ਗੁੰਮ ਹੋਏ ਪਾਵਨ ਸਰੂਪਾਂ ਦੀ ਜਾਂਚ ਦਾ ਕੰਮ ਅੱਜ ਸ਼ੁਰੂ ਹੋਇਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁੰਮ ਹੋਏ 267 ਪਾਵਨ ਸਰੂਪ ਦੀ ਜਾਂਚ ਦਾ ਕੰਮ ਅੱਜ ਸ਼ੁਰੂ ਹੋ ਗਿਆ।

Guru Granth Sahib Ji

ਅੰਮ੍ਰਿਤਸਰ 20 ਜੁਲਾਈ (ਸੁਖਵਿੰਦਰਜੀਤ ਸਿੰਘ ਬਹੋੜੂ) : ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁੰਮ ਹੋਏ 267 ਪਾਵਨ ਸਰੂਪ ਦੀ ਜਾਂਚ ਦਾ ਕੰਮ ਅੱਜ ਸ਼ੁਰੂ ਹੋ ਗਿਆ। ਪ੍ਰਾਪਤ ਜਾਣਕਾਰੀ ਦੇ ਮੁਤਾਬਕ ਪੜਤਾਲ ਕਮੇਟੀ ਦੇ ਮੈਂਬਰ ਅਤੇ ਤੇਲੰਗਨਾ ਹਾਈ-ਕੋਰਟ ਦੇ ਐਡਵੋਕੇਟ ਈਸ਼ਰ ਸਿੰਘ  ਅੱਜ ਸੱਚਖੰਡ ਹਰਿਮੰਦਰ ਸਾਹਿਬ ਪੁੱਜੇ ਜਿੰਨਾ ਬੜੀ ਸ਼ਰਧਾ ਭਾਵਨਾ ਨਾਲ   ਦੇਗ  ਕਰਵਾਈ ਤੇ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਬਾਅਦ ਸ੍ਰੀ ਅਕਾਲ-ਤਖ਼ਤ ਸਾਹਿਬ ਨਤਮਸਤਕ ਹੋਏ।

ਈਸ਼ਰ ਸਿੰਘ ਨੂੰ ਦੋ ਦਿਨ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ  ਸੇਵਾ-ਮੁਕਤ ਸਿੱਖ ਬੀਬੀ ਜਸਟਿਸ ਨਵਿਤਾ ਸਿੰਘ ਦੀ ਨਿਯੁਕਤੀ ਦੇ ਨਾਲ ਹੀ ਜਾਂਚ ਪੜਤਾਲ ਲਈ ਸਹਿਯੋਗੀ ਵਜੋਂ ਤਾਇਨਾਤ ਕੀਤਾ ਹੈ।  ਉਹ (ਈਸ਼ਰ ਸਿੰਘ) ਸ਼੍ਰੋਮਣੀ ਗੁਦਵਾਰਾ ਪ੍ਰਬੰਧਕ ਕਮੇਟੀ  ਦੇ ਪਬਲੀਕੇਸ਼ਨ  ਵਿਭਾਗ ਗਏ ਜਿਥੇ ਉਨਾ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਨੂੰ ਮਿਲੇ ਅਤੇ ਪਾਵਨ ਸਰੂਪਾਂ ਦੇ ਗੁੰਮ ਹੋਣ ਸਬੰਧੀ ਵਿਸਥਾਰ ਨਾਲ ਸਬੰਧਤ ਰੀਕਾਰਡ ਲੈਣ ਦੌਰਾਨ ਗਲਬਾਤ ਕੀਤੀ। ਹੋਰ ਜਾਣਕਾਰੀ ਮੁਤਾਬਕ ਜਸਟਿਸ ਨਵਿਤਾ ਸਿੰਘ ਦੇ ਵੀ ਅੱਜ ਇਥੇ ਪੁਜ ਜਾਣ ਦੀ ਸੰਭਾਵਨਾ ਹੈ। ਜਥੇਦਾਰ ਵਲੋਂ ਗਠਿਤ ਕਮੇਟੀ ਨੂੰ ਜਾਂਚ ਕਰਨ ਲਈ ਇਕ ਮਹੀਨੇ ਦਾ ਸਮਾਂ ਦਿਤਾ ਗਿਆ ਹੈ।

ਇਹ ਵੀ ਦੱਸਣਯੋਗ ਹੈ ਕਿ ਪਾਵਨ ਸਰੂਪ  2016 ਚ ਗੁੰਮ ਹੋਣ ਕਾਰਨ ਬਾਦਲ ਪਰਿਵਾਰ ਕੜਿਕੀ ਚ ਬੁਰੀ ਤਰਾਂ ਫਸਿਆ ਤੇ ਉਨਾ ਦਾ ਸਿਆਸੀ ਭਵਿਖ, ਇਸ ਦੋ ਮੈਂਬਰੀ ਕਮੇਟੀ ਦੀ ਜਾਂਚ  ਰਿਪੋਰਟ ਤੇ ਨਿਰਭਰ ਹੈ। ਬਾਦਲ ਵਿਰੋਧੀ ਪੰਥਕ ਸੰਗਠਨਾ  ਦੀਆਂ ਨਜ਼ਰਾਂ ਵੀ ਇਸ ਕਮੇਟੀ ਦੀ ਰਿਪੋਰਟ ਤੇ ਟਿਕੀਆਂ ਹਨ ਜੋ ਅਕਾਲ ਤਖਤ ਦੇ ਜੱਥੇਦਾਰ ਨੂੰ ਸੌਂਪੀ ਜਾਣੀ ਹੈ।ਇਸ ਰਿਪੋਟ ਤੇ ਜਥੇਦਾਰ ਦਾ ਰੋਲ ਵੀ ਇਤਿਹਾਸਕ ਹੋਵੇਗਾ ਜਿੰਨਾ ਸਹੀ ਪੜਤਾਲ ਲਈ ਜੁੰਮੇਵਾਰੀ ਚੁਕੀ ਹੈ ।