Mohali News : ਮੁਹਾਲੀ ’ਚ ਨੌਜਵਾਨ ਨਾਲ ਆਪਸੀ ਬਹਿਸ ਕਾਰਨ ਬੈਂਕ ਦੇ ਸਕਿਓਰਿਟੀ ਗਾਰਡ ਨੇ ਚਲਾਈ ਗੋਲ਼ੀ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Mohali News :ਜ਼ਖ਼ਮੀ ਨੇ ਪੀਜੀਆਈ ’ਚ ਇਲਾਜ ਦੌਰਾਨ ਤੋੜਿਆ ਦਮ  

ਪੁਲਿਸ ਜਾਂਚ ਕਰਦੀ ਹੋਈ

Mohali News :ਮੁਹਾਲੀ ਦੇ ਮੁੱਲਾਂਪੁਰ ਥਾਣੇ ਅਧੀਨ ਪੈਂਦੇ ਪਿੰਡ ਮਾਜਰਾ ਦੇ ਯੂਨੀਅਨ ਬੈਂਕ ਦੇ ਸਕਿਓਰਿਟੀ ਗਾਰਡ ਨੇ ਆਪਸੀ ਬਹਿਸ 'ਤੇ ਗੋਲ਼ੀ ਚਲਾ ਦਿੱਤੀ। ਜਿਥੇ ਇਕ ਵਿਅਕਤੀ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਜਿਸਦੀ ਚੰਡੀਗੜ੍ਹ ਪੀਜੀਆਈ ਇਲਾਜ ਦੌਰਾਨ ਮੌਤ ਹੋ ਗਈ । ਮੌਕੇ ’ਤੇ ਪੁਲਿਸ ਨੇ ਆਰੋਪੀ ਗੁਰਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਹੁਣ ਇਸ ਮਾਮਲੇ ’ਚ ਪੁੱਛਗਿੱਛ ਕਰ ਰਹੀ ਹੈ। ਉਥੇ ਹੀ ਪੀੜਤ ਦਾ ਬਿਆਨ ਵੀ ਲਏ ਜਾ ਰਹੇ ਹਨ।

ਇਹ ਵੀ ਪੜੋ:Abohar News : ਅਬੋਹਰ ’ਚ ਰਾਤੀਂ ਪਈ ਬਰਸਾਤ ਕਾਰਨ ਮਕਾਨ ਦੀ ਡਿੱਗੀ ਛੱਤ 

ਪੁਲਿਸ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਮਰਨ ਵਾਲੇ ਦਾ ਨਾਮ ਮਨਵੀਰ ਸਿੰਘ ਦੱਸਿਆ ਜਾ ਰਿਹਾ ਜੋ ਕਿ ਪਿੰਡ ਮਾਜਰੀ ਦਾ ਰਹਿਣ ਵਾਲਾ ਸੀ। ਉਸਦੀ ਮਾਂ ਦਾ ਇਸ ਯੂਨੀਅਨ ਬੈਂਕ ਵਿਚ ਖਾਤਾ ਹੈ। ਉਹ ਆਪਣੀ ਮਾਂ ਦੇ ਨਾਲ ਪੈਸੇ ਕਢਵਾਉਣ ਆਇਆ ਸੀ। ਪਰ ਗੇਟ ਨਾ ਖੋਲਣ ਕਾਰਨ ਉਸਦੀ ਸਕਿਓਰਟੀ ਗਾਰਡ ਦੇ ਨਾਲ ਬਹਿਸ ਹੋ ਗਈ। ਬਾਅਦ ’ਚ ਸਿਕਿਓਰਿਟੀ ਗਾਰਡ ਨੇ ਆਪਣੀ ਬੰਦੂਕ ਤੋਂ ਗੋਲ਼ੀ ਚਲਾ ਦਿੱਤੀ। ਜ਼ਖ਼ਮੀ ਨੂੰ ਪੀਜੀਆਈ ਹਸਪਤਾਲ ਲਿਜਾਇਆ ਗਿਆ ਜਿੱਥੇ ਇਲਾਜ ਦਰਮਿਆਨ ਉਸ ਦੀ ਮੌਤ ਹੋ ਗਈ ਹੈ। ਪੁਲਿਸ ਮੌਕੇ ’ਤੇ ਪਹੁੰਚ ਕੇ ਜਾਂਚ ’ਚ ਜੁਟੀ ਹੋਈ ਹੈ। 

(For more news apart from  bank security guard opened fire due to an argument with youth in Mohali News in Punjabi, stay tuned to Rozana Spokesman)