ਔਰਤ ਤੋਂ ਸੋਨਾ ਅਤੇ ਨਕਦੀ ਖੋਹ ਕੇ ਲੁਟੇਰੇ ਫ਼ਰਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ਼ਹਿਰ ਦੇ ਬਾਹਮਣੀ ਬਜਾਰ ਰੋਡ 'ਤੇ ਪਾਰਕ ਦੀ ਬੈਕ ਸਾਈਡ ਗਲੀ ਨੰਬਰ-1 ਵਿਚ ਦਿਨ ਦਿਹਾੜੇ ਘਰ ਵਿਚ ਇਕੱਲੀ ਔਰਤ ਤੋਂ ਹਥਿਆਰ ਦੇ ਦਮ 'ਤੇ ਲੁਟੇਰੇ ਸੋਨਾ ਅਤੇ...

Looted house

ਜਲਾਲਾਬਾਦ, ਸ਼ਹਿਰ ਦੇ ਬਾਹਮਣੀ ਬਜਾਰ ਰੋਡ 'ਤੇ ਪਾਰਕ ਦੀ ਬੈਕ ਸਾਈਡ ਗਲੀ ਨੰਬਰ-1 ਵਿਚ ਦਿਨ ਦਿਹਾੜੇ ਘਰ ਵਿਚ ਇਕੱਲੀ ਔਰਤ ਤੋਂ ਹਥਿਆਰ ਦੇ ਦਮ 'ਤੇ ਲੁਟੇਰੇ ਸੋਨਾ ਅਤੇ ਨਗਦੀ ਖੋਹ ਕੇ ਫ਼ਰਾਰ ਹੋ ਗਏ। ਲੁੱਟ-ਖੋਹ ਦੀ ਘਟਨਾ ਨੂੰ ਅੰਜਾਮ ਵਿਆਹ ਦਾ ਡੱਬਾ ਦੇਣ ਬਹਾਨੇ ਦਿਤਾ ਗਿਆ। ਇਸ ਗਰੋਹ ਵਿਚ ਕੁੱਲ ਤਿੰਨ ਲੋਕਾਂ 'ਚ ਇਕ ਲੜਕੀ ਵੀ ਸ਼ਾਮਲ ਸੀ। 

ਪੁਲਿਸ ਨੂੰ ਦਿਤੇ ਬਿਆਨਾਂ ਵਿਚ ਮਨੋਹਰ ਲਾਲ ਵਾਸੀ ਜਲਾਲਾਬਾਦ ਨੇ ਦਸਿਆ ਕਿ ਸ਼ੁੱਕਰਵਾਰ ਨੂੰ ਜਦ ਉਸਦੀ ਪਤਨੀ ਘਰ ਵਿਚ ਇਕੱਲੀ ਸੀ ਅਤੇ ਕਰੀਬ 11 ਵਜੇ ਦੋ ਵਿਅਕਤੀ ਅਤੇ ਇਕ ਲੜਕੀ ਸਾਡੇ ਘਰ ਵਿਚ ਆਏ ਅਤੇ ਉਸ ਦੀ ਪਤਨੀ ਨੂੰ ਕਹਿਣ ਲੱਗੇ ਕਿ ਅਸੀ ਮਿਠਾਈ ਦਾ ਡੱਬਾ ਦੇਣ ਆਏ ਹਾਂ ਅਤੇ ਉਨ੍ਹਾਂ ਨੇ ਮੇਰਾ ਨਾਮ ਵੀ ਪੁੱਛਿਆ ਅਤੇ ਪਾਣੀ ਦੀ ਮੰਗ ਕਰਨ ਲੱਗੇ।

ਜਦ ਉਸਦੀ ਪਤਨੀ ਪਾਣੀ ਲੈਣ ਗਈ ਤਾਂ ਪਾਣੀ ਪੀ ਕੇ ਕੁੱਝ ਦੇਰ ਤੱਕ ਦੋਸ਼ੀ ਕੁਰਸੀ ਤੇ ਬੈਠੇ ਰਹੇ ਅਤੇ ਫਿਰ ਚੁੰਨੀ ਨਾਲ ਮੇਰੀ ਪਤਨੀ ਦਾ ਮੂੰਹ ਬੰਨ ਦਿਤਾ ਅਤੇ ਘਰ ਵਿਚ ਪਾਇਆ 8 ਤੋਲੇ ਸੋਨਾ ਅਤੇ  ਕਰੀਬ ਡੇਢ ਲੱਖ ਦੀ ਨਕਦੀ ਕੱਢ ਲਈ। ਪਤਨੀ ਦੇ ਕੰਨਾਂ ਵਿਚ ਪਾਈਆਂ ਰਿੰਗ ਅਤੇ ਵੰਗਾਂ ਵੀ ਉਤਾਰ ਲਈਆਂ ਅਤੇ ਧਮਕੀ ਦਿਤੀ ਕਿ ਜੇਕਰ ਉਹ ਸ਼ੋਰ ਮਚਾਉਣਗੇ ਤਾਂ ਗੋਲੀ ਮਾਰ ਦਿੱਤੀ ਜਾਵੇਗੀ। ਥਾਨਾ ਸਿਟੀ ਮੁਖੀ ਮੈਡਮ ਲਵਮੀਤ ਕੌਰ ਨੇ ਦਸਿਆ ਕਿ ਪੁਲਿਸ ਵਲੋਂ ਨਾਕੇਬੰਦੀ ਕਰਵਾ ਦਿਤੀ ਗਈ ਹੈ ਅਤੇ ਜਲਦੀ ਹੀ ਲੁਟੇਰਿਆਂ ਨੂੰ ਕਾਬੂ ਕਰ ਲਿਆ ਜਾਵੇਗਾ।