ਅਮਰੀਕਾ ’ਚ ਹਥਿਆਰ ਖ਼ਰੀਦਦਾਰਾਂ ’ਚ ਔਰਤਾਂ ਦੀ ਵੱਡੀ ਗਿਣਤੀ, ਪਿਛਲੇ ਸਾਲ ਵਿਕੇ 4 ਕਰੋੜ ਹਥਿਆਰ

ਏਜੰਸੀ

ਖ਼ਬਰਾਂ, ਪੰਜਾਬ

ਅਮਰੀਕਾ ’ਚ ਹਥਿਆਰ ਖ਼ਰੀਦਦਾਰਾਂ ’ਚ ਔਰਤਾਂ ਦੀ ਵੱਡੀ ਗਿਣਤੀ, ਪਿਛਲੇ ਸਾਲ ਵਿਕੇ 4 ਕਰੋੜ ਹਥਿਆਰ

image

ਵਾਸ਼ਿੰਗਟਨ, 20 ਜੂਨ : ਅਮਰੀਕਾ ਵਿਚ ਗੋਲੀਬਾਰੀ ਦੀਆਂ ਵੱਧ ਰਹੀਆਂ ਘਟਨਾਵਾਂ ਲਈ ਗੰਨ ਕਲਚਰ ਨੂੰ ਵੱਡਾ ਕਾਰਕ ਮੰਨਿਆ ਜਾ ਰਿਹਾ ਹੈ। ਬੰਦੂਕ ਕੰਪਨੀਆਂ ਨੇ ਪਿਛਲੇ ਵੀਹ ਸਾਲਾਂ ਵਿਚ ਆਪਣੇ ਬਾਜ਼ਾਰਾਂ ਦੀ ਧਿਆਨ ਨਾਲ ਜਾਂਚ ਕੀਤੀ ਹੈ। ਉਨ੍ਹਾਂ ਦਾ ਸੰਦੇਸ਼ ਨਿੱਜੀ ਸੁਰੱਖਿਆ ਲਈ ਹੈਂਡਗਨ ਵਰਗੇ ਹਥਿਆਰ ਅਤੇ ਨੌਜਵਾਨਾਂ ਨੂੰ ਫ਼ੌਜ ਜਿਹੇ ਹਥਿਆਰ ਵੇਚਣ ’ਤੇ ਕੇਂਦਰਿਤ ਹੈ। ਸਵੈ-ਰੱਖਿਆ, ਸਵੈ-ਮਾਣ, ਮਰਦਾਨਗੀ ਅਤੇ ਡਰ ਦੀਆਂ ਭਾਵਨਾਵਾਂ ਦੇ ਸੁਨੇਹੇ ਪੈਦਾ ਕਰਕੇ ਬੰਦੂਕਾਂ ਨੂੰ ਵੇਚਣਾ ਬੇਹੱਦ ਸਫਲ ਰਿਹਾ ਹੈ। ਸਾਲ 2000 ਵਿਚ ਦੇਸ਼ ਵਿਚ 85 ਲੱਖ ਹਥਿਆਰਾਂ ਦੀ ਵਿਕਰੀ ਹੋਈ ਸੀ। ਪਿਛਲੇ ਸਾਲ ਇਹ ਗਿਣਤੀ 3 ਕਰੋੜ 89 ਲੱਖ ਸੀ। ਸਭ ਤੋਂ ਵੱਧ ਬੰਦੂਕਾਂ ਖਰੀਦਣ ਦੀ ਦੌੜ ਵਿਚ ਔਰਤਾਂ ਸਭ ਤੋਂ ਅੱਗੇ ਹਨ। ਬੰਦੂਕ ਬਣਾਉਣ ਵਾਲਿਆਂ, ਵਕੀਲਾਂ ਅਤੇ ਜਨਤਕ ਨੁਮਾਇੰਦਿਆਂ ਨੇ ਅਮਰੀਕੀਆਂ ਦੇ ਵੱਡੇ ਹਿੱਸੇ ਨੂੰ ਯਕੀਨ ਦਿਵਾਇਆ ਹੈ ਕਿ ਉਨ੍ਹਾਂ ਕੋਲ ਬੰਦੂਕ ਹੋਣੀ ਚਾਹੀਦੀ ਹੈ।
ਪਿਛਲੇ ਮਹੀਨੇ ਹਿਊਸਟਨ ਵਿਚ ਨੈਸ਼ਨਲ ਰਾਈਫਲ ਐਸੋਸੀਏਸ਼ਨ ਦੇ ਸੰਮੇਲਨ ਵਿਚ ਇਕ ਬੰਦੂਕ ਨਿਰਮਾਤਾ ਨੇ ਏਆਰ-15-ਸ਼ੈਲੀ ਦੀਆਂ ਬੰਦੂਕਾਂ ਪੇਸ਼ ਕੀਤੀਆਂ। 2012 ਵਿਚ ਸੈਂਡੀਹੁਕ ਸਕੂਲ ਕਤਲੇਆਮ ਤੋਂ ਬਾਅਦ ਬੰਦੂਕਾਂ ਦੀ ਵਿਕਰੀ ਵਿਚ ਤੇਜ਼ੀ ਨਾਲ ਵਾਧਾ ਹੋਇਆ ਹੈ।
ਗੰਨ ਇੰਡਸਟਰੀ ਐਸੋਸੀਏਸ਼ਨ ਦੀ ਰਿਪੋਰਟ ਵਿਚ ਡਰੇ ਹੋਏ ਗਾਹਕਾਂ ਤਕ ਪਹੁੰਚ ਕਰਨ ਦੀ ਉਦਾਹਰਣ ਦਿਤੀ ਗਈ ਹੈ। ਇਕ ਤਸਵੀਰ ਵਿਚ ਸ਼ਹਿਰ ਦੇ ਇਕ ਸੁੰਨਸਾਨ ਖੇਤਰ ਵਿਚ ਇਕ ਆਦਮੀ ਨੂੰ ਚਾਕੂ ਲੈ ਕੇ ਅੱਗੇ ਵਧਦੇ ਦੇਖ ਕੇ ਮਹਿਲਾ ਆਪਣੇ ਬੈਗ ਵਿਚੋਂ ਇਕ ਹੈਂਡਗਨ ਕੱਢਦੇ ਹੋਏ ਦਿਖਾਈ ਗਈ ਹੈ। ਮਾਰਕੀਟਿੰਗ ਏਜੰਸੀ ਕੰਸੀਲਡ ਕੈਰੀ ਐਸੋਸੀਏਸ਼ਨ ਦੇ ਮੁਖੀ ਟਿਮੋਥੀ ਦੇ ਅਨੁਸਾਰ, ਬੰਦੂਕ ਖਰੀਦਣ ਵਾਲੇ ਨਵੇਂ ਲੋਕਾਂ ਵਿਚ ਉਪਨਗਰੀ ਅਤੇ ਪੇਂਡੂ ਖੇਤਰਾਂ ਵਿਚ ਰਹਿਣ ਵਾਲਾ ਵਰਗ ਵਰਗ ਜੁੜ ਗਿਆ ਹੈ। ਅਜਿਹਾ ਨਹੀਂ ਹੈ ਕਿ ਸਿਰਫ਼ ਗੋਰੇ ਹੀ ਬੰਦੂਕ ਦੇ ਖਰੀਦਦਾਰ ਹਨ। ਕਾਲੇ ਅਤੇ ਔਰਤਾਂ ਦੇ ਗਾਹਕਾਂ ਦੀ ਗਿਣਤੀ ਵਿਚ ਬਹੁਤ ਵਾਧਾ ਹੋਇਆ ਹੈ।     (ਏਜੰਸੀ)