ਖੇਤੀਬਾੜੀ ਸਹਿਕਾਰੀ ਸਟਾਫ਼ ਸਿਖਲਾਈ ਸੰਸਥਾ ਜਲੰਧਰ ਨੂੰ ਕੌਮੀ ਪੱਧਰ 'ਤੇ ਬਿਹਤਰੀਨ ਸੇਵਾਵਾਂ ਲਈ ਸਨਮਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

 ਪੰਜਾਬ ਸਟੇਟ ਕੋਆਪਰੇਟਿਵ ਬੈਂਕ ਦੇ ਜਲੰਧਰ ਵਿਖੇ ਸਥਾਪਤ ਸਿਖਲਾਈ ਸੰਸਥਾ ਨੂੰ ਕੌਮੀ ਪੱਧਰ 'ਤੇ ਵਧੀਆ ਕਾਰਗੁਜ਼ਾਰੀ ਲਈ 'ਨੈਸ਼ਨਲ ਫ਼ੈਡਰੇਸ਼ਨ ਆਫ਼ ਸਟੇਟ....

Sukhjinder Singh Randhawa

ਚੰਡੀਗੜ੍ਹ,  ਪੰਜਾਬ ਸਟੇਟ ਕੋਆਪਰੇਟਿਵ ਬੈਂਕ ਦੇ ਜਲੰਧਰ ਵਿਖੇ ਸਥਾਪਤ ਸਿਖਲਾਈ ਸੰਸਥਾ ਨੂੰ ਕੌਮੀ ਪੱਧਰ 'ਤੇ ਵਧੀਆ ਕਾਰਗੁਜ਼ਾਰੀ ਲਈ 'ਨੈਸ਼ਨਲ ਫ਼ੈਡਰੇਸ਼ਨ ਆਫ਼ ਸਟੇਟ ਕੋਆਪਰੇਟਿਵ ਬੈਂਕਸ ਮੁੰਬਈ' ਵਲੋਂ ਸਨਮਾਨਤ ਕੀਤਾ ਗਿਆ। ਇਹ ਸਨਮਾਨ ਮੁੰਬਈ ਵਿਖੇ ਵਧੀਕ ਮੁੱਖ ਸਕੱਤਰ, ਸਹਿਕਾਰਤਾ ਕਮ ਚੇਅਰਮੈਨ, ਪੰਜਾਬ ਰਾਜ ਸਹਿਕਾਰੀ ਬੈਂਕ ਡੀ.ਪੀ.ਰੈਡੀ, ਪੰਜਾਬ ਰਾਜ ਸਹਿਕਾਰੀ ਬੈਂਕ ਦੇ ਪ੍ਰਬੰਧਕੀ ਨਿਰਦੇਸ਼ਕ ਡਾ.ਐਸ.ਕੇ.ਬਾਤਿਸ਼ ਅਤੇ ਸਿਖਲਾਈ ਸੰਸਥਾ ਦੇ ਪ੍ਰਿੰਸੀਪਲ ਡਾ.ਐਸ.ਐਸ.ਬਰਾੜ ਨੇ ਹਾਸਲ ਕੀਤਾ।

ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਪੰਜਾਬ ਰਾਜ ਸਹਿਕਾਰੀ ਬੈਂਕ ਦੀ ਇਸ ਸਿਖਲਾਈ ਸੰਸਥਾ ਨੂੰ ਨੈਸ਼ਨਲ ਫ਼ੈਡਰੇਸ਼ਨ ਵਲੋਂ ਕੌਮੀ ਪੱਧਰ ਦਾ ਸਨਮਾਨ ਦੇਣ 'ਤੇ ਪ੍ਰਬੰਧਕਾਂ, ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਮੁਬਾਰਕਬਾਦ ਦਿਤੀ। ਸ. ਰੰਧਾਵਾ ਨੇ ਕਿਹਾ ਕਿ ਇਹ ਸਹਿਕਾਰਤਾ ਵਿਭਾਗ ਲਈ ਇਹ ਮਾਣ ਵਾਲੀ ਗੱਲ ਹੈ ਕਿਉਂਕਿ ਸਹਿਕਾਰੀ ਬੈਂਕ ਪੰਜਾਬ ਦੀ ਕਿਸਾਨੀ ਦੀ ਰੀੜ੍ਹ ਦੀ ਹੱਡੀ ਹੈ

ਅਤੇ ਸਹਿਕਾਰਤਾ ਲਹਿਰ ਨੂੰ ਖੜ੍ਹਾ ਕਰਨ ਵਿੱਚ ਸਿਖਲਾਈ ਸੰਸਥਾ ਦਾ ਬਹੁਤ ਵੱਡਾ ਯੋਗਦਾਨ ਹੈ ਜੋ ਅਧਿਕਾਰੀਆਂ, ਕਰਮਚਾਰੀਆਂ ਤੇ ਹੋਰਨਾਂ ਜੁੜੇ ਹੋਏ ਲੋਕਾਂ ਨੂੰ ਸਮੇਂ-ਸਮੇਂ 'ਤੇ ਸਿਖਲਾਈ ਦੇਣ ਦਾ ਕੰਮ ਕਰਦੀ ਹੈ।ਸਿਖਲਾਈ ਸੰਸਥਾ ਵੱਲੋਂ ਸਮੇਂ-ਸਮੇਂ 'ਤੇ ਟ੍ਰੇਨਿੰਗ ਲੋੜਾਂ ਦੇ ਮੱਦੇਨਜ਼ਰ ਰਖਦੇ ਹੋਏ ਸਿਖਲਾਈ ਮੁਹੱਈਆ ਕੀਤੀ ਜਾਂਦੀ ਹੈ ਜਿਸ ਦੀ ਪ੍ਰੋੜ੍ਹਤਾ ਕਰਦਿਆਂ 'ਨੈਸ਼ਨਲ ਫੈਡਰੇਸ਼ਨ ਆਫ਼ ਸਟੇਟ ਕੋਆਪਰੇਟਿਵ ਬੈਂਕਸ ਮੁੰਬਈ' ਨੇ ਸਨਮਾਨਤ ਕੀਤਾ ਹੈ।