ਕਿਸੇ ਨੇ ਸੁਪਨੇ 'ਚ ਨੀਂ ਸੋਚਿਆ ਹੋਣਾ,ਕਿ ਦੋ ਬੋਲ ਬਦਲ ਦੇਣਗੇ ਇਸ ਸਿੱਖ ਬੱਚੇ ਦੀ ਜ਼ਿੰਦਗੀ

ਏਜੰਸੀ

ਖ਼ਬਰਾਂ, ਪੰਜਾਬ

ਟ੍ਰਸਟ ਵੱਲੋਂ ਬੱਚੇ ਅਤੇ ਉਸ ਦੇ ਪਿਤਾ ਲਈ ਇਕ ਘਰ ਬਣਵਾ...

TarnTaran GuruKirat Trust Uk Help Sikh Boy

ਤਰਨਤਾਰਨ: ਐਨਕਾਂ ਵੇਚਣ ਵਾਲਾ ਬੱਚਾ ਤਾਂ ਤੁਹਾਨੂੰ ਯਾਦ ਹੀ ਹੋਵੇਗਾ ਜਿਸ ਦੇ ਦੋ ਬੋਲਾਂ ਨਾਲ ਹੀ ਪੂਰੀ ਦੁਨੀਆ ਨੂੰ ਅਪਣਾ ਫ਼ੈਨ ਬਣਾ ਲਿਆ। ਇਸ ਬੱਚੇ ਨੇ ਕਿਹਾ ਸੀ ਕਿ ਸਿੱਖ ਕਦੇ ਭੀਖ ਨਹੀਂ ਮੰਗਦੇ ਤੇ ਅੱਜ ਇਹੀ ਬੋਲ ਇਸ ਬੱਚੇ ਦਾ ਘਰ ਬਣਵਾ ਰਹੇ ਹਨ। ਦਰਅਸਲ ਗੁਰੂ ਪੰਥ ਟ੍ਰਸਟ ਯੂਕੇ ਵੱਲੋਂ ਬੱਚੇ ਅਤੇ ਉਸ ਦੇ ਪਿਤਾ ਦੀ ਮਦਦ ਕੀਤੀ ਜਾ ਰਹੀ ਹੈ।

ਟ੍ਰਸਟ ਵੱਲੋਂ ਬੱਚੇ ਅਤੇ ਉਸ ਦੇ ਪਿਤਾ ਲਈ ਇਕ ਘਰ ਬਣਵਾ ਕੇ ਦਿੱਤਾ ਜਾ ਰਿਹਾ ਹੈ ਜਿਸ ਦੇ ਲਈ ਜ਼ਮੀਨ ਵੀ ਖਰੀਦ ਲਈ ਗਈ ਹੈ ਅਤੇ ਹੁਣ ਸੰਗਤਾਂ ਦੇ ਸਹਿਯੋਗ ਦੇ ਨਾਲ ਹੀ ਇਹ ਮਕਾਨ ਬਣਵਾਇਆ ਜਾਵੇਗਾ। ਉਹਨਾਂ ਦਸਿਆ ਕਿ,  “ਪਿੰਡ ਗੋਲਵੜ ਅੰਮ੍ਰਿਤਸਰ ਰੋਡ ਤੋਂ ਤਰਨਤਾਰਨ ਰੋਡ ਤੇ ਇਹ ਪਿੰਡ ਹੈ। ਇੱਥੇ ਕਿਸੇ ਵਿਅਕਤੀ ਨੇ ਇਸ ਪਰਿਵਾਰ ਦੇ ਘਰ ਲਈ ਥਾਂ ਦਿੱਤੀ ਹੈ। ਇਹ ਥਾਂ 3 ਮਰਲਿਆਂ ਵਿਚ ਹੈ ਇਕ ਮਰਲਾ 40 ਹਜ਼ਾਰ ਦਾ ਹੈ।

ਇਸ ਦੇ ਨਾਲ ਹੀ ਉਹਨਾਂ ਨੇ ਘਰ ਵਿਚ ਪਾਣੀ, ਬਿਜਲੀ ਦਾ ਪ੍ਰਬੰਧ ਵੀ ਪੂਰਾ ਕਰਵਾ ਕੇ ਦੇਣਗੇ।” ਉਹਨਾਂ ਨੇ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਉਹ ਵੀ ਇਸ ਸ਼ੁੱਭ ਕੰਮ ਵਿਚ ਅਪਣਾ ਸਹਿਯੋਗ ਦੇਣ ਤਾਂ ਜੋ ਇਸ ਪਰਿਵਾਰ ਦਾ ਘਰ ਬਣ ਸਕੇ। ਉਹਨਾਂ ਨੇ ਥਾਂ ਦੇਣ ਵਾਲਿਆਂ ਦਾ ਵੀ ਧੰਨਵਾਦ ਕੀਤਾ ਹੈ। ਟ੍ਰਸਟ ਦੇ ਮੈਂਬਰਾਂ ਨੇ ਦਸਿਆ ਕਿ, “ਉਹਨਾਂ ਨੂੰ ਜਦੋਂ ਇਸ ਪਰਿਵਾਰ ਬਾਰੇ ਪਤਾ ਚੱਲਿਆ ਤਾਂ ਉਹਨਾਂ ਨੇ ਇਸ ਪਰਿਵਾਰ ਦਾ ਪਿਛੋਕੜ ਜਾਣਨਾ ਚਾਹਿਆ।

ਉਸ ਤੋਂ ਬਾਅਦ ਲਗਭਗ 5 ਤੋਂ 6 ਦਿਨ ਇਸ ਪਰਿਵਾਰ ਦੀ ਜਾਂਚ ਕੀਤੀ ਗਈ। ਉਸ ਤੋਂ ਬਾਅਦ ਉਹਨਾਂ ਨੇ ਇਕ ਕਮਰਾ ਕਿਰਾਏ ਤੇ ਲੈ ਕੇ ਦਿੱਤਾ ਫਿਰ ਉਹਨਾਂ ਦੇ ਖਾਣ-ਪੀਣ ਲਈ ਰਾਸ਼ਨ ਲੈ ਕੇ ਦਿੱਤਾ। ਬੱਚੇ ਦੇ ਬੋਲਾਂ ਨੇ ਲੋਕਾਂ ਨੂੰ ਅਸਲ ਸਿੱਖ ਹੋਣ ਦਾ ਅਹਿਸਾਸ ਕਰਵਾਇਆ ਹੈ ਕਿ ਸਿੱਖ ਕਦੇ ਭੀਖ ਨਹੀਂ ਮੰਗਦੇ ਤੇ ਉਹ ਹਮੇਸ਼ਾ ਮਿਹਨਤ ਦੀ ਰੋਟੀ ਹੀ ਖਾਂਦੇ ਹਨ।

ਅਪਣੀ ਮਿਹਨਤ ਵਿਚੋਂ ਗਰੀਬਾਂ ਲਈ ਦਾਨ ਜ਼ਰੂਰ ਦੇਣਾ ਚਾਹੀਦਾ ਹੈ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ, “ਜਿਹੜੇ ਅਜਿਹੇ ਬੇਸਹਾਰਾ ਲੋਕ ਹੁੰਦੇ ਹਨ ਉਹਨਾਂ ਦੀ ਬਾਂਹ ਫੜਨ ਦੀ ਲੋੜ ਹੈ।” ਉੱਥੇ ਹੀ ਬੱਚੇ ਦੇ ਪਿਤਾ ਨੇ ਦਸਿਆ ਕਿ, “ਉਹ ਬਹੁਤ ਲੰਬਾ ਸਮਾਂ ਸ਼੍ਰੀ ਹਰਿਮੰਦਰ ਸਾਹਿਬ ਰਹੇ ਹਨ ਉੱਥੇ ਵੀ ਉਹਨਾਂ ਨੇ ਖਿਡੌਣੇ ਵੇਚ ਕੇ ਅਪਣਾ ਗੁਜ਼ਾਰਾ ਕੀਤਾ ਹੈ।

ਫਿਰ ਬੱਚੇ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਗੁਰੂ ਪੰਥ ਟ੍ਰਸਟ ਯੂਕੇ ਨੇ ਉਹਨਾਂ ਨੂੰ ਕਿਰਾਏ ਤੇ ਕਮਰਾ ਲੈ ਕੇ ਦਿੱਤਾ। ਰਾਸ਼ਨ-ਪਾਣੀ ਦੀ ਸੇਵਾ ਵੀ ਉਹਨਾਂ ਵੱਲੋਂ ਨਿਭਾਈ ਜਾ ਰਹੀ ਹੈ ਤੇ ਬੱਚੇ ਦੀ ਪੜ੍ਹਾਈ ਖਰਚ ਵੀ ਉਹਨਾਂ ਵੱਲੋਂ ਚੁੱਕਿਆ ਜਾਵੇਗਾ।”

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow ਕਰੋ।