Kapurthala News : ਫਾਰਚੂਨਰ ਗੱਡੀ ਨੇ ਸਾਈਕਲ ਸਵਾਰ ਵਿਅਕਤੀ ਨੂੰ ਮਾਰੀ ਟੱਕਰ, ਸਾਇਕਲ ਸਵਾਰ ਦੀ ਮੌਕੇ 'ਤੇ ਹੋਈ ਮੌਤ
ਮ੍ਰਿਤਕ ਪਿਆਰਾ ਸਿੰਘ ਘਰਾਂ ਵਿੱਚ ਦੁੱਧ ਪਾਉਣ ਦਾ ਕੰਮ ਕਰਦਾ ਸੀ
Road Accident
Kapurthala News : ਕਪੂਰਥਲਾ -ਤਰਨ ਤਾਰਨ ਰਾਸ਼ਟਰੀ ਰਾਜ ਮਾਰਗ 'ਤੇ ਸਵੇਰੇ 7 ਵਜੇ ਦੇ ਕਰੀਬ ਤੇਜ਼ ਰਫ਼ਤਾਰ ਫਾਰਚੂਨਰ ਗੱਡੀ ਨੇ ਸਾਈਕਲ ਸਵਾਰ ਵਿਅਕਤੀ ਨੂੰ ਜ਼ਬਰਦਸਤ ਟੱਕਰ ਮਾਰੀ ਹੈ। ਟੱਕਰ ਐਨੀ ਭਿਆਨਕ ਸੀ ਕਿ ਸਾਇਕਲ ਸਵਾਰ ਵਿਅਕਤੀ ਦੂਰ ਜਾ ਡਿੱਗਿਆ ਅਤੇ ਮੌਕੇ ਤੇ ਹੀ ਮੌਤ ਹੋ ਗਈ।
ਮ੍ਰਿਤਕ ਦੀ ਪਛਾਣ ਪਿਆਰਾ ਸਿੰਘ ਪੁੱਤਰ ਚੰਨਣ ਸਿੰਘ ਵਾਸੀ ਗੋਇੰਦਵਾਲ ਸਾਹਿਬ ਵਜੋਂ ਹੋਈ ਹੈ। ਪ੍ਰਤੱਖ ਦਰਸ਼ੀਆਂ ਅਨੁਸਾਰ ਮ੍ਰਿਤਕ ਪਿਆਰਾ ਸਿੰਘ ਘਰਾਂ ਵਿੱਚ ਦੁੱਧ ਪਾਉਣ ਦਾ ਕੰਮ ਕਰਦਾ ਸੀ ਅਤੇ ਸਵੇਰੇ 7 ਵਜੇ ਦੁੱਧ ਪਾਕੇ ਵਾਪਿਸ ਆ ਰਿਹਾ ਸੀ।
ਇਸ ਦੌਰਾਨ ਜਦੋਂ ਉਹ ਆਪਣੇ ਘਰ ਵੱਲ ਮੁੜਨ ਲੱਗਾ ਤਾਂ ਸਾਹਮਣੇ ਤੋਂ ਆ ਰਹੀ ਤੇਜ਼ ਰਫ਼ਤਾਰ ਫਾਰਚੂਨਰ ਗੱਡੀ ਵੱਲੋਂ ਉਸਨੂੰ ਟੱਕਰ ਮਾਰ ਦਿੱਤੀ ਗਈ। ਟੱਕਰ ਦੌਰਾਨ ਪਿਆਰਾ ਸਿੰਘ ਦੀ ਮੌਕੇ 'ਤੇ ਮੌਤ ਹੋ ਗਈ ਹੈ।