ਖੇਤੀ ਕਾਨੂੰਨਾਂਨੂੰ ਲੈਕੇਸੰਸਦ ਦੇਬਾਹਰਅਕਾਲੀ ਦਲਦਾ ਪ੍ਰਦਰਸ਼ਨ, ਨਰਿੰਦਰ ਤੋਮਰ ਨੂੰ  ਦਿਖਾਈਆਂਤਖ਼ਤੀਆਂ

ਏਜੰਸੀ

ਖ਼ਬਰਾਂ, ਪੰਜਾਬ

ਖੇਤੀ ਕਾਨੂੰਨਾਂ ਨੂੰ  ਲੈ ਕੇ ਸੰਸਦ ਦੇ ਬਾਹਰ ਅਕਾਲੀ ਦਲ ਦਾ ਪ੍ਰਦਰਸ਼ਨ, ਨਰਿੰਦਰ ਤੋਮਰ ਨੂੰ  ਦਿਖਾਈਆਂ ਤਖ਼ਤੀਆਂ

image

ਨਵੀਂ ਦਿੱਲੀ, 20 ਜੁਲਾਈ (ਸੁਖਰਾਜ ਸਿੰਘ): ਸ਼੍ਰੋਮਣੀ ਅਕਾਲੀ ਦਲ ਨੇ ਮਾਨਸੂਨ ਸੈਸ਼ਨ ਦੇ ਦੂਜੇ ਦਿਨ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਫਿਰ ਸੰਸਦ ਦੇ ਬਾਹਰ ਪ੍ਰਦਰਸ਼ਨ ਕੀਤਾ | ਇਸ ਦੌਰਾਨ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੂੰ  ਤਖ਼ਤੀਆਂ ਦਿਖਾਈਆਂ ਤੇ ਤਖ਼ਤੀਆਂ 'ਤੇ ਲਿਖਿਆ ਸੀ- 'ਕਿਸਾਨਾਂ ਦਾ ਖ਼ੂਨ ਪਸੀਨਾ ਸਨਮਾਨ ਦਾ ਹੱਕਦਾਰ ਹੈ ਪਰ ਸਰਕਾਰ ਸਿਰਫ਼ ਉਨ੍ਹਾਂ ਦਾ ਅਪਮਾਨ ਹੀ ਕਰ ਰਹੀ ਹੈ, ਜੋ ਬਿਲਕੁਲ ਸਵੀਕਾਰ ਨਾ ਕਰਨ ਵਾਲਾ ਹੈ | ਕਿਸਾਨਾਂ ਦੀ ਜਾਨ ਲੈਣ ਵਾਲੇ ਕਾਲੇ ਕਾਨੂੰਨ ਰੱਦ ਕਰੋ | ਸੁਖਬੀਰ ਬਾਦਲ ਨੇ ਕਿਹਾ ਕਿ ਅਪਮਾਨ, ਉਦਾਸੀਣਤਾ, ਬੇਇਨਸਾਫੀ, ਖੇਤੀਬਾੜੀ ਭਾਈਚਾਰੇ ਪ੍ਰਤੀ ਭਾਰਤ ਸਰਕਾਰ ਦੇ ਕਿਸਾਨੀ ਭਾਈਚਾਰੇ ਪ੍ਰਤੀ ਪੱਖਪਾਤੀ ਵਤੀਰੇ ਨੂੰ  ਦਰਸਾਉਣ ਲਈ ਕਾਫ਼ੀ ਨਹੀਂ ਹਨ | 
ਉਨ੍ਹਾਂ ਕਿਹਾ ਕਿ ਕਿਸਾਨ 8 ਮਹੀਨਿਆਂ ਤੋਂ ਸਾਂਤਮਈ ਅੰਦੋਲਨ ਦੀ ਅਗਵਾਈ ਕਰ ਰਹੇ ਹਨ, ਪਰ ਕੇਂਦਰ ਸਰਕਾਰ ਅਪਣੀ ਜ਼ਿੱਦ 'ਤੇ ਅੜ੍ਹੀ ਹੋਈ ਹੈ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਅਨਦਾਤੇ ਨੂੰ  ਸੁਣਨ ਤੋਂ ਇਨਕਾਰ ਕਰ ਰਹੇ ਹਨ | ਲੋਕਤੰਤਰ ਲਈ ਇਹ ਚੰਗਾ ਸੰਕੇਤ ਨਹੀਂ ਹੈ | ਇਸ ਦੌਰਾਨ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ, Tਸਿਰਫ਼ ਸ੍ਰੋਮਣੀ ਅਕਾਲੀ ਦਲ ਇਨ੍ਹਾਂ ਖੇਤੀਬਾੜੀ ਕਾਨੂੰਨਾਂ ਦੇ ਵਿਰੁਧ ਵਿਚ ਖੜੀ ਹੈ, ਜਦੋਂਕਿ ਕਾਂਗਰਸ ਅਪਣੀ ਕੁਰਸੀ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ |U     
    (ਏਜੰਸੀ)