ਜਗਰਾਉਂ: 8 ਸਾਲਾ ਬੱਚੀ ਨਾਲ ਜਬਰ-ਜਨਾਹ ਕਰਨ ਵਾਲਾ ਮੁਲਜ਼ਮ ਕਾਬੂ
ਮਨੀਸ਼ ਗੁਲਾਟੀ ਦੇ ਦਖਲ ਮਗਰੋਂ ਹੋਈ ਕਾਰਵਾਈ
ਜਗਰਾਉਂ (ਦਵਿੰਦਰ ਜੈਨ) ਬੀਤੇ ਦਿਨੀਂ ਜਗਰਾਉਂ ਦੇ ਅਧੀਨ ਪੈਂਦੇ ਪਿੰਡ ਰੂਮੀ ਵਿਖੇ 8 ਸਾਲਾ ਨਾਬਾਲਗ ਬੱਚੀ ਨਾਲ 28 ਸਾਲਾ ਨੌਜਵਾਨ ਨੇ ਬਲਾਤਕਾਰ ਕੀਤਾ ਸੀ ਅਤੇ ਮੁਲਜ਼ਮ ਇਸ ਘਟਮਾ ਨੂੰ ਅੰਜਾਮ ਦੇ ਕੇ ਮੌਕੇ ਤੋਂ ਫਰਾਰ ਹੋ ਗਿਆ ਸੀ ਜਿਸਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ।
ਇਹ ਘਟਨਾ 9 ਜੁਲਾਈ ਦੀ ਹੈ ਜਦ ਲੜਕੀ ਦੀ ਮਾਂ ਬਾਥਰੂਮ ਗਈ ਹੋਈ ਸੀ ਤਾਂ ਮੁਲਜ਼ਮ ਲੜਕੀ ਨੂੰ ਚੁੱਕ ਕੇ ਲੈ ਗਿਆ ਸੀ। ਜਦ ਆਪਣੀ ਧੀ ਨੂੰ ਲੱਬਦੀ ਮਾਂ ਗੁਆਂਢੀਆਂ ਘਰ ਗਈ ਤਾਂ ਮੁਲਜ਼ਮ ਨੌਜਵਾਨ ਕਰਮਜੀਤ ਨਾਲ ਲੜਕੀ ਕਮਰੇ 'ਚ ਸੀ ਤੇ ਰੋ ਰਹੀ ਸੀ।
ਇਸ ਮਗਰੋਂ ਕਰਮਜੀਤ ਮੌਕੇ ਤੋਂ ਫਰਾਰ ਹੋ ਗਿਆ। ਪਰਿਵਾਰ ਨੂੰ ਇਨਸਾਫ ਦਾ ਭਰੋਸਾ ਦਵਾਓਣ ਲਈ ਮਨੀਸ਼ਾ ਗੁਲਾਟੀ ਵੀ ਪਰਿਵਾਰ ਨੂੰ ਮਿਲੇ ਸੀ ਜਿਸ ਮਗਰੋਂ ਭਾਲ ਹੋ ਤੇਜ਼ ਕੀਤੀ ਗਈ।
ਭਾਲ ਦੌਰਾਨ ਪੁਲਿਸ ਨੂੰ ਖੂਫੀਆ ਇਤਲਾਹ ਮਿਲੀ ਜਿਸ ਤੇ ਦੋਸ਼ੀ ਕਰਮਜੀਤ ਸਿੰਘ ਉਰਫ ਕੰਮੇ ਨੂੰ ਪਿੰਡ ਢੋਲਣ ਦੇ ਬੱਸ ਸਟੈਂਡ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਸੀਨੀਅਰ ਪੁਲਿਸ ਕਪਤਾਨ ਚਰਨਜੀਤ ਸਿੰਘ ਸੋਹਲ ਨੇ ਪ੍ਰੈੱਸ ਕਾਨਫਰੰਸ ਕਰਕੇ ਇਹ ਜਾਣਕਾਰੀ ਦਿੱਤੀ।
ਇਥੇ ਵਿਚਾਰਨ ਵਾਲੀ ਗੱਲ ਇਹ ਹੈ ਕਿ ਪੁਲਿਸ ਮਹਿਲਾ ਕਮਿਸ਼ਨ ਦੀ ਦਖਲਅੰਦਾਜੀ ਤੋਂ ਬਾਅਦ ਹੀ ਹਰਕਤ ਚ ਕਿਉਂ ਆਉਂਦੀ, ਕੀ ਦੋਸ਼ੀਆਂ ਨੂੰ ਕਾਬੂ ਕਰਨ ਲਈ ਪੁਲਿਸ ਨੂੰ ਸਿਰਫ ਅਫਸਰਾਂ ਦੇ ਦਖਲ ਮਗਰੋਂ ਕਾਰਵਾਈ ਕਰਨ ਦਾ ਯਾਦ ਆਉਂਦਾ ਹੈ।