰਦਰ ਸਿੰਘ ਉਰਫ ਸਾਹਬਾ ਪੁੱਤਰ ਜਸਵੰਤ ਸਿੰਘ ਵਾਸੀ ਭੋਜੀਆਂ, ਰਾਮ ਸਿੰਘ ਉਰਫ਼ ਰਾਮਾ ਪੁੱਤਰ ਜਸਪਾਲ ਸਿੰਘ ਵਾਸੀ ਸੁੱਗਾ, ਸਰਬਜੀਤ ਸਿੰਘ ਉਰਫ ਸ਼ੱਬਾ ਪੁੱਤਰ ਗੁਰਨਾਮ ਸਿੰਘ ਵਾਸੀ ਪੱਧਰੀ ਕਲਾਂ, ਜਸ਼ਨਦੀਪ ਸਿੰਘ ਉਰਫ਼ ਭੀਮਾ ਪੁੱਤਰ ਹਰਜੀਤ ਸਿੰਘ ਵਾਸੀ ਭਿੱਖੀਵਿੰਡ, ਗੁਰਲਾਲ ਸਿੰਘ ਪੱਤਰ ਸੁਖਚੈਨ ਸਿੰਘ ਵਾਸੀ ਬੈਂਕਾਂ, ਜਗਪ੍ਰੀਤ ਸਿੰਘ ਉਰਫ ਪ੍ਰੀਤ ਪੁੱਤਰ ਰਾਜ ਸਿੰਘ ਵਾਸੀ ਸਰਾਏ ਦਿਵਾਨਾ ਨੇ ਰਲ ਕੇ ਇਕ ਗਰੋਹ ਬਣਾਇਆ ਹੋਇਆ ਹੈ ਤੇ ਇਹ ਸਾਰੇ ਵੱਖ-ਵੱਖ ਜ਼ਿਲ੍ਹਿਆਂ ਵਿਚ ਹਥਿਆਰਾਂ ਨਾਲ ਲੈਸ ਹੋ ਕੇ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਕਰਦੇ ਹਨ। 
ਅੱਜ ਵੀ ਉਕਤ ਸਾਰੇ ਜਾਣੇ ਪੁੱਲ ਰੋਹੀ ਪਿੰਡ ਬੈਂਕਾ ਹੇਠਾਂ ਲੁਕ ਕੇ ਬੈਠੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਿਆਰੀ ਵਿਚ ਹਨ, ਇਨ੍ਹਾਂ ਨੂੰ ਮੌਕੇ ’ਤੇ ਰੇਡ ਕਰ ਕੇ ਕਾਬੂ ਕੀਤਾ ਜਾ ਸਕਦਾ ਹੈ। ਪੁਲਿਸ ਨੇ ਤੁਰਤ ਕਾਰਵਾਈ ਕਰ ਕੇ ਇਨ੍ਹਾਂ ਸਾਰਿਆਂ ਨੂੰ ਕਾਬੂ ਕਰ ਕੇ ਇਨ੍ਹਾਂ ਪਾਸੋਂ ਇਕ ਪਿਸਟਲ ਦੇਸੀ 32 ਬੋਰ ਸਮੇਤ ਇਕ ਰੋਂਦ ਜ਼ਿੰਦਾ 32 ਬੋਰ, ਇੱਕ ਰਾਈਫਲ 315 ਬੋਰ ਸਮੇਤ 12 ਰੋਂਦ 315 ਬੋਰ, ਇੱਕ ਪਿਸਤੋਲ ਦੇਸੀ 315 ਬੋਰ ਸਮੇਤ 05 ਰੋਂਦ 315 ਬੋਰ ਸਮੇਤ ਇਕ ਸਵਿਫਟ ਕਾਰ ਬਿਨਾਂ ਨੰਬਰੀ ਬਰਾਮਦ ਕੀਤੇ ਹਨ। ਇਨ੍ਹਾਂ ਸਾਰਿਆਂ ਵਿਰੁਧ ਮੁੱਕਦਮਾ ਨੰਬਰ 68 ਮਿਤੀ 19.06.2021 ਜੁਰਮ 399, 402 ਭ.ਦ.ਸ਼ 25/54/59 ਅਸਲਾ ਐਕਟ ਥਾਣਾ ਭਿੱਖੀਵਿੰਡ ਦਰਜ਼ ਰਜਿਸਟਰ ਕੀਤਾ ਗਿਆ।
20-02-