ਅਬੋਹਰ 'ਚ ਨਸ਼ਾ ਨਾ ਮਿਲਣ 'ਤੇ ਮੁਲਜ਼ਮ ਨੇ ਔਰਤ ਦੀ ਕੀਤੀ ਕੁੱਟਮਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਗੰਭੀਰ ਹਾਲਤ 'ਚ ਔਰਤ ਨੂੰ ਹਸਪਤਾਲ ਕਰਵਾਇਆ ਗਿਆ ਭਰਤੀ

photo

 

ਅਬੋਹਰ: ਅਬੋਹਰ ਜ਼ਿਲ੍ਹੇ ਦੇ ਪਿੰਡ ਰੁਹੇੜੀਆਂਵਾਲੀ ਵਿਚ ਇਕ ਵਿਅਕਤੀ ਵਲੋਂ ਇਕ ਔਰਤ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਔਰਤ ਦੇ ਬੇਟੇ ਨੇ ਦੋਸ਼ੀ ਵਿਅਕਤੀ ਨੂੰ ਨਸ਼ੇ ਵਾਲੀਆਂ ਗੋਲੀਆਂ ਨਹੀਂ ਦਿਤੀਆਂ ਸਨ। ਜਿਸ ਕਾਰਨ ਗੁੱਸੇ 'ਚ ਆਏ ਦੋਸ਼ੀ ਨੇ ਔਰਤ ਦੀ ਕੁੱਟਮਾਰ ਕਰਕੇ ਉਸ ਨੂੰ ਜ਼ਖ਼ਮੀ ਕਰ ਦਿਤਾ। ਪੀੜਤ ਨੂੰ ਸਰਕਾਰੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ।

ਇਹ ਵੀ ਪੜ੍ਹੋ: ਗਿੱਦੜਬਾਹਾ 'ਚ ਝੋਨੇ ਦੀ ਪਨੀਰੀ ਛੱਡ ਕੇ ਵਾਪਸ ਜਾ ਰਹੇ ਕਾਮੇ ਨੂੰ ਲੱਗਿਆ ਕਰੰਟ, ਮੌਤ

ਇਲਾਜ ਅਧੀਨ ਮਾਈਨਾ ਦੇਵੀ ਪਤਨੀ ਬ੍ਰਿਜਲਾਲ ਨੇ ਦਸਿਆ ਕਿ ਪਿੰਡ ਦਾ ਇਕ ਵਿਅਕਤੀ ਅਕਸਰ ਉਸ ਦੇ ਛੋਟੇ ਲੜਕੇ ਤੋਂ ਨਸ਼ੀਲੀਆਂ ਗੋਲੀਆਂ ਮੰਗਦਾ ਰਹਿੰਦਾ ਹੈ। ਬੀਤੇ ਦਿਨ ਜਦੋਂ ਉਸ ਦੇ ਲੜਕੇ ਨੇ ਨਸ਼ਾ ਲਿਆਉਣ ਤੋਂ ਇਨਕਾਰ ਕੀਤਾ ਤਾਂ ਮੁਲਜ਼ਮ ਨੇ ਪੁੱਤਰ ਦੀ ਕੁੱਟਮਾਰ ਕਰ ਦਿਤੀ। ਮਾਈਨਾ ਦੇਵੀ ਨੇ ਦਸਿਆ ਕਿ ਜਦੋਂ ਉਹ ਖੇਤ ਜਾ ਰਹੀ ਸੀ ਤਾਂ ਮੁਲਜ਼ਮ ਨੇ ਉਸ ਦੇ ਲੜਕੇ ਨੂੰ ਝਿੜਕਣਾ ਸ਼ੁਰੂ ਕਰ ਦਿਤਾ।

ਇਹ ਵੀ ਪੜ੍ਹੋ: ਫਾਜ਼ਿਲਕਾ 'ਚ ਡਰੋਨ ਦੀ ਝੂਠੀ ਖ਼ਬਰ ਨੇ ਮਚਾਇਆ ਹੜਕੰਪ, ਜਦੋਂ BSF ਨੇ ਲਈ ਤਲਾਸ਼ੀ ਤਾਂ ਨਿਕਲਿਆ ਖਿਡੌਣਾ

ਜਦੋਂ ਉਹ ਸ਼ਾਮ ਘਰ ਵਾਪਸ ਆ ਰਹੀ ਸੀ ਤਾਂ ਇਸ ਦੁਸ਼ਮਣੀ ਦੇ ਚੱਲਦਿਆਂ ਉਸ ਨੇ ਉਸ ਦੀ ਕੁੱਟਮਾਰ ਕੀਤੀ ਅਤੇ ਲੋਹੇ ਦੀ ਰਾਡ ਨਾਲ ਹਮਲਾ ਕਰਕੇ ਉਸ ਨੂੰ ਜ਼ਖ਼ਮੀ ਕਰ ਦਿਤਾ। ਇਥੇ ਇਸ ਸਬੰਧੀ ਸਬੰਧਤ ਸਟੇਸ਼ਨ ਅਧਿਕਾਰੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦਸਿਆ ਕਿ ਉਨ੍ਹਾਂ ਨੂੰ ਅਜੇ ਤੱਕ ਐਮਐਲਆਰ ਰਿਪੋਰਟ ਨਹੀਂ ਮਿਲੀ ਹੈ। ਔਰਤ ਵਲੋਂ ਦਰਜ ਕਰਵਾਏ ਬਿਆਨਾਂ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।