ਬੈਂਕ ਦੀ ਮਨਮਰਜ਼ੀ ਵਿਰੁਧ ਧਰਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਭਾਕਿਯੂ ਏਕਤਾ (ਉਗਰਾਹਾਂ) ਦੀ ਅਗਵਾਈ ਵਿੱਚ ਝੁੰਬਾ, ਬਾਹੋ ਸਿਵੀਆਂ, ਬਾਹੋ ਯਾਤਰੀ, ਬਹਾਮਣ ਦੀਵਾਨਾ ਆਦਿ ਪਿੰਡਾਂ ਦੇ ਕਿਸਾਨਾਂ ਨੇ ਪਿੰਡ ਤਿਉਣਾ ਦੀ ਕੋ-ਅਪਰੇਟਿਵ ....

Farmers Protesting

ਸੰਗਤ ਮੰਡੀ, ਭਾਕਿਯੂ ਏਕਤਾ (ਉਗਰਾਹਾਂ) ਦੀ ਅਗਵਾਈ ਵਿੱਚ ਝੁੰਬਾ, ਬਾਹੋ ਸਿਵੀਆਂ, ਬਾਹੋ ਯਾਤਰੀ, ਬਹਾਮਣ ਦੀਵਾਨਾ ਆਦਿ ਪਿੰਡਾਂ ਦੇ ਕਿਸਾਨਾਂ ਨੇ ਪਿੰਡ ਤਿਉਣਾ ਦੀ ਕੋ-ਅਪਰੇਟਿਵ ਬੈਂਕ ਅੱਗੇ ਸਾਂਝੇ ਤੌਰ ਤੇ ਧਰਨਾ ਦਿੱਤਾ। ਜਾਣਕਾਰੀ ਦਿੰਦਿਆਂ ਜਗਸੀਰ ਝੁੰਬਾ ਨੇ ਦੱਸਿਆ ਕਿ ਸਬੰਧਿਤ ਬੈਂਕ ਮੈਨੇਜਰ ਕਿਸਾਨਾਂ ਨੂੰ ਮਿਲਣ ਵਾਲੇ ਨਵੇਂ ਹੱਦ ਕਰਜੇ ਦੀਆਂ ਕਾਪੀਆਂ ਤੇ ਚੈੱਕ ਬੁੱਕਾਂ ਆਪਣੇ ਕੁਝ ਚਹੇਤੇ ਕਿਸਾਨਾਂ ਨੂੰ ਦੇ ਕੇ ਲੋੜਵੰਦ ਕਿਸਾਨਾਂ ਨੂੰ ਦੇਣ ਤੋਂ ਇਨਕਾਰ ਕਰ ਰਿਹਾ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਕਰਜੇ ਸਹਾਰੇ ਗਰੀਬ ਕਿਸਾਨਾਂ ਨੇ ਆਪਣੀਆਂ ਫਸਲਾਂ ਦਾ ਪਾਲਣ ਪੋਸ਼ਣ ਕਰਨ ਲਈ ਖਾਦ ਅਤੇ ਕੀੜੇਮਾਰ ਦਵਾਈਆਂ ਦਾ ਇੰਤਜਾਮ ਕਰਨਾ ਸੀ, ਪ੍ਰੰਤੂ ਬੈਂਕ ਮੈਨੇਜਰ ਦਾ ਕਹਿਣਾ ਹੈ ਕਿ ਸਰਕਾਰ ਨੇ ਬੈਂਕ ਕੋਲ ਅਜੇ ਪੈਸਾ ਨਹੀਂ ਭੇਜਿਆ। ਉਨ੍ਹਾਂ ਦੱਸਿਆ ਕਿ ਬੈਂਕ ਅਧਿਕਾਰੀ ਕਈ ਗਰੀਬ ਕਿਸਾਨਾਂ ਦੇ ਖਾਲੀ ਚੈੱਕ ਅਦਾਲਤ ਵਿੱਚ ਲਾ ਕੇ ਅਤੇ ਕੁਝ ਕਿਸਾਨਾਂ ਤੋਂ ਵੱਧ ਵਿਆਜ ਵਸੂਲ ਕੇ ਤੰਗ ਪ੍ਰੇਸ਼ਾਨ ਕਰ ਰਹੇ ਹਨ। ਇਸ ਮੌਕੇ ਜਸਕਰਨ ਕੋਟਗੁਰੂ, ਸੁਖਮੰਦਰ ਟਿਵਾਣਾ, ਜਾਗਰ ਸਿੰਘ, ਮੇਜਰ ਸਿੰਘ, ਬਿੰਦਰ ਸਿੰਘ, ਰਾਮ ਸਿੰਘ ਨੇ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਦੀ ਨਿੰਦਿਆ ਕੀਤੀ।