ਮੰਗਾਂ ਮੰਨਣ ਦੇ ਭਰੋਸੇ ਮਗਰੋਂ ਸੋਈ ਦਾ ਚਾਰ ਰੋਜ਼ਾ ਸੰਘਰਸ਼ ਖ਼ਤਮ
ਅਕਾਲੀ ਦਲ ਬਾਦਲ ਦੀ ਜਥੇਬੰਦੀ ਸੋਈ ਵਲੋਂ ਨਤੀਜਿਆਂ 'ਚ ਦੇਰੀ ਵਿਰੁਧ ਅਰੰਭਿਆ ਚਾਰ ਰੋਜ਼ਾ ਸੰਘਰਸ਼ ਅੱਜ ਖ਼ਤਮ ਹੋ ਗਿਆ। ਡੀਨ ਵਿਦਿਆਰਥੀ ਭਲਾਈ ਪ੍ਰੋ. ਮੈਨੂਅਲ...
ਚੰਡੀਗੜ੍ਹ, ਅਕਾਲੀ ਦਲ ਬਾਦਲ ਦੀ ਜਥੇਬੰਦੀ ਸੋਈ ਵਲੋਂ ਨਤੀਜਿਆਂ 'ਚ ਦੇਰੀ ਵਿਰੁਧ ਅਰੰਭਿਆ ਚਾਰ ਰੋਜ਼ਾ ਸੰਘਰਸ਼ ਅੱਜ ਖ਼ਤਮ ਹੋ ਗਿਆ। ਡੀਨ ਵਿਦਿਆਰਥੀ ਭਲਾਈ ਪ੍ਰੋ. ਮੈਨੂਅਲ ਨਾਹਰ ਦੇ ਭਰੋਸੇ ਮਗਰੋਂ ਭੁੱਖ ਹੜਤਾਲ 'ਤੇ ਬੈਠੇ ਸੋਈ ਪ੍ਰਧਾਨ ਮਹਿਨਾਜ਼ ਚਹਿਲ ਨੂੰ ਜੂਸ ਪਿਲਾਇਆ। ਸੋਈ ਦੇ ਬੁਲਾਰੇ ਨੇ ਜਾਰੀ ਬਿਆਨ ਵਿਚ ਦਾਅਵਾ ਕੀਤਾ ਕਿ ਨਤੀਜੇ ਸਮੇਂ ਸਿਰ ਐਲਾਨਣ ਬਾਰੇ ਲਿਖਤੀ ਭਰੋਸਾ ਮਿਲਿਆ ਹੈ
ਪਰ ਇਸ ਬਾਰੇ ਫ਼ੈਸਲੇ ਸਿੰਡੀਕੇਟ/ਸੈਨੇਟ ਵਲੋਂ ਲਿਆ ਜਾਣਾ ਹੈ। ਸੋਈ ਪ੍ਰਧਾਨ ਨੇ ਕਿਹਾ ਕਿ ਜੇਕਰ ਯੂਨੀਵਰਸਟੀ ਪ੍ਰਸ਼ਾਸਨ ਨੇ ਭਰੋਸਾ ਤੋੜਿਆ ਤਾਂ ਉਹ ਚੁੱਪ ਨਹੀਂ ਬੈਠਣਗੇ ਅਤੇ ਲੋੜ ਪਈ ਤਾਂ ਯੂਨੀਵਰਸਟੀ ਅਤੇ ਕਾਜ ਬੰਦ ਕਰਵਾਉਣਗੇ।
ਇਸ ਤੋਂ ਪਹਿਲਾਂ ਮੁੱਖ ਮੈਡੀਕਲ ਅਫ਼ਸਰ ਨੇ ਹੀ ਕਿਹਾ ਸੀ ਕਿ ਚਾਰ ਦਿਨਾਂ ਤੋਂ ਭੁੱਖ ਹੜਤਾਲ 'ਤੇ ਬੈਠੇ ਸੋਈ ਪ੍ਰਧਾਨ ਨੂੰ ਹਸਪਤਾਲ 'ਚ ਭੇਜਿਆ ਜਾਵੇ। ਜ਼ਿਕਰਯੋਗ ਹੈ ਕਿ ਸੋਈ ਜਥੇਬੰਦੀ ਵਲੋਂ ਪਿਛਲੇ ਚਾਰ ਦਿਨਾਂ ਤੋਂ ਮੁੜ-ਮੁਲਾਂਕਣ ਅਤੇ ਦੂਜੇ ਨਤੀਜੇ ਸਮੇਂ ਸਿਰ ਐਲਾਨਣ ਦੀ ਮੰਗ ਨੂੰ ਲੈ ਕੇ ਸੰਘਰਸ਼ ਅਰੰਭਿਆ ਸੀ।