ਅਗਨੀਵੀਰਾਂ ਨੂੰ ਦਿਤੀ ਜਾਵੇਗੀ ਹਰਿਆਣਾ ਸਰਕਾਰ 'ਚ ਗਰੰਟੀ ਨਾਲ ਨੌਕਰੀ - ਮਨੋਹਰ ਲਾਲ ਖੱਟਰ 

ਏਜੰਸੀ

ਖ਼ਬਰਾਂ, ਪੰਜਾਬ

'ਅਗਨੀਪਥ' ਯੋਜਨਾ ਨੂੰ ਲੈ ਕੇ CM ਮਨੋਹਰ ਲਾਲ ਖੱਟਰ ਦਾ ਵੱਡਾ ਐਲਾਨ 

CM Khatrar

ਹਰਿਆਣਾ : ਫ਼ੌਜ 'ਚ ਭਰਤੀ ਸਬੰਧੀ ਕੇਂਦਰ ਸਰਕਾਰ ਦੀ ਨਵੀਂ 'ਅਗਨੀਪਥ ਯੋਜਨਾ' ਨੂੰ ਲੈ ਕੇ ਹੋ ਰਹੇ ਭਾਰੀ ਵਿਰੋਧ ਦਰਮਿਆਨ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਮੰਗਲਵਾਰ ਨੂੰ ਵੱਡਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਹਥਿਆਰਬੰਦ ਫ਼ੋਰਸਾਂ 'ਚ 4 ਸਾਲ ਦੇ ਕਾਰਜਕਾਲ ਤੋਂ ਬਾਅਦ 'ਅਗਨੀਵੀਰਾਂ' ਨੂੰ ਰੁਜ਼ਗਾਰ ਦੀ ਗਾਰੰਟੀ ਦੇਵੇਗੀ।

ਇਸ ਬਾਰੇ ਮਨੋਹਰ ਲਾਲ ਖੱਟਰ ਨੇ ਇੱਕ ਟਵੀਟ ਕਰ ਕੇ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹ ਕਿਹਾ, ''ਮੈਂ ਐਲਾਨ ਕਰਦਾ ਹਾਂ ਕਿ 'ਅਗਨੀਪਥ' ਯੋਜਨਾ ਤਹਿਤ 4 ਸਾਲ ਤੱਕ ਦੇਸ਼ ਦੀ ਸੇਵਾ ਕਰਨ ਮਗਰੋਂ ਵਾਪਸ ਆਉਣ ਵਾਲੇ ਅਗਨੀਵੀਰਾਂ ਨੂੰ ਗਰੰਟੀ ਨਾਲ ਹਰਿਆਣਾ ਸਰਕਾਰ ਵਿਚ ਨੌਕਰੀ ਦਿਤੀ ਜਾਵੇਗੀ।''

ਦੱਸਣਯੋਗ ਹੈ ਕਿ 'ਅਗਨੀਪਥ' ਯੋਜਨਾ ਦੇ ਵਿਰੋਧ 'ਚ ਸੂਬੇ ਸਮੇਤ ਦੇਸ਼ ਦੇ ਕਈ ਹਿੱਸਿਆਂ 'ਚ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ ਅਤੇ ਇਸ ਦੌਰਾਨ ਹੀ ਹਰਿਆਣਾ ਦੇ ਮੁੱਖ ਮੰਤਰੀ ਦਾ ਇਹ ਬਿਆਨ ਸਾਹਮਣੇ ਆਇਆ ਹੈ।