Patiala News : ਪਟਿਆਲਾ ਦੀ ਭਾਖੜਾ ਨਹਿਰ 'ਚੋਂ ਦੋ ਸਕੀਆਂ ਭੈਣਾਂ ਸਮੇਤ 3 ਨਾਬਾਲਗ ਲੜਕੀਆਂ ਦੀਆਂ ਲਾਸ਼ਾਂ ਬਰਾਮਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਿਤਾ ਦੇ ਝਿੜਕਣ ਤੋਂ ਬਾਅਦ ਚੁੱਕਿਆ ਖੌਫ਼ਨਾਕ ਕਦਮ , ਉਹ ਕਹਿੰਦਿਆਂ ਸੀ ਅਸੀਂ ਇਕੱਠੇ ਜੀਵਾਂਗੇ ਤੇ ਇਕੱਠੇ ਮਰਾਂਗੇ

Patiala Bhakra Canal

Patiala News : ਪਟਿਆਲਾ ਦੀ ਭਾਖੜਾ ਨਹਿਰ 'ਚੋਂ ਤਿੰਨ ਲੜਕੀਆਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ। ਬੀਤੇ ਦਿਨੀਂ ਇੱਕ ਪਰਿਵਾਰ ਦੀਆਂ ਦੋ ਨਾਬਾਲਗ ਲੜਕੀਆਂ ਅਤੇ ਉਨ੍ਹਾਂ ਦੇ ਰਿਸ਼ਤੇਦਾਰ ਦੀ ਇੱਕ ਲੜਕੀ ਲਾਪਤਾ ਹੋ ਗਈਆਂ ਸਨ। ਇਨ੍ਹਾਂ ਦੋਵਾਂ ਪਰਿਵਾਰਾਂ 'ਤੇ ਉਸ ਸਮੇਂ ਦੁੱਖ ਦਾ ਪਹਾੜ ਟੁੱਟ ਗਿਆ, ਜਦੋਂ ਤਿੰਨੋਂ ਲੜਕੀਆਂ ਦੀਆਂ ਲਾਸ਼ਾਂ ਅੱਜ ਭਾਖੜਾ ਵਿਚੋਂ ਬਰਾਮਦ ਹੋਈਆਂ। 

ਪ੍ਰਾਪਤ ਜਾਣਕਾਰੀ ਅਨੁਸਾਰ 12 ਜੂਨ ਨੂੰ ਪਿਤਾ ਵੱਲੋਂ ਝਿੜਕਣ 'ਤੇ ਤਿੰਨ ਨਾਬਾਲਗ ਲੜਕੀਆਂ ਘਰੋਂ ਚਲੀਆਂ ਗਈਆਂ ਸਨ, ਜਿਨ੍ਹਾਂ ਦੀਆਂ ਲਾਸ਼ਾਂ ਅੱਜ ਭਾਖੜਾ ਨਹਿਰ 'ਚੋਂ ਬਰਾਮਦ ਹੋਈਆਂ ਹਨ। ਤਿੰਨੇ ਲੜਕੀਆਂ ਨਾਬਾਲਿਗ ਸਨ। ਇਨ੍ਹਾਂ ਲੜਕੀਆਂ ਦੀ ਉਮਰ ਕ੍ਰਮਵਾਰ 17 ਸਾਲ, 14 ਸਾਲ ਅਤੇ 14 ਸਾਲ ਹੈ।


ਗੋਤਾਖੋਰ ਟੀਮ ਨੇ 8 ਦਿਨਾਂ ਬਾਅਦ ਇਨ੍ਹਾਂ ਤਿੰਨਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਹਨ। ਕਲੱਬ ਦੇ ਪ੍ਰਧਾਨ ਸ਼ੰਕਰ ਭਾਰਦਵਾਜ ਨੇ ਦੱਸਿਆ ਕਿ ਲਾਸ਼ਾਂ ਨੂੰ ਨਹਿਰ 'ਚੋਂ ਕੱਢਦੇ ਹੀ ਪੁਲੀਸ ਨੂੰ ਸੂਚਿਤ ਕੀਤਾ ਗਿਆ। ਦੋ ਸੱਚੀਆਂ ਭੈਣਾਂ ਦੇ ਪਿਤਾ ਨੇ ਦੱਸਿਆ ਕਿ ਇਕ ਦਿਨ ਉਸ ਨੇ ਕਿਸੇ ਗੱਲ ਨੂੰ ਲੈ ਕੇ ਆਪਣੀਆਂ ਦੋਵੇਂ ਧੀਆਂ ਨੂੰ ਝਿੜਕਿਆ ਸੀ।

ਪਿਤਾ ਨੇ ਦੱਸਿਆ ਕਿ ਇਹ ਤਿੰਨੇ ਅਕਸਰ ਹੀ ਕਹਿੰਦਿਆਂ ਰਹਿੰਦੀਆਂ ਸੀ ਅਸੀਂ ਇਕੱਠੇ ਜੀਵਾਂਗੇ ਤੇ ਇਕੱਠੇ ਮਰਾਂਗੇ। ਉਹ 12 ਜੂਨ ਨੂੰ ਲਾਪਤਾ ਹੋਈਆਂ ਆਪਣੀਆਂ ਦੋਵੇਂ ਬੇਟੀਆਂ ਅਤੇ ਮਾਮੇ ਦੀ ਲੜਕੀ ਦੀ ਉਦੋਂ ਤੋਂ ਭਾਲ ਕਰ ਰਹੇ ਸੀ ਪਰ ਉਨ੍ਹਾਂ ਦਾ ਕੋਈ ਸੁਰਾਗ ਨਹੀਂ ਮਿਲਿਆ ਸੀ, ਇਸ ਲਈ ਉਨ੍ਹਾਂ ਨੇ ਪਸਿਆਣਾ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ।