ਸੀਨੀਅਰ ਸੈਕੰਡਰੀ ਪ੍ਰੀਖਿਆ ਮਾਰਚ 2020 ਦੇ ਨਤੀਜੇ ਅੱਜ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੀਨੀਅਰ ਸੈਕੰਡਰੀ ਪ੍ਰੀਖਿਆ ਮਾਰਚ 2020 (ਸਾਲਾਨਾ) ਰੈਗੂਲਰ ਸਮੇਤ ਓਪਨ ਸਕੂਲ (ਸਾਇੰਸ ਗਰੁੱਪ,

Senior Secondary Examination March 2020 Results

ਐਸ.ਏ.ਐਸ. ਨਗਰ, 20 ਜੁਲਾਈ (ਸੁਖਦੀਪ ਸਿੰਘ ਸੋਈ):  ਸੀਨੀਅਰ ਸੈਕੰਡਰੀ ਪ੍ਰੀਖਿਆ ਮਾਰਚ 2020 (ਸਾਲਾਨਾ) ਰੈਗੂਲਰ ਸਮੇਤ ਓਪਨ ਸਕੂਲ (ਸਾਇੰਸ ਗਰੁੱਪ, ਕਾਮਰਸ ਗਰੁੱਪ, ਹਿਊਮੈਨਟੀਜ਼ ਗਰੁੱਪ, ਵੋਕੇਸ਼ਨਲ ਗਰੁੱਪ, ਕੰਪਾਰਟਮੈੱਟ/ਰੀ-ਅਪੀਅਰ, ਵਾਧੂ ਵਿਸ਼ਾ ਅਤੇ ਕਾਰਗੁਜ਼ਾਰੀ ਵਿਚ ਸੁਧਾਰ ਦਾ ਨਤੀਜਾ ਮਿਤੀ 21 ਜੁਲਾਈ ਨੂੰ ਦੁਪਹਿਰ 11:00 ਵਜੇ ਤਕ ਬੋਰਡ ਦੀ ਵੈੱਬ-ਸਾਈਟ ਤੇ ਜਾਣਕਾਰੀ ਲਈ ਉਪਲੱਬਧ ਹੋਣਗੇ। ਇਸ ਤੋਂ ਇਲਾਵਾ ਜਿਨ੍ਹਾਂ ਪ੍ਰੀਖਿਆਰਥੀਆਂ ਵਲੋਂ ਕਾਰਗੁਜ਼ਾਰੀ ਵਿਚ ਸੁਧਾਰ ਕਰਨ ਲਈ ਅਤੇ ਵਾਧੂ ਵਿਸ਼ੇ ਦੀ ਪ੍ਰੀਖਿਆ ਦੇਣ ਲਈ ਕੇਵਲ ਇਕ ਵਿਸ਼ੇ ਦੀ ਪ੍ਰੀਖਿਆ ਦੇਣ ਲਈ ਫ਼ਾਰਮ ਭਰਿਆ ਸੀ, ਅਜਿਹੇ ਪ੍ਰੀਖਿਆਰਥੀਆਂ ਦੀ ਇਹ ਪ੍ਰੀਖਿਆ ਸੁਖਾਵੇਂ ਮਾਹੌਲ ਵਿਚ ਪਹਿਲਾਂ ਪ੍ਰਾਪਤ ਹੋਈ ਫ਼ੀਸ ਅਨੁਸਾਰ ਹੀ ਆਉਣ ਵਾਲੇ ਸਮੇਂ ਵਿਚ ਕਰਵਾਈ ਜਾਵੇਗੀ।